ਮੁੰਬਈ ਚ ਛੇ ਘੰਟਿਆਂ ਚ 300 ਮਿਲੀਮੀਟਰ ਮੀਂਹ ਸਕੂਲ-ਕਾਲਜ ਬੰਦਸੜਕਾਂ ਤੇ ਪਾਣੀ ਭਰਿਆ ਰੇਲ ਗੱਡੀਆਂ ਤੇ ਵੀ ਅਸਰ ਪਿਆ ਹੈ

ਮੁੰਬਈ — ਮਹਾਰਾਸ਼ਟਰ ਦੇ ਮੁੰਬਈ ‘ਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਲਗਾਤਾਰ ਪੈ ਰਹੀ ਬਰਸਾਤ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਕਲਿਆਣ-ਕਸਾਰਾ ਸੈਕਸ਼ਨ ‘ਚ ਖਡਵਾਲੀ ਅਤੇ ਟਿਟਵਾਲਾ ਦੇ ਵਿਚਕਾਰ ਲੰਬਾ ਟ੍ਰੈਫਿਕ ਜਾਮ ਰਿਹਾ ਅਤੇ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀਐੱਮਸੀ) ਨੇ ਕਿਹਾ ਕਿ ਮੁੰਬਈ ‘ਚ ਅੱਜ ਸਵੇਰੇ 1 ਵਜੇ ਤੋਂ ਸਵੇਰੇ 7 ਵਜੇ ਤੱਕ ਕੁੱਲ ਛੇ ਘੰਟੇ ‘ਚ ਲੋਕਲ ਟਰੇਨ ਸੇਵਾਵਾਂ ‘ਚ ਵਿਘਨ ਪਿਆ। ਵੱਖ-ਵੱਖ ਥਾਵਾਂ ‘ਤੇ 300 ਮਿਲੀਮੀਟਰ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਭਾਰੀ ਮੀਂਹ ਕਾਰਨ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਰੇਲ ਸੇਵਾਵਾਂ ਵਿੱਚ ਵਿਘਨ ਪਿਆ। ਸੜਕਾਂ ’ਤੇ ਪਾਣੀ ਭਰ ਜਾਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਹੈ। ਕੇਂਦਰੀ ਰੇਲਵੇ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ ਹੈ, ਜਿਸ ਕਾਰਨ ਮੁੰਬਈ ਉਪਨਗਰੀਏ ਅਤੇ ਬੰਦਰਗਾਹ ਲਾਈਨਾਂ ‘ਤੇ ਰੇਲ ਆਵਾਜਾਈ ਵਿੱਚ ਦੇਰੀ ਹੋ ਰਹੀ ਹੈ। ਪ੍ਰਭਾਵਿਤ ਸਟੇਸ਼ਨਾਂ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਕੁਰਲਾ-ਵਿਖਰੋਲੀ ਅਤੇ ਭਾਂਡੁਪ ਸ਼ਾਮਲ ਹਨ।
ਵਿਦਿਆਰਥੀਆਂ ਦੀ ਅਸੁਵਿਧਾ ਤੋਂ ਬਚਣ ਲਈ, ਮੁੰਬਈ ਦੇ ਸਾਰੇ ਬੀਐਮਸੀ, ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਪਹਿਲੇ ਸੈਸ਼ਨ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਅਗਲੇ ਸੈਸ਼ਨ ਲਈ ਫੈਸਲਾ ਸੁਣਾਇਆ ਜਾਵੇਗਾ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, 8 ਜੁਲਾਈ (ਸੋਮਵਾਰ) ਨੂੰ ਦਿਨ ਭਰ ਮੁੰਬਈ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਜਾਰੀ ਰਹੇਗੀ। ਰਾਤ ਨੂੰ ਤੂਫਾਨ ਆਉਣ ਦੀ ਸੰਭਾਵਨਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ‘ਚ ਵੱਡੀ ਘਟਨਾ- ਸਰਕਾਰੀ ਪਾਣੀ ਦੇ ਮੁੱਦੇ ਤੇ ਦੋ ਗੁੱਟਾਂ ਵਿਚਾਲੇ ਚੱਲੀਆਂ ਗੋਲੀਆਂ 4 ਦੀ ਮੌਤ 7 ਜ਼ਖਮੀ
Next articleਰਾਹੁਲ ਗਾਂਧੀ ਦੇ ਆਉਣ ਤੋਂ ਪਹਿਲਾਂ ਹੀ ਮਣੀਪੁਰ ਦੇ ਇਸ ਇਲਾਕੇ ‘ਚ ਫਿਰ ਤੋਂ ਹਿੰਸਾ ਭੜਕ ਗਈ, ਭਾਰੀ ਗੋਲੀਬਾਰੀ ਹੋਈ।