ਕਪੂਰਥਲਾ, ( ਕੌੜਾ )- ਰੇਲਵੇ ਮੁਲਾਜ਼ਮਾਂ ਦੀ ਸਿਰ ਕੱਢ ਜਥੇਬੰਦੀ ਮੈਨਜ ਯੂਨੀਅਨ ਆਰ ਸੀ ਐਫ ਦੇ ਅਹੁਦੇਦਾਰਾਂ ਦੀ ਅੱਜ ਐੱਸ ਸ੍ਰੀਨਿਵਾਸ ਰੇਲ ਕੋਚ ਫੈਕਟਰੀ ਨਾਲ ਪੀ ਐਨ ਐਮ ਬੈਠਕ ਦਾ ਅਯੋਜਨ ਕੀਤਾ ਗਿਆ। ਪੀ ਐਨ ਐਮ ਬੈਠਕ ਦੌਰਾਨ ਐੱਸ ਸ੍ਰੀਨਿਵਾਸ ਜਨਰਲ ਮੈਨੇਜਰ ਰੇਲ ਕੋਚ ਫੈਕਟਰੀ ਨੇ ਹਾਜ਼ਰੀਨ ਨੂੰ ਰੇਲਵੇ ਦੇ ਨਵੇਂ ਪ੍ਰੋਜੈਕਟ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਮੈਂਨਜ਼ ਯੂਨੀਅਨ ਦੇ ਜਨਰਲ ਸਕੱਤਰ ਜਸਵੰਤ ਸਿੰਘ ਸੈਣੀ ਵੱਲੋਂ ਰੇਲਵੇ ਮੁਲਾਜ਼ਮਾਂ ਨੂੰ ਸੇਵਾ ਮੁਕਤੀ ਦੌਰਾਨ ਆਰ ਸੀ ਐਫ ਪ੍ਰਸ਼ਾਸਨ ਵੱਲੋਂ ਹੋਰ ਸੀਨੀਅਰ ਮੁਲਾਜ਼ਮਾਂ ਨੂੰ ਪ੍ਰਮੋਸ਼ਨ ਦੇਣ ਦੀ ਨੀਤੀ ਦੀ ਪ੍ਰਸ਼ੰਸਾ ਕਰਦਿਆਂ ਹੋਇਆਂ ਵਿੱਚ ਗੱਲਾਂ ਕਰ ਰੇਲਵੇ ਮੁਲਾਜ਼ਮਾਂ ਦੀਆਂ ਭਕਦੀਆਂ ਜਾਇਜ਼ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਵੀ ਆਖਿਆ । ਓਹਨਾਂ ਜੀ ਐੱਮ – ਪੀ ਐਨ ਐਮ ਬੈਠਕ ਸਮੇਂ ਸਿਰ ਨਾ ਬੁਲਾਉਣ ਤੇ ਆਪਣਾ ਰੋਸ ਵੀ ਪ੍ਰਗਟ ਕਰਦੇ ਆਖਿਆ ਕੀ ਲੰਮੇ ਸਮੇਂ ਤੋਂ ਰੇਲਵੇ ਕਰਮਚਾਰੀਆਂ ਦੇ ਵੱਖ ਵੱਖ ਮਸਲੇ ਹੱਲ ਨਹੀਂ ਹੋ ਰਹੇ। ਉਹਨਾਂ ਆਖਿਆ ਕਿ ਰੇਲਵੇ ਮੁਲਾਜ਼ਮਾਂ ਨੂੰ ਤੋਲੀਏ ਸਟੀਲ ਤੇ ਸ਼ੀਸ਼ੇ ਦੇ ਗਲਾਸ, ਵਰਦੀ, ਸੇਫਟੀ ਬੂਟ ਅਤੇ ਪਗੜੀ ਦੇ ਨਾਲ ਨਾਲ ਮਹਿਲਾ ਕਰਮਚਾਰੀਆਂ ਨੂੰ ਕਈ ਸਾਲਾਂ ਤੋਂ ਬਕਾਇਆ ਸੇਫਟੀ ਬੂਟ ਹੋਰ ਸੁਰੱਖਿਆ ਸਮਾਨ ਸਮੇਂ ਸਿਰ ਨਹੀਂ ਮਿਲ ਰਿਹਾ ਜਿਸ ਨੂੰ ਲੈ ਕੇ ਯੂਨੀਅਨ ਪੱਧਰ ਅਤੇ ਰੇਲਵੇ ਮੁਲਾਜ਼ਮਾਂ ਦੇ ਮਨਾਂ ਵਿੱਚ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਉਹਨਾਂ ਫੁਟਬਾਲ ਟੀਮ ਲਈ ਖਿਡਾਰੀਆਂ ਦੀ ਭਰਤੀ ਤੁਰੰਤ ਕਰਨ ਅਤੇ ਕੁਆਟਰਾਂ ਦੀ ਮੁਰੰਮਤ ਜਲਦ ਕਰਨ ਦਾ ਮੁੱਦਾ ਵੀ ਉਠਾਇਆ । ਉਹਨਾਂ ਬਿਜਲੀ ਦੀ ਕਾਪਰ ਵਾਇਰਿੰਗ ਅਤੇ ਟਾਈਪ ਦੋ ਤਿੰਨ ਦੇ ਕੁਆਟਰਾਂ ਵਿੱਚ ਜੋ ਬਕਾਇਆ ਕੰਮ ਹੈ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਮੰਗ ਕਰਦਿਆਂ ਕੁਆਟਰਾਂ ਵਿੱਚ ਨਾ ਨਾ ਖਸਤਾ ਹਾਲਤ ਬਿਜਲੀ ਦੀਆਂ ਟਿਊਬ ਲਾਈਟਾਂ ਬਦਲ ਕੇ ਵਧੀਆ ਕੁਆਲਿਟੀ ਦੀਆਂ ਟਿਊਬ ਲਾਈਟਾਂ ਲਾਉਣ ਦੀ ਮੰਗ ਕੀਤੀ। ਹੁਣ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਗਰੁੱਪ ” ਡੀ” ਕਰਮਚਾਰੀਆਂ ਤੇ ਹੋਰ ਤਕਨੀਕੀ ਕਰਮਚਾਰੀਆਂ ਨੂੰ ਵਰਕਸ਼ਾਪ ਵਿੱਚ ਟ੍ਰਾਂਸਫਰ ਕਰਨ ਦੀ ਮੰਗ ਕੀਤੀ । ਉਹਨਾਂ ਫਰਨੀਸ਼ਨ ਸ਼ੋਪ ਦੇ ਸੁਪਰਵਾਈਜ਼ਰਾਂ ਲਈ ਖਰੀਦੀਆਂ ਗਈਆਂ ਘਟੀਆ ਕੁਆਲਿਟੀ ਦੀਆਂ ਕੁਰਸੀਆਂ ਦਾ ਮੁੱਦਾ ਵੀ ਉਠਾਇਆ। ਉਹਨਾਂ ਕਰਮਚਾਰੀ ਦੇ ਰਿਟਾਇਰ ਹੋਣ ਦੇ ਤਿੰਨ ਮਹੀਨੇ ਪਹਿਲਾਂ ਸਾਰੇ ਤਰ੍ਹਾਂ ਦੇ “ਡੀ ਏ ਐਂਡ ਆਰ ” ਕੇਸਾਂ ਨੂੰ ਖਤਮ ਕਰਨ ਦੀ ਮੰਗ ਵੀ ਕੀਤੀ । ਯੂਨੀਅਨ ਆਗੂ ਜਸਵੰਤ ਸੈਣੀ ਨੇ ਪ੍ਰਮੋਸ਼ਨ ਕੈਲੰਡਰ- 2024 ਨੂੰ ਜਾਰੀ ਕਰਨ ਦੀ ਮੰਗ ਕੀਤੀ ਤਾਂ ਕਿ ਸਾਰੇ ਕਰਮਚਾਰੀਆਂ ਦੀ ਸਮੇਂ ਸਿਰ ਚੋਣ ਤੇ ਪ੍ਰਮੋਸ਼ਨ ਹੋ ਸਕੇ । ਉਹਨਾਂ ਕਰਮਚਾਰੀਆਂ ਦੇ ਕੋਚਾਂ ਉੱਪਰ ਕੰਮ ਕਰਨ ਲਈ ਸਾਰੇ ਪ੍ਰਕਾਰ ਦੇ ਘਟੀਆ ਸਮਾਨ ਦੀ ਥਾਂ ਵਧੀਆ ਕੁਆਲਿਟੀ ਦੇ ਸਮਾਨ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ।
ਉਕਤ ਜੀ ਐਮ ਰੇਲ ਕੋਚ ਫੈਕਟਰੀ ਨਾਲ ਜੀ ਐਮ – ਐਨ ਐਮ ਬੈਠਕ ਦੌਰਾਨ ਅਹਿਮ ਵਿਚਾਰ ਵਟਾਂਦਰਾ ਮੀਟਿੰਗ ਦੌਰਾਨ ਹੋਰਾਂ ਤੋਂ ਇਲਾਵਾ ਮੈਨਜ ਯੂਨੀਅਨ ਦੇ ਪ੍ਰਧਾਨ ਰਾਜਵੀਰ ਸ਼ਰਮਾ , ਕਾਰਜਕਾਰੀ ਪ੍ਰਧਾਨ ਤਾਲਿਬ ਮੁਹੰਮਦ, ਮੀਤ ਪ੍ਰਧਾਨ ਅਰਵਿੰਦ ਕੁਮਾਰ ਅਤੇ ਜੋਨਲ ਸਕੱਤਰ ਰਜਿੰਦਰ ਸਿੰਘ ਆਦਿ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly