(ਸਮਾਜ ਵੀਕਲੀ)
ਬੰਦੂਕਾਂ ਬੀਜਣ ਵਾਲ਼ਾ
ਕੋਈ ਆਮ ਕਿਵੇਂ ਹੋ ਸਕਦਾ
ਆਜ਼ਾਦ ਸੋਚ ਦਾ ਧਾਰਨੀ
ਗ਼ੁਲਾਮੀ ਕਿਵੇਂ ਬਰਦਾਸ਼ਤ ਕਰ ਲਏ
ਕ੍ਰਾਂਤੀਕਾਰੀ ਵਿਚਾਰਾਂ ਵਾਲ਼ਾ
ਕਿਸ ਤਰ੍ਹਾਂ ਝੁਕ ਸਕਦਾ
ਪੜ੍ਹਾਈ ਦੀ ਇਬਾਬਤ ਕਰਨ ਵਾਲ਼ਾ
ਵਿਚਾਰਵਾਨ ਭਲਾ ਕਿਵੇਂ ਨਾ ਹੋਵੇ
ਆਜ਼ਾਦੀ ਦਾ ਪਰਵਾਨਾ
ਮੁਲਖ ਗ਼ੁਲਾਮ ਕਿਵੇਂ ਵੇਖ ਸਕਦਾ
ਮੌਤ ਵਾਲ਼ੀ ਘੋੜੀ ਚੜ੍ਹਨ ਵਾਲ਼ਾ
ਕੁਆਰਾ ਕਿਵੇਂ ਹੋ ਸਕਦਾ
ਲਾੜੀ ਮੌਤ ਨੂੰ ਵਿਆਹੁਣ ਵਾਲ਼ਾ
ਜਸ਼ਨਾਂ ਤੋਂ ਵਿਹੂਣਾ ਰਹਿ ਸਕਦਾ
ਆਪਣੀ ਜਾਨ ਦੇਸ ਤੋਂ ਵਾਰਨ ਵਾਲ਼ਾ
ਭਗਤ ਸਿੰਘ ਉਹ ਅਮਰ ਜੋਤੀ ਹੈ
ਜਿਸ ਨਾਲ਼ ਅਣਗਿਣਤ ਮਸ਼ਾਲਾਂ ਨੂੰ
ਜਗਾਇਆ ਜਾ ਸਕਦਾ ਹੈ
ਬਸ਼ਰਤੇ ਮਸ਼ਾਲ ਮਜ਼ਬੂਤ ਹੋਵੇ।
ਵੀਨਾ ਬਟਾਲਵੀ (ਪੰਜਾਬੀ ਅਧਿਆਪਕਾ)
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly