ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 12 ਅਰਬ 60 ਕਰੋੜ ਦਾ ਵੱਡਾ ਬਜਟ ਪਾਸ
ਬਲਬੀਰ ਸਿੰਘ ਬੱਬੀ –ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਸਰਬ ਉੱਚ ਸੰਸਥਾ ਹੈ। ਜਿਸ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸਿੱਖ ਧਰਮ ਦਾ ਪ੍ਰਚਾਰ ਸਿੱਖੀ ਨਾਲ ਸੰਬੰਧਿਤ ਧਾਰਮਿਕ ਰਾਜਨੀਤਿਕ ਮਸਲਿਆਂ ਤੋਂ ਬਿਨਾਂ ਹੋਰ ਵੀ ਅਨੇਕਾਂ ਕਾਰਜ ਹਨ ਜੋ ਸ਼੍ਰੋਮਣੀ ਕਮੇਟੀ ਜਿਹੀ ਵੱਡੀ ਸੰਸਥਾ ਕਰ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਸਾਲ ਦਾ ਬਜਟ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪੇਸ਼ ਕੀਤਾ ਗਿਆ। ਪਿਛਲੇ ਸਾਲ ਨਾਲੋਂ ਇਹ ਬਜਟ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ ਇਸ ਵਾਰ ਕੁੱਲ 12 ਅਰਬ 60 ਕਰੋੜ 97 ਲੱਖ38,000 ਦਾ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 202ੇ3ਅਤੇ 24 ਵਿੱਚ ਪਿਛਲੇ ਬਜਟ ਨਾਲੋਂ ਵੱਡਾ ਵਾਧਾ ਹੋਇਆ ਹੈ। ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਆਮਦਨ ਦਾ ਕੋਈ ਵੱਡਾ ਸਰੋਤ ਨਹੀਂ ਹੈ ਧਰਮ ਪ੍ਰਚਾਰ ਲਈ ਵੀ ਵੱਡਾ ਵਾਈਟ ਰੱਖਿਆ ਹੈ। ਸਿੱਖਿਆ ਅਤੇ ਅਧਿਆਪਕ ਸੰਸਥਾਵਾਂ ਦੇ ਨਵੀਨੀਕਰਨ ਉਹਨਾਂ ਦੀ ਸਾਂਭ ਸੰਭਾਲ ਨਵੀਂ ਭਰਤੀ ਲਈ ਕਰੋੜਾਂ ਦਾ ਬਜਟ ਰੱਖਿਆ ਗਿਆ ਹੈ। ਧਾਰਮਿਕ ਕੰਮਾਂ ਤੋਂ ਇਲਾਵਾ ਸਿੱਖਿਆ ਲੋਕ ਭਲਾਈ ਦੇ ਕੰਮ ਸਿਹਤ ਸਹੂਲਤਾਂ ਲਈ ਵੀ ਬਜਟ ਵਿੱਚ ਕਾਫੀ ਕੁਝ ਸ਼ਾਮਿਲ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 450ਵਾਂ ਜੋਤੀ ਦਿਵਸ ਗੋਵਿੰਦਵਾਲ ਸਾਹਿਬ ਦੀ ਧਰਤੀ ਉੱਤੇ ਮਨਾਉਣ ਦਾ ਐਲਾਨ ਵੀ ਕੀਤਾ ਹੈ ਇਸ ਸਬੰਧੀ ਗੋਵਿੰਦਵਾਲ ਸਾਹਿਬ ਵਿੱਚ ਕਾਫੀ ਕੰਮ ਚੱਲ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਇਸ ਬਜਟ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਹੋਰ ਸਿੱਖ ਕੈਦੀਆਂ ਦੀ ਰਿਹਾਈ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਕੇਂਦਰ ਸਰਕਾਰ ਦੇ ਰਵੱਈਏ ਤੋਂ ਸੰਤੁਸ਼ਟੀ ਨਹੀਂ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਮਾਮਲੇ ਦੇ ਵਿੱਚ ਸੌਦਾ ਸਾਧ ਗੁਰਮੀਤ ਰਾਮ ਰਹੀਮ ਅਤੇ ਉਸਦੀ ਸਾਥਣ ਹਨੀ ਪ੍ਰੀਤ ਦੀ ਤੁਰੰਤ ਗ੍ਰਫਤਾਰੀ ਦੀ ਮੰਗ ਵੀ ਇਸ ਬਜਟ ਵਿੱਚ ਰੱਖੀ ਗਈ ਹੈ। ਹੋਰ ਵੀ ਕਾਫੀ ਲੰਮੀਆਂ ਚੌੜੀਆਂ ਗੱਲਾਂ ਬਾਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਵਾਈਟ ਵਿੱਚ ਸ਼ਾਮਿਲ ਹਨ।
ਇਸ ਮੌਕੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ, ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਮੁਲਾਜ਼ਮ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly