ਫਰਾਂਸ ਵਿੱਚ ਰੇਲਗੱਡੀ ਹੇਠ ਆਉਣ ਕਾਰਨ ਪਰਵਾਸੀ ਦੀ ਮੌਤ, ਕਈ ਜ਼ਖ਼ਮੀ

ਪੈਰਿਸ (ਸਮਾਜ ਵੀਕਲੀ):  ਫਰਾਂਸ ਦੇ ਉਤਰੀ ਤੱਟ ’ਤੇ ਰੇਲਗੱਡੀ ਹੇਠ ਆਉਣ ਕਾਰਨ ਇਰੀਟ੍ਰੀਆ ਦੇ ਇੱਕ ਪਰਵਾਸੀ ਦੀ ਮੌਤ ਹੋ ਗਈ, ਜਦੋਂਕਿ ਕਈ ਜ਼ਖ਼ਮੀ ਹੋ ਗਏ। ਇਸ ਸਬੰਧੀ ਇੱਕ ਅਧਿਕਾਰੀ ਨੇ ਜਾਣਕਾਰੀ ਦਿੱਤੀ। ਫਰਾਂਸ ਦਾ ਇਹ ਇਲਾਕਾ ਪਰਵਾਸੀਆਂ ਲਈ ਬਰਤਾਨੀਆ ਜਾਣ ਦਾ ਮੁੱਖ ਕੇਂਦਰ ਹੈ। ਹਾਊਤਸ-ਦ-ਫਰਾਂਸ ਖੇਤਰ ਦੇ ਆਵਾਜਾਈ ਮੀਤ ਪ੍ਰਧਾਨ ਫਰੈਂਕ ਧੇਰਸਿਨ ਨੇ ਦੱਸਿਆ ਕਿ ਕੈਲਿਸ ਵਿੱਚ ਵੀਰਵਾਰ ਸ਼ਾਮ ਨੂੰ ਇਹ ਹਾਦਸਾ ਵਾਪਰਿਆ, ਜਿਸ ਵਿੱਚ ਜ਼ਖ਼ਮੀਆਂ ਹੋਣ ਵਾਲਿਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋ ਹੋਰਾਂ ਨੂੰ ਵੀ ਸੱਟਾਂ ਵੱਜੀਆਂ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਮਰੀਕਾ ਮੁਕੰਮਲ ਟੀਕਾਕਰਨ ਵਾਲੇ ਯਾਤਰੀਆਂ ਤੋਂ ਹਟਾਏਗਾ ਪਾਬੰਦੀਆਂ
Next articleਅਮਰੀਕੀ ਜਲ ਸੈਨਾ ਨੇ ਦੋ ਅਧਿਕਾਰੀ ਨੌਕਰੀ ਤੋਂ ਕੱਢੇ