HOME ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ...

ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਲੰਗਰ ਲਗਾਇਆ ਗਿਆ

4

ਸੰਗਤਾਂ ਸੇਵਾ ਸੰਕਲਪ ਦੇ ਸਿਧਾਂਤ ਨਾਲ ਜੁੜਨ-ਗਿਆਨੀ ਗਗਨਦੀਪ ਸਿੰਘ

ਲੁਧਿਆਣਾ   (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸਮੁੱਚੇ ਸੰਸਾਰ ਭਰ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਜੋੜਨ ਦਾ ਨਿੱਘਾ ਉਪਰਾਲਾ ਕਰ ਰਹੀ ਪ੍ਰਮੁੱਖ ਮਿਉਜ਼ਿਕ ਕੰਪਨੀ ਅੰਮ੍ਰਿਤ ਸਾਗਰ ਦੇ ਪ੍ਰੀਵਾਰ ਵੱਲੋਂ ਆਪਣੇ  ਸਹਿਯੋਗੀ ਸਾਥੀਆਂ ਦੇ ਨਿੱਘੇ ਸਹਿਯੋਗ ਨਾਲ ਸੇਵਾ ਤੇ ਸਿਮਰਨ ਦੇ ਮੁਜੱਸਮਾ ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੰਗਤਾਂ ਲਈ ਅਤੁੱਟ ਲੰਗਰ ਲਗਾਉਣਾ ਸੇਵਾ ਕਾਰਜ ਦਾ ਇੱਕ ਉੱਦਮੀ ਉਪਰਾਲਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿਆਨੀ ਗਗਨਦੀਪ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਨੇ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਭਗਤ ਪੂਰਨ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਲਗਾਏ ਗਏ ਗੁਰੂ ਦੇ ਅਤੁੱਟ ਲੰਗਰ ਨੂੰ ਵਰਤਾਉਣ ਲਈ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤ ਸਾਗਰ ਕੰਪਨੀ ਦੇ ਡਾਇਰੈਕਟਰ ਸ੍ਰ: ਬਲਬੀਰ ਸਿੰਘ ਭਾਟੀਆ, ਕਰਨਪ੍ਰੀਤ ਸਿੰਘ ਭਾਟੀਆ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਬਰਾਂ ਵੱਲੋਂ ਪੂਰੀ ਸੇਵਾ ਭਾਵਨਾ ਦੇ ਨਾਲ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਲੰਗਰ ਲਗਾਉਣ ਦੀ ਸੇਵਾ ਕਰਨਾ, ਸੇਵਾ ਦੇ ਸੰਕਲਪ ਨਾਲ ਜੁੜਨ ਦੀ ਪ੍ਰਤੱਖ ਮਿਸਾਲ ਹੈ।ਇਸ ਦੌਰਾਨ ਅੰਮ੍ਰਿਤ ਸਾਗਰ ਕੰਪਨੀ ਦੇ ਡਾਇਰੈਕਟਰ ਸ੍ਰ: ਬਲਬੀਰ ਸਿੰਘ ਭਾਟੀਆ ਨੇ ਦੱਸਿਆ ਕਿ “ਸੇਵਕ ਕਉ ਸੇਵਾ ਬਨਿ ਆਈ” ਦੇ ਸਿਧਾਂਤ ਤੇ ਚੱਲਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਅੰਮ੍ਰਿਤ ਸਾਗਰ ਪ੍ਰੀਵਾਰ ਵੱਲੋਂ ਸੰਗਤਾਂ  ਲਈ ਹਰ ਮਹੀਨੇ ਗੁਰੂ ਦਾ ਅਤੁੱਟ ਲੰਗਰ ਲਗਾਇਆ ਜਾਂਦਾ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਸਮੁੱਚੇ ਸੇਵਾ ਕਾਰਜ ਵਿੱਚ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੇ ਸੰਗਤਾਂ ਆਪਣਾ ਨਿੱਘਾ ਸਹਿਯੋਗ ਪਾ ਕੇ ਲੰਗਰ ਵਰਤਾਉਣ ਦੀ ਸੇਵਾ ਕਰਦੀਆਂ ਹਨ। ਇਸ ਤੋਂ ਪਹਿਲਾਂ ਗੁਰੂ ਦਾ ਅਤੁੱਟ ਲੰਗਰ ਸੰਗਤਾਂ ਨੂੰ ਵਰਤਾਉਣ ਲਈ ਕੀਤੀ ਗਈ ਅਰਦਾਸ ਮੌਕੇ ਸ੍ਰ: ਬਲਬੀਰ ਸਿੰਘ ਭਾਟੀਆ, ਕਿਰਨਪ੍ਰੀਤ ਸਿੰਘ ਭਾਟੀਆ, ਮਨੀਕਰਨ ਸਿੰਘ, ਹਰਬਿੰਦਰ ਸਿੰਘ, ਰਵਿੰਦਰ ਸਿੰਘ, ਰਣਜੀਤ ਸਿੰਘ ਰਿੰਕੂ, ਸੁਖਜੋਤ ਸਿੰਘ, ਉੱਤਮਜੀਤ ਸਿੰਘ, ਇੰਦਰਬੀਰ ਸਿੰਘ ਬੱਤਰਾ, ਅਭਿਸੇ਼ਕ ਗੁਪਤਾ, ਜਗਤਾਰ ਸਿੰਘ, ਰਤਨ ਸਿੰਘ, ਨਿਵਾਜ਼ ਸਿੰਘ ਭਾਟੀਆ, ਮਿਨਾਕਸੀ਼ ਕੌਰ ,ਬੀਬੀ ਪਰਮਜੀਤ ਕੌਰ, ਜਸਮੀਤ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਇਸਤਰੀ ਸਤਿਸੰਗ ਸਭਾਵਾਂ ਵੱਲੋਂ ਪੂਰੇ ਉਤਸਾਹ ਨਾਲ 350 ਸਾਲਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਭਾਗ ਲੈਣ ਦਾ ਐਲਾਨ*
Next articleਇੰਪੀਰੀਅਲ ਬੁੱਲਜ਼ ਨੇ ਪਟਿਆਲਾ ਵਿੱਚ ਆਪਣੀ 6ਵੀਂ ਸ਼ਾਖਾ ਖੋਲ੍ਹੀ