*ਜੇਕਰ ਸਰਕਾਰੀ ਟੀਚਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਣ ਤਾਂ ਸੁਧਰ ਹੋ ਸਕਦਾ ਹੈ ਸਿੱਖਿਆ ਦਾ ਮਿਆਰ – ਡਾ. ਜਨਕ ਰਾਜ ਭਾਟੀਆਂ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਹਰਿਆ ਭਰਿਆ ਤੇ ਖੁਸ਼ਹਾਲ ਬਣਾਉਣ ਤੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦੇ ਕੇ ਪੰਜਾਬ ਸਕੂਲਾਂ ਦੀ ਜਿਥੇ ਪੜ੍ਹਾਈ ਨੂੰ ਸੁੱਚਜੇ ਢੰਗ ਨਾਲ ਚਲਾਉਣ ਅਤੇ ਬੱਚਿਆ ਦੀ ਪੜ੍ਹਾਈ ਦੇ ਸੁਧਾਰ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਇੰਨ੍ਹਾਂ ਸਰਕਾਰੀ ਅਧਿਆਪਕਾਂ ਵਲੋਂ ਕੀਤੇ ਨਾ ਕੀਤੇ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਸਰਕਾਰੀ ਤਨਖਾਹ ਪ੍ਰਾਪਤ ਕਰਕੇ ਆਪਣੇ ਬੱਚਿਆਂ ਨੂੰ ਪ੍ਰਾਇਵੇਟ ਸਕੂਲਾਂ ਵਿੱਚ ਦਾਖਿਲ ਕਰਵਾ ਕੇ ਪੰਜਾਬ ਸਰਕਾਰ ਵਲੋਂ ਕੀਤੀ ਗਈ ਸਮਾਰਟ ਸਕੂਲਾਂ ਦੀ ਕੋਸ਼ਿਸ ਫੇਲ ਸਾਬਿਤ ਹੋ ਰਹੀ ਹੈ ਇੰਨਾਂ ਗੱਲਾਂ ਦਾ ਪ੍ਰਗਟਾਵਾ ਡਾਕਟਰ ਜਨਕ ਰਾਜ ਭਾਟੀਆਂ ਰੂਰਲ ਪ੍ਰੈਕਟੀਸ਼ਨਰ ਦੇ ਚੇਅਰਮੈਨ ਨੇ ਗਲੱਬਾਤ ਦੋਰਾਨ ਕੀਤਾ । ਉਨ੍ਹਾਂ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਘੱਟ ਗਿਣਤੀ ਦੇਖ ਕਿ ਇਸ ਤਰ੍ਹਾ ਮਹਿਸੂਸ ਹੋ ਰਿਹਾ ਸੀ ਕਿ ਅਸੀ ਇੰਨ੍ਹਾਂ ਸਕੂਲਾਂ ‘ਚ ਪੜ੍ਹ – ਲਿੱਖ ਕੇ ਇਸ ਮੁਕਾਮ ਤੇ ਪੁਹੰਚੇ ਹਾਂ । ਉਨ੍ਹਾਂ ਨੇ ਕਿਹਾ ਕਿ ਬੇਸੱਕ ਪੰਜਾਬ ਸਰਕਾਰ ਕੋਸ਼ਿਸ ਕਰ ਰਹੀ ਹੈ ਸਰਕਾਰੀ ਸਕੂਲਾਂ ਦੀ ਪੜ੍ਹਾਈ ਲਿਖਾਈ ਤੇ ਸੁਧਾਰ ਹੋ ਸਕੇ ਪਰ ਇਹ ਸਭ ਫਿਰ ਹੀ ਹੋ ਸਕਦਾ ਹੈ ਜੇਕਰ ਸਰਕਾਰੀ ਕਰਮਚਾਰੀ ਸਰਕਾਰ ਦੀਆਂ ਹਦਾਇਤਾਂ ਤੇ ਚੱਲਣ ਪਰ ਹੈ ਸਭ ਇਸਦੇ ਉਲਟ I ਭਾਟੀਆਂ ਹੁਰਾਂ ਨੇ ਕਿਹਾ ਕਿ ਬਹੁਤ ਹੀ ਮਾੜੀ ਗੱਲ ਹੈ ਇੱਕ ਸਰਕਾਰੀ ਅਧਿਆਪਕ ਨੋਕਰੀ ਸਰਕਾਰੀ ਤੇ ਤਨਖਾਹ ਵੀ ਸਰਕਾਰ ਪਾਸੋਂ ਲੈ ਰਿਹਾ ਹੈ ਪਰ ਪੰਜਾਬ ਸਰਕਾਰ ਦੇ ਮਨਸੁੱਬੇ ਨੂੰ ਫੇਲ ਕਰਦਾ ਜਾ ਰਿਹਾ ਹੈ ਤੇ ਆਪਣੇ ਬੱਚਿਆ ਨੂੰ ਪ੍ਰਾਇਵੇਟ ਸਕੂਲਾਂ ਵਿੱਚ ਪੜ੍ਹਾਈ ਲਈ ਭੇਜਿਆ ਜਾ ਰਿਹਾ ਹੈ ਜੇਕਰ ਇਹ ਸਰਕਾਰੀ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਨਹੀ ਪੜ੍ਹਾ – ਲਿਖਾ ਸਕਦੇ ਤਾਂ ਸਰਕਾਰੀ ਨੋਕਰੀ ਦੇ ਵੀ ਹੱਕਦਾਰ ਨਹੀ ਹਨ ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੰਜਾਬ ਸਿੱਖਿਆ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਵਲੋਂ ਘੱਟੋ – ਘੱਟ ਸਰਕਾਰੀ ਨੋਕਰੀ ਕਰਦੇ ਹੋਏ ਸਰਕਾਰੀ ਕਰਮਚਾਰੀ ਨੂੰ ਨੋਟਿਸ ਭੇਜਿਆ ਜਾਵੇ ਕਿ ਉਹ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਹੀ ਉੱਚ ਵਿੱਦਿਆ ਪ੍ਰਾਪਤ ਕਰਵਾਉਣ, ਨਹੀ ਤਾਂ ਸਰਕਾਰੀ ਸਕੂਲਾਂ ਦਾ ਆਨ ਵਾਲੇ ਸਮੇ ‘ਚ ਇੱਕ ਦਿਨ ਇਹ ਸਕੂਲ ਬੰਦ ਹੋ ਜਾਣਗੇ ਜਿਸ ਨਾਲ ਗਰੀਬ ਵਰਗ ਦੇ ਲੋਕ ਆਪਣੇ ਬੱਚਿਆ ਨੂੰ ਪੜ੍ਹਾ ਲਿਖਾ ਨਹੀ ਸਕਣਗੇ , ਜੋ ਇੱਕ ਬਹੁਤ ਵੱਡਾ ਚਿੰਤਾਂ ਦਾ ਵਿਸ਼ਾ ਹੈ । ਭਾਟੀਆਂ ਹੁਰਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਨੂੰ ਬੇਨਤੀ ਕੀਤੀ ਕਿ ਇਸ ਪਾਸੇ ਧਿਆਨ ਮਾਰਿਆ ਜਾਵੇ ਤੇ ਸਰਕਾਰੀ ਕਰਮਚਾਰੀ ਭਾਂਵੇ ਕਿਸੇ ਵੀ ਮਹਿਕਮੇ ਦਾ ਹੋਵੇ ਉਸ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਪਹਿਲਾਂ ਆਪ ਚੱਲਣ ਤੇ ਆਪਣੇ ਬੱਚਿਆਂਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਾਇਆ ਜਾਵੇ ਜੇਕਰ ਸਰਕਾਰੀ ਸਕੂਲਾਂ ਦੀ ਹੋਂਦ ਬਚਾਉਣੀ ਹੈ ਕਿਉਕਿ ਲੋਕ ਆਖਦੇ ਹਨ ਕਿ ਇਹ ਸਰਕਾਰੀ ਅਧਿਆਪਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ‘ਚ ਪੜ੍ਹਾਉਣ ਦੀ ਬਜਾਏ ਪ੍ਰਾਇਵੇਟ ਸਕੂਲਾਂ ਵਿੱਚ ਹੀ ਕਿਉ ਪੜ੍ਹਾਉਂਦੇ ਹਨ, ਕੀ ਇੰਨ੍ਹਾਂ ਸਰਕਾਰੀ ਸਕੂਲਾਂ ‘ਚ ਚੰਗੀ ਪੜ੍ਹਾਈ ਨਹੀ ਜਾ ਅਨੁਸਾਸ਼ਨ ਨਹੀ ਜੋ ਇਹ ਸਰਕਾਰੀ ਅਧਿਆਪਕ ਆਪਣਾ ਪਾਲਣ ਪੋਸਣ ਸਰਕਾਰ ਦੁਆਰਾ ਦਿੱਤੇ ਹੋਏ ਪੈਸੇ ਦੁਆਰਾ ਕਰਦਾ ਹੈ ਤੇ ਇਹ ਅਧਿਆਪਕ ਖਾਂਦਾ ਸਰਕਾਰ ਦਾ ਹੈ ਤਾਂ ਸਿਫਤ ਪ੍ਰਾਇਵੇਟਾਂ ਸਕੂਲਾਂ ਦੀ ਕਰਦੇ ਹਨ ਤੇ ਫਿਰ ਅਸੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਭੇਜ ਕੇ ਆਪਣੇ ਬੱਚਿਆਂ ਦਾ ਭਵਿੱਖ ਕਿਉ ਖਰਾਬ ਕਰੀਏ I ਡਾਕਟਰ ਜਨਕ ਰਾਜ ਭਾਟੀਆਂ ਨੇ ਕਿਹਾ ਕਿ ਇਸ ਵਾਰੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਨੂੰ ਧਿਆਨ ਦੇਣ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly