ਭਰੋਮਜਾਰਾ ਵਿਖੇ “ਸਰਵ ਸਾਂਝਾ ਚੇਤਨਾ ਸਮਾਗਮ” ਕਰਵਾਇਆ ਸਾਈਂ ਪੱਪਲ ਸ਼ਾਹ ਦੇ ਮਿਸ਼ਨਰੀ ਗੀਤਾਂ ਤੇ ਝੂਮ ਉੱਠੇ ਲੋਕ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):- ਪਿੰਡ ਭਰੋਮਜਾਰਾ ਦੇ ਅੰਬੇਦਕਰ ਨਗਰ (ਅੰਦਰਲਾ ਮੁਹੱਲਾ) ਵਿਖੇ ਸੰਵਿਧਾਨ ਦਿਵਸ ਨੂੰ ਸਮਰਪਿਤ “ਸਰਵ ਸਾਂਝਾ ਚੇਤਨਾ ਸਮਾਗਮ” ਕਰਵਾਇਆ ਗਿਆ। ਡਾ ਅੰਬੇਦਕਰ ਚੇਤਨਾ ਸੁਸਾਇਟੀ ਬੰਗਾ, ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਪਿੰਡ ਭਰੋਮਜਾਰਾ ਵਲੋਂ ਕਰਵਾਏ ਕਰਵਾਏ ਇਸ ਸਮਾਗਮ ਦੀ ਅਗਵਾਈ ਸ਼੍ਰੀ ਜੈ ਪਾਲ ਸੁੰਡਾ ਨੇ ਕੀਤੀ। ਇਸ ਸਮਾਗਮ ਵਿੱਚ ਸੁਰਿੰਦਰ ਮੋਹਨ ਸੁੰਡਾ ਨੇ ਆਏ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ ਵੇਦ ਪ੍ਰਕਾਸ਼, ਡਾ ਜਸਵਿੰਦਰ ਹੀਰਾ ਆਦਿ ਨੇ ਬਾਵਾ ਸਾਹਿਬ ਜੀ ਦੀ ਜੀਵਨੀ ਤੇ ਚਰਚਾ ਕੀਤੀ ਅਤੇ ਉਨ੍ਹਾਂ ਵਲੋਂ ਬਣਾਏ ਸੰਵਿਧਾਨ ਬਾਰੇ ਦੱਸਿਆ। ਇਸ ਉਪਰੰਤ ਸਾਈਂ ਪੱਪਲ ਸ਼ਾਹ ਜੀ ਭਰੋਮਜਾਰਾ ਨੇ ਮਿਸ਼ਨਰੀ ਪ੍ਰੋਗਰਾਮ ਵਿੱਚ “ਦੁਨੀਆਂ ਬਣਾਉਣ ਵਾਲਿਆ,, “ਸਾਡੀ ਕੌਮ ਦਾ ਜੱਗ ਤੇ,,”ਇੱਕ ਰੋਟੀ ਘੱਟ ਖਾ ਲਿਓ,, ਤੇਰੀ ਕੁਰਸੀ ਬਰਾਬਰ ਡਹਿੰਦੀ, ਸਾਡੀ ਕੌਮ ਦੇ ਕਰਮ ਕਮਾ ਗਿਆ, ਸਾਈਕਲ ਤੇ ਮਿਸ਼ਨ ਚਲਾ ਗਿਆ, ਮੈਨੂੰ ਪੂਜੀ ਜਾਇਓ ਨਾ, ਜਨਮ ਦਿਹਾੜਾ ਬਾਵਾ ਸਾਹਿਬ ਦਾ, ਕੌਮ ਦਾ ਸੁਨੇਹਾ ਬਾਵਾ ਸਾਹਿਬ ਦਾ, ਇਮਲੀ ਦਾ ਬੂਟਾ, ਸੋਹਣੇ ਸੋਹਣੇ ਲੇਖ ਲਿਖ ਕੇ ਆਦਿ ਗਾਕੇ ਸੰਗਤਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਆਈਆਂ ਸ਼ਖਸ਼ੀਅਤਾਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜੈਲ ਚੰਦ ਯੂਕੇ, ਡਾ ਹਰਜਿੰਦਰ ਸੁੰਡਾ,ਮਦਨ ਲਾਲ ਸੁਆਨ, ਸੁਰਜੀਤ ਸਿੰਘ ਝਿੰਗੜ, ਸਰਪੰਚ ਭੁਪਿੰਦਰ ਸਿੰਘ, ਸੁਰਜੀਤ ਸਿੰਘ ਰੱਲ, ਹਰਜਿੰਦਰ ਸਿੰਘ ਰਿਟਾ ਐਸਬੀਆਈ, ਸੁਮਿਤ ਕੁਮਾਰ ,ਰਾਮ ਨਾਥ ਸੁੰਡਾ, ਡਾ ਜਿੰਮੀ ਜਸਕਰਨ ਸੁੰਡਾ, ਸਾਬਕਾ ਸਰਪੰਚ ਰਾਮ ਸਿੰਘ, ਅਵਤਾਰ ਚੰਦ, ਗੁਰਦਿਆਲ ਦੁਸਾਂਝ, ਸੋਹਨ ਸਹਿਜਲ, ਜਗਤਾਰ ਸਿੰਘ, ਫਤਿਹ ਸਿੰਘ, ਡਾ ਬਲਵੀਰ ਚੰਦ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾ ਭੁਪਿੰਦਰ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਨ ਇੰਡੀਆ ਬਾਲ ਮਜ਼ਦੂਰੀ ਖਿਲਾਫ ਮੁਹਿੰਮ ਜ਼ਿਲ੍ਹੇ ਵਿਚ ਸਖ਼ਤੀ ਨਾਲ ਲਾਗੂ 3 ਬੱਚੇ ਕੀਤੇ ਰੈਸਕਿਊ ਅਤੇ ਦੋ ਦੁਕਾਨਾਂ ਦੇ ਕੱਟੇ ਚਲਾਨ
Next articleਪਿੰਡ ਬਹਿਰਾਮ ਵਿਖੇ ਡੇਗੂ ਦੀ ਰੋਕਥਾਮ ਲਈ ਫੋਗਿੰਗ ਕਰਵਾਈ ਗਈ