ਨਵਾਂਸ਼ਹਿਰ /ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਲਾਚੌਰ ਵਿਖੇ ਪਹੁੰਚਣਾ ਸੀ, ਜਿਸ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਭਗਵੰਤ ਮਾਨ ਨੂੰ ਮਿਲ ਹਲਕਾ ਬਲਾਚੌਰ ਵਿਖੇ ਭਖਦੇ ਮੁਦਿੱਆਂ ਬਾਰੇ ਜਾਣੂ ਕਰਾਉਣ ਲਈ ਜਿਨ੍ਹਾਂ ਵਿੱਚ ਹਲਕਾ ਬਲਾਚੌਰ ਵਿਖੇ ਵੱਧ ਰਹੀ ਗੁੰਡਾਗਰਦੀ, ਵਪਾਰੀ ਵਰਗ ਨੂੰ ਮਿਲ ਰਹੀਆਂ ਧਮਕੀਆਂ, ਪਸ਼ੂ ਹਸਪਤਾਲਾਂ ਵਿਖੇ ਡਾਕਟਰਾਂ ਦੀ ਕਮੀ, ਸਰਕਾਰੀ ਸਕੂਲ ਬੰਦ ਹੋਣ ਦੀ ਕਗਾਰ ਤੇ ਕੁੱਝ ਅਹਿਮ ਮੁੱਦੇ ਸਨ, ਸਾਥੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਇੱਕਤਰ ਹੋਣ ਦਾ ਸੁਨੇਹਾ ਲਾਇਆ। ਪਰੰਤੂ ਜਦੋਂ ਕਾਂਗਰਸ ਪਾਰਟੀ ਦਫ਼ਤਰ ਵਿਖੇ ਸਾਰੇ ਵਰਕਰ ਇਕੱਠੇ ਹੋਏ ਤਾਂ ਆਪ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਸਾਥੀਆਂ ਨੂੰ ਦਫ਼ਤਰ ਵਿਖੇ ਹੀ ਨਜ਼ਰਬੰਦ ਕਰ ਲਿਆ ਗਿਆ ਪਰੰਤੂ ਗੱਲ ਵੱਸੋਂ ਬਾਹਰ ਜਾਣ ਲੱਗੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਭਨਾਂ ਨੂੰ ਗਿਰਫਤਾਰ ਕਰ ਲਿਆ ਗਿਆ। ਅਜੇ ਮੰਗੂਪੁਰ ਨੇ ਕਿਹਾ ਕਿ ਅਸੀਂ ਸਿਰਫ ਹਲਕਾ ਬਲਾਚੌਰ ਦੇ ਹਲਾਤਾਂ ਬਾਰੇ ਭਗਵੰਤ ਮਾਨ ਨੂੰ ਮਿਲਣਾ ਚਾਹੁੰਦੇ ਸੀ ਕੋਈ ਧਰਨਾ ਪ੍ਰਦਰਸ਼ਨ ਜਾਂ ਰੈਲੀ ਨਹੀਂ। ਅਜੇ ਮੰਗੂਪੁਰ ਨੇ ਕਿਹਾ ਕਿ ਮਾਨ ਸਾਹਿਬ ਮੈਂ ਤੁਹਾਨੂੰ ਦਸਣਾਂ ਚਾਹੁੰਦਾਂ ਕਿ ਇਸ ਇਨਕਲਾਬ ਨੂੰ ਰੋਕਣਾ ਹੁਣ ਤੁਹਾਡੇ ਥਾਣਿਆਂ ਦੀਆਂ ਸਲਾਖਾਂ ਦੇ ਵੱਸ ਦੀ ਗੱਲ ਨਹੀਂ ਰਹੀ, ਜਿਵੇਂ ਤੁਸੀਂ ਲੋਕਾਂ ਦੇ ਸਵਾਲਾਂ ਤੋਂ ਡਰ ਰਹੇ ਹੋ, 2027 ਵਿੱਚ ਪੰਜਾਬੀਆਂ ਨੇ ਤੁਹਾਥੋਂ ਜਵਾਬਦੇਹੀ ਦਾ ਹੱਕ ਵੀ ਖੋਹ ਲੈਣਾ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਮੋਹਨ ਲਾਲ ਸੰਧੂ ਬਲਾਕ ਪ੍ਰਧਾਨ ਬਲਾਚੌਰ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਹਰਭਜਨ ਸਿੰਘ ਜਾਡਲੀ, ਸੋਮਨਾਥ ਤੱਕਲਾ ਸੀਨੀਅਰ ਆਗੂ, ਪ੍ਰੇਮ ਚੌਧਰੀ ਚੇਅਰਮੈਨ ਜਵਾਹਰ ਬਾਲ ਮੰਚ, ਦਲੇਲ ਸਿੰਘ ਸੈਣੀ ਸੀਨੀਅਰ ਆਗੂ, ਸਤਿੰਦਰ ਲਾਲ ਜਨਰਲ ਸਕੱਤਰ, ਰਾਕੇਸ਼ ਰਾਣੀ ਜਨਰਲ ਸਕੱਤਰ, ਨਰੇਸ਼ ਕੁਮਾਰ ਚੇਚੀ ਕੋਂਸਲਰ, ਦਿਨੇਸ਼ ਕੁਮਾਰ, ਪਰਮਿੰਦਰ ਮੇਨਕਾ, ਵਿਜੇ ਮੋਹਨ ਚੇਅਰਮੈਨ, ਪਾਨੀ ਕੁਮਾਰ ਬਲਬੀਰ ਸਿੰਘਪੁਰ ਵਾਈਸ ਪ੍ਰਧਾਨ ਬਲਾਕ ਸੰਮਤੀ ਸੜੋਆ, ਕੋਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਸਤਵਿੰਦਰ ਰੱਕੜ ਬਲਾਕ ਪ੍ਰਧਾਨ ਸੇਵਾ ਦੱਲ, ਮਹਿੰਦਰ ਪਾਲ ਸੈਣੀਂ, ਪਰਮਜੀਤ ਕੌਰ ਪੰਮੀ ਸ਼ਹਿਰੀ ਪ੍ਰਧਾਨ, ਹਰਬੰਸ ਸਿੰਘ ਮਾਣੇਵਾਲ ਸੀਨੀਅਰ ਆਗੂ, ਰਿੱਕੀ ਬਜਾਜ ਸਾਬਕਾ ਕੋਂਸਲਰ, ਜਿੰਦਰ ਕੁਮਾਰ ਬਲਾਕ ਪ੍ਰਧਾਨ ਆਸ ਸੀ ਸੈੱਲ, ਰਾਮ, ਆਤਮਾ ਰਾਮ ਸੀਨੀਅਰ ਆਗੂ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਹਰਮੇਸ਼ ਕੁਮਾਰ ਬਿੱਲਾ, ਤਰਲੋਚਨ ਸਿੰਘ ਰੱਕੜ ਬਲਾਕ ਕਮੇਟੀ ਮੈਂਬਰ, ਧਰਮ ਪਾਲ, ਮਹਿੰਦਰ ਪਾਲ, ਗੁਰਿੰਦਰ ਗਿੰਦੀ ਸੋਸ਼ਲ ਮੀਡੀਆ ਕੋਆਰਡੀਨੇਟਰ, ਕਾਲਾ ਜੱਟ, ਪਰਮਾਨੰਦ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਮੋਹਿੰਦਰ ਪਾਲ ਰਾਣਾ, ਸ਼ੇਖਰ ਕੁਮਾਰ ਸਾਬਕਾ ਸਰਪੰਚ, ਸੰਜੀਵ ਕੁਮਾਰ, ਵਿਜੇ ਕੁਮਾਰ ਮੀਤ ਪ੍ਰਧਾਨ, ਬਲਦੇਵ ਚੰਦ, ਦੀਪੂ, ਵਿੱਕੀ, ਸੰਜੀਵ, ਸੁਰਿੰਦਰ ਸ਼ਿੰਦਾ ਬੁਲਾਰਾ, ਰਾਜੂ ਬੂੰਗੜੀ, ਦਿਨਸ਼, ਚਨੂੰ, ਰੋਹਿਤ ਟਰਾਕਲਾ, ਸੋਹਣ ਸਿੰਘ ਖੰਡੂਪੁਰ, ਹੁਸਨ ਲਾਲ ਸੜੋਆ, ਨਰਿੰਦਰ ਪਾਲ ਸੜੋਆ, ਪਰਮਜੀਤ ਕੁਮਾਰ, ਬਲਵੀਰ ਕੁਮਾਰ ਢੋਂਸਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



