(ਸਮਾਜ ਵੀਕਲੀ)
ਮੈਂ ਰੋਜ਼ ਗੱਲ ਕਰਦੀ ਹਾਂ
ਆਪਣੇ ਆਲੇ ਦੁਆਲੇ ਨਾਲ
ਰੁੱਖਾਂ ਨਾਲ, ਫੁੱਲਾਂ ਨਾਲ
ਪਸ਼ੂ, ਪੰਛੀਆਂ ਨਾਲ
ਹਵਾ ਨਾਲ
ਚਿੱਟੇ ਕਾਲੇ ਬੱਦਲਾਂ ਨਾਲ
ਤਾਰਿਆਂ ਨਾਲ
ਚੰਦ ਨਾਲ
ਸੂਰਜ ਨਾਲ
ਇੱਕ ਦਿਨ
ਮੈਂ ਸੂਰਜ ਨਾਲ
ਗੱਲ ਨਹੀਂ ਕੀਤੀ
ਤੇ ਰਾਹ ਵਿੱਚ
ਸਕੂਲ ਜਾਂਦੇ
ਮੈਂ ਦੇਖਿਆ ਕਿ
ਪੀਲੇ ਰੰਗ ਦੀ ਗੋਲ ਟਿੱਕੀ
ਮੇਰੇ ਮੂਹਰੇ ਚਲਦੀ ਜਾ ਰਹੀ ਹੈ
ਮੈਂ ਫਿਰ ਕਿਹਾ
ਅੱਜ ਮੈਂ ਗੱਲ ਨਹੀਂ ਕਰਨੀ
ਪਰ ਉਹ ਉਵੇਂ ਚਲਦੀ ਰਹੀ
ਤੇ ਮੇਰੇ ਮੂਹਰੇ ਹੀ ਚਲਦੀ ਚਲਦੀ
ਉਪਰ ਅਸਮਾਨ ਵੱਲ ਚੜ੍ਹੀ
ਤੇ ਦੇਖਦੇ ਦੇਖਦੇ
ਸੂਰਜ ਦੇ ਪ੍ਰਕਾਸ਼ ਵਿੱਚ ਮਿਲ ਗਈ
ਤੇ ਮੇਰਾ ਮਨ
ਅਥਾਹ ਸ਼ਾਂਤੀ
ਨਾਲ ਭਰ ਗਿਆ
ਅੰਜੂ ਸਾਨਿਆਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly