ਕਪੂਰਥਲਾ, 1 ਅਕਤੂਬਰ ( ਕੌੜਾ ) – ਪੰਜਾਬ ਦੀ ਧੀ ਓਜਲ ਕੌਰ ਹਾਂਡਾ ਨੇ ਅਮਰੀਕਾ ਦੇ ਸੂਬਾ ਇੰਡਿਆਨਾ ਦੀ ਰਾਜਧਾਨੀ ਇੰਡਿਆਨਾਪੋਲਿਸ ਵਿੱਚ ਹੋਏ ਸੂਬਾ ਪੱਧਰੀ ਅੰਡਰ 14 ਸਾਲ ਉਮਰ ਵਰਗ ਦੇ ਸਕੂਲਾਂ ਦੇ ਗੋਲਫ ਖੇਡ ਦੇ ਮੁਕਾਬਲਿਆਂ ‘ਚੋਂ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਅਤੇ ਪੰਜਾਬ ਅਤੇ ਪੰਜਾਬੀਆਂ ਦਾ ਨਾਂਅ ਚਮਕਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਓਜਲ ਕੌਰ ਹਾਂਡਾ ਦੇ ਦਾਦਾ ਸਾਬਕਾ ਪੀ. ਟੀ. ਆਈ. ਮਾਸਟਰ ਜਰਨੈਲ ਸਿੰਘ ਸ਼ਾਹਵਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਹੋਣਹਾਰ ਪੋਤਰੀ ਓਜਲ ਕੌਰ ਹਾਂਡਾ ਨੂੰ ਖੇਡਾਂ ਦੀ ਗੁੜ੍ਹਤੀ ਵਿਰਸੇ ਵਿੱਚੋਂ ਹੀ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਤੇ ਓਜਲ ਕੌਰ ਦੇ ਪਿਤਾ ਡਾ. ਭੁਪਿੰਦਰ ਸਿੰਘ ਹਾਂਡਾ ਖੁਦ ਅੰਤਰਰਾਸ਼ਟਰੀ ਰਾਈਫ਼ਲ ਸ਼ੂਟਰ ਰਹੇ ਹਨ ਅਤੇ ਉਨ੍ਹਾਂ ਦੀ ਪ੍ਰੇਰਨਾ ਸਦਕਾ ਹੀ ਸਾਡੀ ਧੀ ਖੇਡਾਂ ਵਿੱਚ ਮੱਲਾਂ ਮਾਰ ਰਹੀ ਹੈ। ਡਾ. ਭੁਪਿੰਦਰ ਸਿੰਘ ਹਾਂਡਾ ਯੂ ਐੱਸ ਏ ਨੇ ਦੱਸਿਆ ਕਿ ਪਿਛਲੇ ਦਿਨੀਂ ਅਮਰੀਕਾ ਦੇ ਸੰਘਣੀ ਵਸੋਂ ਵਾਲੇ ਇੰਡਿਆਨਾ ਸੂਬੇ ਦੀ ਰਾਜਧਾਨੀ ਇੰਡਿਆਨਾਪੋਲਿਸ ਵਿੱਚ ਸੂਬਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ, ਜਿਸ ਵਿੱਚ ਗੋਲਫ ਖੇਡ ਦੇ ਅੰਡਰ 14 ਸਾਲ ਉਮਰ ਵਰਗ ਦੇ ਮੁਕਾਬਲਿਆਂ ‘ਚੋਂ ਓਜਲ ਕੌਰ ਨੇ ਟੀਮ ਮੁਕਾਬਲੇ ‘ਚ ਸੋਨੇ ਦਾ ਤਗਮਾ, ਵਿਅਕਤੀਗਤ ਮੁਕਾਬਲੇ ‘ਚ ਚਾਂਦੀ ਦਾ ਤਗਮਾ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਇਨਾਮ ਜਿੱਤ ਕੇ ਆਪਣੇ ਮਾਪਿਆਂ ਅਤੇ ਸਮੁੱਚੇ ਪੰਜਾਬੀਆਂ ਦਾ ਨਾਂਅ ਰੌਸ਼ਨ ਕੀਤਾ ਹੈ। ਧੀ ਰਾਣੀ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਓਜਲ ਕੌਰ ਹਾਂਡਾ ਦੇ ਦਾਦਾ ਮਾਸਟਰ ਜਰਨੈਲ ਸਿੰਘ, ਪਿਤਾ ਡਾ. ਭੁਪਿੰਦਰ ਸਿੰਘ ਹਾਂਡਾ ਯੂ ਐੱਸ ਏ ਅਤੇ ਮਾਤਾ ਰਾਜਵਿੰਦਰ ਕੌਰ ਹਾਂਡਾ ਪੀ ਟੀ ਆਈ ਸਮੇਤ ਸਾਰੇ ਹਾਂਡਾ ਪਰਿਵਾਰ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly