ਭਰਮ

ਜਤਿੰਦਰ ਭੁੱਚੋ

(ਸਮਾਜ ਵੀਕਲੀ)

ਹਾਕਮ ਕਰੀ ਭਲਾਈ ਜਾਂਦੈ
ਕੌਣ ਇਹ ਭਰਮ ਫੈਲਾਈ ਜਾਂਦੈ
ਹਜ਼ਮ ਕਿਸੇ ਨੂੰ ਆਉਂਦੇ ਨਹੀਂ
ਉਹ ਜੋ ਲਾਰੇ ਲਾਈ ਜਾਂਦੈ
ਅਸਮਾਨੀੰ ਚੜ੍ਹੀ ਮਹਿੰਗਾਈ ਵੇਖੋ
ਆਮ ਬੰਦਾ ਘਬਰਾਈ ਜਾਂਦੈ
ਸਮਾਂ ਮਾੜਾ ਹੈ ਮਹਾਂਮਾਰੀ ਦਾ
ਉਹ ਗੱਲਾਂ ਵਿੱਚ ਉਲਝਾਈ ਜਾਂਦੈ
ਕਾਨੂੰਨ ਥੋਪਤੇ ਕਾਲੇ ਤਾਹੀਂਓ
ਹਰ ਕੋਈ ਲਾਹਨਤ ਪਾਈ ਜਾਂਦੈ
ਜੱਗ ਜ਼ਾਹਰ ਨੇ ਕਰਤੂਤਾਂ ਸੱਭੇ
ਕਿਵੇਂ ਮੁਲਕ ਨੂੰ ਖਾਈ ਜਾਂਦੈ
ਸੱਚੀਆਂ ਕਹਿ ਕੇ ਭੁੱਚੋ ਵਾਲਾ
ਸੁੱਤੀ ਜਨਤਾ ਜਗਾਈ ਜਾਂਦੈ ।

ਜਤਿੰਦਰ ਭੁੱਚੋ
9501475400

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

 

Previous articleਹੈਤੀ ਸਰਕਾਰ ਦੇ ਹੱਥੋਂ ਹਾਲਾਤ ਬਾਹਰ, ਅਮਰੀਕਾ ਨੂੰ ਦੇਸ਼ ’ਚ ਫੌਜ ਭੇਜਣ ਲਈ ਕਿਹਾ
Next articleਝਲਕ ਨੀ ਪੂਰੀ ਫਿਲਮ ਦਿਖਾਉਣੀ