(ਸਮਾਜ ਵੀਕਲੀ)
ਨੀ ਕਾਇਰ।
ਜਿੱਥੇ ਮੈ ਬੋਲਣਾ ਸੀ
ਚੁੱਪ ਰਹੀ।
ਜਦੋਂ ਰੌਣਾ ਸੀ।
ਮੇਰੀਆ ਅੱਖਾ ਚੋ ,
ਇੱਕ ਵੀ ਹੰਝੂ ਨਹੀਂ ਵਿਹਾ।
ਜਿੱਥੇ ਮੈ ਲੜਣਾ ਸੀ ,,
ਪਿੱਛੇ ਰਹੀ।।
ਜਦੋਂ ਬਗ਼ਾਵਤ ਚ ਹਿੱਸਾ ਸੀ ਪਾੳਣਾ,,
ਮੈਂ ਉਸਨੂੰ ਛੱਡ ਕੇ ਨੌਕਰੀ ਚੁਣੀ।
ਮੈਂ ਜੰਗਲਾਂ ਵਿੱਚ ਭਟਕਣ ਦੀ ਥਾਂ,,
ਤੇ ਪੱਧਰੇ ਮੈਦਾਨ ਚੁਣੇ
ਪੜ੍ਹ ਦੀ ਰਹੀ ਪੋਲੇ੍ਤਾਰੀ ਦਾ ਇਤਿਹਾਸ,
ਚੁਣਿਆ ਬੁਰਜੁਆਜੀ ਰਾਸਤਾ,,
ਸੱਚੀ ਮੈ ਕਾਇਰ ਹਾਂ।
ਪਰ,,
ਜਦੋਂ ਇਨਕਲਾਬ ਆਵੇਗਾ,,
ਤੇ ਦੁਨੀਆ ਦਾ ਆਖ਼ਰੀ ਬੁਰਜ਼ੁਆ ਫ਼ੜਿਆ ਜਾਵੇਗਾ।
ਸਾਥੀ,,,
ਮੇਰੇ ਤੇ ਰਹਿਮ ਨਾ ਕਰਿਓ,,
ਕਿਉੰਕਿ ਮੈ ਗ਼ਦਾਰੀ ਸੀ ਕੀਤੀ,,
ਮੈਂ ਮੁਨਕਰ ਹੋ ਗਈ,,,ਇਨਕਲਾਬ ਤੋਂ
ਕਿਰਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly