ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬਲਾਕ ਕਪੂਰਥਲਾ ਅਤੇ ਢਿਲਵਾਂ ਦੇ ਕਾਂਗਰਸ ਦੇ ਵਰਕਰਾਂ ਦੀ ਮੀਟਿੰਗ ਨੰਬਰਦਾਰ ਮੇਹਰ ਸਿੰਘ ਵਿਰਕ ਅਤੇ ਬਲਾਕ ਸੰਮਤੀ ਮੈਂਬਰ ਬੱਬੂ ਖੈੜਾ,ਪ੍ਰਭਦੀਪ ਰਤਨਪਾਲ ਦੀ ਅਗਵਾਈ ਵਿੱਚ ਹੋਈ । ਇਸ ਮੌਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਲੀਡ ਨਾਲ ਜਿੱਤ ਦਿਵਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਆਪ ਕੋਲ ਚੋਣਾਂ ਸਬੰਧੀ ਕੋਈ ਮੁੱਦਾ ਨਹੀਂ ਹੈ।ਇਸ ਮੌਕੇ ਸਰਪੰਚ ਚਰਨਜੀਤ ਬਾਜਵਾ,ਸਰਪੰਚ ਵੀਰ ਸਿੰਘ, ਸਰਪੰਚ ਬਲਵਿੰਦਰ ਪਾਲ ਸਿੰਘ ਮੋਮੀ, ਸਰਪੰਚ ਮਨਦੀਪ ਸਿੰਘ, ਸਰਪੰਚ ਭੁਪਿੰਦਰ ਸਿੰਘ, ਨੰਬਰਦਾਰ ਕਸ਼ਮੀਰ ਸਿੰਘ ਕੋਲੀਆਂ ਵਾਲ,ਬਖਸ਼ੀਸ਼ ਸਿੰਘ ਢਿੱਲੋਂ, ਨੰਬਰਦਾਰ ਬਲਕਾਰ ਸਿੰਘ, ਮੁਖਤਿਆਰ ਸਿੰਘ ਪ੍ਰਵੇਜ਼ ਨਗਰ, ਕਰਨਵੀਰ ਸਿੰਘ , ਬਲਵਿੰਦਰ ਸਿੰਘ ਪੰਚ, ਨਿਰਮਲ ਭੱਟੀ,ਬਾਬਾ ਭਜਨਾ ਗੋਪੀਪੁਰ, ਪ੍ਰੀਤਮ ਸਿੰਘ ਪੰਚ ਦੇਸਲ, ਜਸਵਿੰਦਰ ਸਿੰਘ ਪੰਚ,ਕਰਨੈਲ ਸਿੰਘ,ਗੁਰਦੇਵਸਿੋਘ, ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly