ਸਿੱਖਿਆ ਮਹਾਂ ਕੁੰਭ 2023 ਵਿੱਚ ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਲੋਂ ਹਰਬਲ ਬਗੀਚੇ ਅਤੇ ਸਿਹਤਵਰਧਕ ਸਬਜੀਆਂ ਦੀ ਸ਼ਾਨਦਾਰ ਪ੍ਰਦਸ਼ਨੀ ਲਗਾਈ

ਜਲੰਧਰ, ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)-ਮਿਤੀ 9 ਜੂਨ ਤੋਂ 11 ਜੂਨ ਤਿੰਨ ਰੋਜ਼ਾ ਨੈਸ਼ਨਲ ਕਾਨਫਰੰਸ ਸੰਪਨ ਹੋਈ। ਛੋਕਰਾਂ ਸਕੂਲ ਦੇ ਸਕੂਲ ਮੁਖੀ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਅਤੇ ਐਨ.ਆਈ. ਟੀ. ਜਲੰਧਰ ਦੇ ਸਾਂਝੇ ਯਤਨਾਂ ਸਦਕਾ ਪਿਛਲੇ ਦਿਨੀਂ ਨਵੀਂ ਸਿੱਖਿਆ ਨੀਤੀ 2020 ਅਤੇ ਸਕੂਲੀ ਸਿੱਖਿਆ ਦੇ ਸੁਧਾਰ ਲਈ ਤਿੰਨ ਦਿਨ ਦੀ ਨੈਸ਼ਨਲ ਕਾਨਫਰੰਸ ਸੰਪਨ ਹੋਈ। ਇਸ ਕਾਨਫਰੰਸ ਵਿੱਚ ਜਲੰਧਰ ਜ਼ਿਲ੍ਹੇ ਦੇ ਸਰਵਹਿੱਤਕਾਰੀ ਸਕੂਲਾਂ ਵਲੋਂ ਸ਼ਿਸ਼ੂ ਵਾਟਿਕਾ ਦੀਆਂ ਬਾਰਾਂ ਵੱਖ ਵੱਖ ਪ੍ਰਦਰਸ਼ਨੀਆਂ ਲਗਾਈਆ ਗਈਆਂ। ਵਿੱਦਿਆ ਮੰਦਿਰ ਹਾਈ ਸਕੂਲ ਛੋਕਰਾਂ ਵਲੋਂ ਹਰਬਲ ਬਗੀਚੇ ਅਤੇ ਸਿਹਤਵਰਧਕ ਸਬਜੀਆਂ ਦੀ ਸ਼ਾਨਦਾਰ ਪ੍ਰਦਰਸ਼ਨੀ ਲਗਾਈ ਗਈ। ਬਗੀਚੇ ਵਿੱਚ 20 ਤਰ੍ਹਾਂ ਦੇ ਵੱਖ ਵੱਖ ਕਿਸਮ ਦੇ ਮੇਡੀਸਨ ਬੂਟੇ ਲਗਾਏ ਗਏ। ਫਾਲਤੂ ਬੋਤਲਾਂ ਤੋ ਬਣਾਏ ਗਏ ਗਮਲੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ।

ਜਿਸ ਨੇ ਆਉਣ ਵਾਲੇ ਮਹਿਮਾਨਾਂ ਨੂੰ ਬਹੁਤ ਆਕਰਸ਼ਿਤ ਕੀਤਾ । ਇਸੇ ਤਰ੍ਹਾਂ ਹੀ ਤਰ੍ਹਾ ਸਬਜੀਆਂ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਰਹੀ। ਉਹਨਾਂ ਦੇ ਦੱਸਿਆ ਕੇ ਪੂਰੇ ਸਟਾਫ਼ ਮੈਂਬਰ ਨੇ ਗਲਭਗ ਇਕ ਹਫ਼ਤੇ ਵਿੱਚ ਫਾਲਤੂ ਬੋਤਲਾਂ , ਗੱਤੇ ਅਤੇ ਰੱਦੀ ਤੋਂ ਇਹ ਸਬਜੀਆਂ ਆਪ ਤਿਆਰ ਕੀਤੀਆਂ । ਸਕੂਲ ਮੁਖੀ ਵਲੋਂ ਸਰਵਹਿੱਤਕਾਰੀ ਸਿੱਖਿਆ ਸਮਿਤੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਸਕੂਲ ਨੂੰ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਅੰਤ ਵਿੱਚ ਸਕੂਲ ਦੀ ਇਸ ਸ਼ਾਨਦਾਰ ਸਫ਼ਲਤਾ ਲਈ ਸਮੂਹ ਸਟਾਫ਼ ਨੂੰ ਵਧਾਈਆ ਦਿੰਦੇ ਹੋਏ ਅੱਗੇ ਤੋਂ ਵੀ ਇਸੇ ਤਰ੍ਹਾਂ ਮਿਲ ਕੇ ਕੰਮ ਕਰਨ ਅਤੇ ਸਫ਼ਲਤਾ ਪ੍ਰਾਪਤ ਕਰਨ ਦੀ ਅਪੀਲ ਕੀਤੀ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੇੜ ਨਾ ਕੁਦਰਤ
Next articleਰੁੱਖ ਹੁੰਦੇ ਨੇ ਵਾਂਗਰ ਮਾਵਾਂ, ਧੁੱਪਾਂ ਸਹਿ ਕੇ ਵੰਡਦੇ ਛਾਵਾਂ