(ਸਮਾਜ ਵੀਕਲੀ)- ਰੋਪੜ- ਸੋਮਵਾਰ (ਰਮੇਸ਼ਵਰ ਸਿੰਘ)– ਪੁਰਾਤਨ ਸਭਿਅਤਾਵਾਂ, ਸਿੱਖ ਇਤਿਹਾਸਕ ਸਥਾਨਾਂ ਤੇ ਆਪਣੀ ਦਿਲਕਸ਼ ਭੂਗੋਲਿਕ ਸਥਿਤੀ ਲਈ ਮਸ਼ਹੂਰ ਜਿਲ੍ਹੇ ਰੋਪੜ ਵਿੱਚ ਇੱਕ ਖ਼ਾਸ ਜਗ੍ਹਾ ਹੈ ਸਰਕਾਰ-ਏ-ਖਾਲਸਾ ਚੌਂਕੀ ਪਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੌਰਾਨ ਕਾਇਮ ਕੀਤੀ ਇਸ ਚੌਂਕੀ ਨੂੰ ਸਰਕਾਰਾਂ ਤੇ ਸੰਗਤ ਵੱਲੋਂ ਇਸਦੀ ਇਤਿਹਾਸਕ ਮਹੱਤਤਾ ਮੁਤਾਬਕ ਤਵੱਜੋਂ ਨਹੀਂ ਦਿੱਤੀ ਜਾ ਰਹੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਪਣੇ ਸਾਥੀਆਂ ਨਾਲ਼ ਇੱਥੇ ਉਚੇਚੇ ਤੌਰ ‘ਤੇ ਪਹੁੰਚੇ ਗੁਰਚਰਨ ਸਿੰਘ ਬਨਵੈਤ ਚੇਅਰਮੈਨ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਨੇ ਕਿਹਾ ਕਿ ਸਮੇਂ ਸਮੇਂ ‘ਤੇ ਰਾਜ ਕਰੇਂਦੀਆਂ ਸਰਕਾਰਾਂ ਵੱਲੋਂ ਇਸ ਸਥਾਨ ਬਾਬਤ ਐਲਾਨ ਤਾਂ ਕਰ ਦਿੱਤੇ ਜਾਂਦੇ ਹਨ ਪਰ ਹੁਣ ਤੱਕ ਅਮਲ ਵਿੱਚ ਕੁੱਝ ਵੀ ਨਹੀਂ ਆਇਆ।
ਹੁਣ ਉਹਨਾਂ ਦੀ ਆਪਣੀ ਅਤੇ ਹੋਰ ਸਹਿਯੋਗੀ ਸੰਸਥਾਵਾਂ 3 ਅਪ੍ਰੈਲ ਐਤਵਾਰ ਨੂੰ ਇਸੇ ਸਥਾਨ ‘ਤੇ ਅਹਿਮ ਮੀਟਿੰਗ ਕਰਨਗੀਆਂ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਸਿੰਘ ਪਤਿਆਲਾਂ ਚੇਅਰਮੈਨ ਲੋਕ ਜਗਾਓ ਮੰਚ ਪੰਜਾਬ ਨੇ ਦੱਸਿਆ ਕਿ ਇਸ ਬਾਬਤ ਬਣਦੀ ਰੂਪ-ਰੇਖਾ ਤਿਆਰ ਕੀਤੀ ਜਾ ਚੁੱਕੀ ਹੈ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਐਤਵਾਰ ਨੂੰ ਸਵੇਰੇ 8:00 ਵਜੇ ਸਰਕਾਰ-ਏ-ਖਾਲਸਾ ਚੌਂਕੀ (ਸਵਰਾਜ ਮਾਜਦਾ ਫੈਕਟਰੀ ਤੋਂ ਉਪਰਲੀ ਪਹਾੜੀ ਤੇ ਸ਼ਸ਼ੋਭਿਤ ਨਿਸ਼ਾਨ ਸਾਹਿਬ) ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਦਰਸ਼ਨ ਸਿੰਘ ਨਵਾਂ ਸ਼ਹਿਰ, ਜਤਿੰਦਰ ਸਿੰਘ ਲੁਧਿਆਣਾ, ਮਹਿੰਦਰ ਸਿੰਘ ਰੋਪੜ, ਹਰਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ ਅਤੇ ਹੋਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly