ਅਕਤੂਬਰ ’ਚ ਨੋਵਾ ਸ਼ਕੋਸੀਆ ’ਚ ਹੋਣ ਵਾਲੇ ਕੌਮਾਂਤਰੀ ਟੂਰਨਾਮੈਂਟ ’ਚ ਇਹ ਟੀਮ ਕਰੇਗੀ ਬੀ. ਸੀ. ਦੀ ਨੁਮਾਇੰਦਗੀ
ਵੈਨਕੂਵਰ,(ਸਮਾਜ ਵੀਕਲੀ) (ਮਲਕੀਤ ਸਿੰਘ)-ਬ੍ਰਿਟਿਸ਼ ਕੋਲੋਬੀਆਂ ਸੂਬੇ ਦੇ ਪਹਾੜਾਂ ’ਚ ਵੱਸਦੇ ਕੈਮਲੂਪ ਸ਼ਹਿਰ ’ਚ ਆਯੋਜਿਤ ਸੂਬਾਈ ਸ਼ੌਕਰ ਮੁਕਾਬਲਿਆਂ ’ਚੋਂ ਬੀ. ਸੀ. ਟਾਈਗਰਜ਼ ਦੀ ਟੀਮ ਜੇਤੂ ਰਹੀ। ਉੱਘੇ ਖੇਡ ਪ੍ਰੇਮੀ ਅਜਿੰਦਰਪਾਲ ਮਾਂਗਟ (ਨੀਟੂ) ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬਾਈ ਪੱਧਰ ’ਤੇ ਆਯੋਜਿਤ ਇਸ ਸ਼ੌਕਰ ਟੂਰਨਾਮੈਂਟ ਦੌਰਾਨ ਬੀ. ਸੀ. ਦੇ ਵੱਖ-ਵੱਖ ਇਲਾਕਿਆਂ ਵੈਨਕੂਵਰ, ਸਰੀ, ਐਬਸਫ਼ੋਰਡ, ਕੁਕਿਟਲਮ, ਉਗਨਾਗਨ ਅਤੇ ਸੈਨੇਜ਼ ਨਾਲ ਸਬੰਧਿਤ ਕੁੱਲ 6 ਟੀਮਾਂ ਨੇ ਭਾਗ ਲਿਆ। ਪੰਜ ਦਿਨ ਲਗਾਤਾਰ ਚੱਲੇ ਇਸ ਟੂਰਨਾਮੈਂਟ ਦੌਰਾਨ ਕਰਵਾਏ ਫ਼ਾਈਨਲ ਮੁਕਾਬਲੇ ’ਚੋਂ ਬੀ. ਸੀ. ਟਾਈਗਰਜ਼ ਕਲੱਬ ਦੀ ਟੀਮ ਜੇਤੂ ਰਹੀ, ਜਦੋਂ ਕਿ ਐਬਸਫ਼ੋਰਡ ਯੂਨਾਈਟਿਡ ਦੀ ਟੀਮ ਦੂਸਰੇ ਨੰਬਰ ’ਤੇ ਰਹੀ। ਨੀਟੂ ਮੁਤਾਬਕ 9 ਤੋਂ 14 ਅਕਤੂਬਰ ਤੀਕ ਕੈਨੇਡਾ ਦੇ ਨੋਵਾ ਸ਼ਕੋਸੀਆ ਸੂਬੇ ਦੇ ਸਿਡਨੀ ਸ਼ਹਿਰ ’ਚ ਆਯੋਜਿਤ ਕਰਵਾਏ ਜਾਣ ਵਾਲੇ ਕੌਮੀ ਪੱਧਰ ਦੇ ਸ਼ੌਕਰ ਮੁਕਾਬਲਿਆਂ ’ਚ ਬੀ. ਸੀ. ਟਾਈਗਰ ਕਲੱਬ ਦੀ ਟੀਮ ਪੂਰੇ ਬੀ. ਸੀ. ਸੂਬੇ ਦੀ ਨੁਮਾਇੰਦਗੀ ਕਰਨ ਲਈ ਬੜ੍ਹੇ ਜੋਸ਼ੋ-ਖਰੋਸ਼ ਨਾਲ ਭਾਗ ਲਵੇਗੀ ਅਤੇ ਇਸ ਸਬੰਧੀ ਤਿਆਰੀਆਂ ਹੁਣ ਤੋਂ ਹੀ ਆਰੰਭ ਕਰ ਦਿੱਤੀਆਂ ਗਈਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly