ਅੰਮ੍ਰਿਤਬਾਣੀ ਦਾ ਮਹੱਤਵ

(ਸਮਾਜ ਵੀਕਲੀ)

ਇਕ ਪਿੰਡ ਦੀ ਕੁਟਿਆ ਵਿੱਚ ਇੱਕ ਮਹਾਂਪੁਰਖ ਆਏ ਤੇ ਉਹਨਾਂ ਰੋਜ਼ ਸੱਤਸੰਗ ਕਰਨਾ ਸ਼ੁਰੂ ਕਰ ਦਿੱਤਾ।ਆਲੇ ਦੁਆਲੇ ਪਿੰਡ ਦੇ ਲੋਕ ਵੀ ਸੱਤਸੰਗ ਸੁਣਨ ਆਉਣ ਲੱਗੇ।ਉਹਨਾਂ ਵਿੱਚ ਗੁਰਨਾਮ ਨਾਂ ਦਾ ਯੁਵਕ ਵੀ ਸੱਤਸੰਗ ਸੁਣਨ ਆਉਂਦਾ ਸੀ ਪਰ ਜੋ ਵੀ ਮਹਾਂਪੁਰਖ ਅਪਣੀ ਅਮ੍ਰਿਤ ਬਾਣੀ ਵਿੱਚ ਦੱਸਦੇ ਉਹ ਘਰ ਵਿੱਚ ਜਾ ਕੇ ਉਸੇ ਤਰਾਂ ਦਾ ਵਿਵਹਾਰ ਕਰ ਨਹੀ ਪਾਉਂਦਾ।

ਕੁੱਝ ਦਿਨ ਸੱਤਸੰਗ ਸੁਣਨ ਤੋਂ ਬਾਅਦ ਗੁਰਨਾਮ ਨੇ ਇਕ ਦਿਨ ਸੱਤਸੰਗ ਖਤਮ ਹੋਣ ਤੋਂ ਬਾਅਦ ਮਹਾਂਪੁਰਖ ਨੂੰ ਪੁੱਛਿਆ, “ਮਹਾਂਪੁਰਖੋ ਮੈਂ ਤੁਹਾਡੀ ਅੰਮ੍ਰਿਤਬਾਣੀ ਤੋਂ ਬਹੁਤ ਪ੍ਰਭਾਵਿਤ ਹਾਂ ,ਪਰ ਮੇਰੇ ਇਕ ਪ੍ਰਸ਼ਨ ਦਾ ਨਿਵਾਰਣ ਕਰੋ–ਮੈਂ ਇੱਥੋਂ ਜਾਣ ਤੋ ਬਾਅਦ ਘਰ ਜਾ ਕੇ ਇਸ ਅਮ੍ਰਿਤ ਬਾਣੀ ਨੂੰ ਅਮਲੀ ਜਾਮਾ ਪਹਿਨਾਉਣ ਚ ਅਸਮਰਥ ਹਾਂ—-ਇਸ ਦਾ ਕੋਈ ਉਪਾਅ ਦੱਸੋ”। ਮਹਾਂਪੁਰਖ ਨੇ ਮੁਸਕਰਾਉਂਦੇ ਹੋਏ ਆਖਿਆ, “ਕਾਕਾ ਇਸ ਦਾ ਉਪਾਅ ਮੈਂ ਦੱਸਦਾ ਹਾਂ—ਉਸਨੇ ਇਕ ਬਾਂਸ ਦੀ ਟੋਕਰੀ ਗੁਰਨਾਮ ਨੂੰ ਦਿੰਦੇ ਹੋਏ ਕਿਹਾ ਕਿ ਰੋਜ਼ ਇਸ ਵਿੱਚ ਪਾਣੀ ਭਰਨਾ ਹੈ”।

ਗੁਰਨਾਮ ਟੋਕਰੀ ਲੈਕੇ ਘਰ ਆ ਗਿਆ ਤੇ ਰੋਜ਼ ਉਸ ਵਿੱਚ ਪਾਣੀ ਭਰਨ ਲੱਗਾ ਤੇ ਛੇਕਾਂ ਰਾਹੀਂ ਪਾਣੀ ਟੋਕਰੀ ਵਿੱਚੋਂ ਬਾਹਰ ਆ ਜਾਂਦਾ, ਉਹ ਰੋਜ਼ ਪਾਣੀ ਭਰਦਾ ਰੋਜ਼ ਛੇਕਾਂ ਰਾਹੀਂ ਪਾਣੀ ਡੁਲ ਜਾਂਦਾ।ਕੁਝ ਦਿਨਾਂ ਬਾਅਦ ਮਹਾਂਪੁਰਖ ਨੇ ਗੁਰਨਾਮ ਨੂੰ ਕੋਲ ਬੁਲਾ ਕੇ ਪੁੱਛਿਆ, “ਕਾਕਾ ਟੋਕਰੀ ਵਿਚ ਕੋਈ ਫਰਕ ਨਜ਼ਰ ਆਇਆ “? “ਇਕ ਫਰਕ ਜ਼ਰੂਰ ਨਜ਼ਰ ਆਇਆ—-ਪਹਿਲਾਂ ਟੋਕਰੀ ਵਿੱਚ ਮਿੱਟੀ ਜੰਮੀ ਹੋਈ ਸੀ ਤੇ ਹੁਣ ਸਾਫ ਹੋ ਗਈ ਹੈ ਤੇ ਛੇਕ ਵੀ ਪਹਿਲਾਂ ਨਾਲੋਂ ਛੋਟੇ ਹੋ ਗਏ ਹਨ “।

ਗੁਰਨਾਮ ਨੇ ਦੱਸਿਆ। ਮਹਾਂਪੁਰਖ ਨੇ ਗੁਰਨਾਮ ਨੂੰ ਸਮਝਾਉਂਦੇ ਹੋਏ ਆਖਿਆ, ” ਕਾਕਾ ਜੇ ਰੋਜ਼ ਇਸ ਟੋਕਰੀ ਵਿੱਚ ਪਾਣੀ ਪਾਉਂਦਾ ਰਹੇਂਗਾ ਤਾਂ ਕੁੱਝ ਹੀ ਦਿਨਾਂ ਵਿਚ ਇਸ ਦੇ ਛੇਕ ਫੁੱਲ ਕੇ ਬੰਦ ਹੋ ਜਾਣਗੇ ਤੇ ਫੇਰ ਟੋਕਰੀ ਪਾਣੀ ਨਾਲ ਭਰ ਜਾਵੇਗੀ—ਇਸੇ ਤਰਾਂ ਜੇ ਲਗਾਤਾਰ ਸੱਤਸੰਗ ਸੁਣਦਾ ਰਹੇਗਾ ਤਾਂ ਮਨ ਇਕ ਦਿਨ ਜ਼ਰੂਰ ਨਿਰਮਲ ਹੋ ਜਾਵੇਗਾ ਤੇ ਔਗੁਣਾ ਦੇ ਛੇਕ ਭਰਨ ਲੱਗ ਜਾਣਗੇ ਤੇ ਅੰਦਰ ਗੁਣਾਂ ਦਾ ਅਮ੍ਰਿਤ ਜਲ ਭਰਨ ਲੱਗ ਜਾਵੇਗਾ–ਇਹ ਅਮ੍ਰਿਤ ਬਾਣੀ ਮਾਨਸਿਕ ਵਿਕਾਰਾਂ ਨੂੰ ਦੂਰ ਕਰਕੇ ਸਦਾਚਾਰੀ ਬਣਾ ਦਿੰਦੀ —————-!”

ਸੂਰੀਆ ਕਾਂਤ ਵਰਮਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿੰਦਗੀ
Next articleਮੁਰਦੇ ਦੀ ਕੀਮਤ **