*ਘਰ ਘਰ ਜਾ ਕੇ ਇਲਾਕਾ ਵਾਸੀਆਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਬਾਰੇ ਕੀਤਾ ਜਾਗਰੂਕ*ਅੱਜ ਅਮਰਿੰਦਰ ਰਾਜਾ ਵੜਿੰਗ ਪ੍ਰਧਾਨ ਕਾਂਗਰਸ ਪੰਜਾਬ,ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਤੇ ਬੀਬੀ ਕਰਮਜੀਤ ਕੌਰ ਚੌਧਰੀ ਡੋਰ ਟੂ ਡੋਰ ਕਰਨਗੇ ਚੋਣ ਪ੍ਰਚਾਰ*
ਜਲੰਧਰ/ਨਕੋਦਰ/ਅੱਪਰਾ (ਜੱਸੀ) (ਸਮਾਜ ਵੀਕਲੀ)- ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋ ਰਹੀ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਦੇਹੱਕ ‘ਚ ਉਨਾਂ ਦੇ ਸਪੁੱਤਰ ਸ. ਵਿਕਰਮਜੀਤ ਸਿੰਘ ਚੌਧਰੀ ਹਲਕਾ ਵਿਧਾਇਕ ਫਿਲੌਰ, ਸ. ਤਿ੍ਲੋਚਨ ਸਿੰਘ ਸੂੰਢ ਸਾਬਕਾ ਵਿਧਾਇਕਲ ਹਲਕਾ ਬੰਗਾ ਤੇ ਸ. ਅੰਗਦ ਸਿੰਘ ਸਾਬਕਾ ਵਿਧਾਇਕ ਨਵਾਂਸ਼ਹਿਰ ਨੇ ਡੱਟ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਬੋਲਦਿਆਂ ਤਿੰਨਾਂ ਹੀ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਸ਼ਰਾਬ ਘੁਲਾਟੇ ‘ਚ ਫਸੀ ਆਮ ਆਦਮੀ ਪਾਰਟੀ ਦੀ ਦਸ਼ਾ ਦੇ ਦਿਸ਼ਾ ਦਾ ਸੱਭ ਨੂੰ ਪਤਾ ਹੀ ਹੈ | ਉਨਾਂ ਕਿਹਾ ਕਿ ਇਹ ਸੱਭ ਪਾਰਟੀਆਂ ਦੇਸ਼ ਨੂੰ ਲੁੱਟਣ ਲਈ ਅੰਦਰੋਂ ਇੱਕਜੁੱਟ ਹੋ ਚੁੱਕੀਆਂ ਹਨ, ਜਿਨਾਂ ਨੂੰ ਹਰਾਉਣਾ ਸਮੇਂ ਦੀ ਮੁੱਖ ਲੋੜ ਹੈ | ਸੋਮ ਦੱਤ ਸੋਮੀ ਕੋ ਚੇਅਰਮੈਨ ਐਸੀ ਸੀ ਡਿਪਾਰਟਮੈਂਟ ਜਲੰਧਰ ਨੇ ਹਲਕਾ ਫਿਲੌਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਨੂੰ ਭਾਰੀ ਵੋਟਾਂ ਦੇ ਨਾਲ ਜਿਤਾ ਕੇ ਦਿੱਲੀ ਭੇਜਣ | ਉਨਾਂ ਦੱਸਿਆ ਕਿ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਮੁਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਤੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਇਲਾਕੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਨਗੇ।ਇਸ ਮੌਕੇ ਸੋਮ ਦੱਤ ਸੋਮੀ ਕੋ ਚੇਅਰਮੈਨ ਐਸੀ ਸੀ ਡਿਪਾਰਟਮੈਂਟ ਜਲੰਧਰ ਸਰਪੰਚ ਗਿਆਨ ਸਿੰਘ, ਬੀਬੀ ਗੁਰਪ੍ਰੀਤ ਕੌਰ ਸਹੋਤਾ ਸਿਕੰਦਰ ਗਿੱਲ ਤੇ ਹੋਰ ਕਾਂਗਰਸੀ ਆਗੂ ਤੇ ਵਰਕਰਜ਼ ਹਾਜ਼ਰ ਸਨ |
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly