ਸਹਾਇਕ ਲਾਇਨਮੈਨਾਂ ਤੇ ਦਰਜ ਕੀਤੇ ਨਜਾਇਜ਼ ਪਰਚੇ ਰੱਦ ਕੀਤੇ ਜਾਣ

ਸਹਾਇਕ ਲਾਇਨਮੈਨਾਂ ਨੂੰ ਡਿਊਟੀ ਤੇ ਬਹਾਲ ਕੀਤਾ ਜਾਵੇ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਪੀ. ਐਸ. ਈ. ਬੀ. ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਨਕੋਦਰ ਦੀਆਂ ਦੌਨਾ ਡਵੀਜਨਾਂ ਦੇ ਅੱਗੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਵਿੱਚ ਸ਼ਹਿਰੀ ਮੰਡਲ ਨਕੋਦਰ, ਸਬ ਅਰਬਨ ਮੰਡਲ ਨਕੋਦਰ ਦੇ ਸਾਰੇ ਸਾਥੀਆਂ ਨੇ ਭਾਗ ਲਿਆ ਤੇ ਬੁਲਾਰੇ ਸਾਥੀਆਂ ਨੇ ਕਿਹਾ ਸੀ. ਆਰ. ਏ 295/19 ਦੇ ਅਨੁਸਾਰ ਭਰਤੀ ਹੋਏ ਸਹਾਇਕ ਲਾਇਨਮੈਨ ਸਾਥੀਆਂ ਤੇ ਦਰਜ ਕੀਤੇ ਪਰਚੇ ਰੱਦ ਕਰਕੇ ਉਹਨਾਂ ਨੂੰ ਨੌਕਰੀ ਤੇ ਬਹਾਲ ਕੀਤੇ ਜਾਣ। ਉਹਨਾਂ ਸਾਥੀਆਂ ਨੇ ਆਪਣੀ ਆਈ. ਟੀ. ਆਈ, ਐਪ੍ਰਟਸਿਪ ਦੀ ਕੁਆਲੀਫਿਕੇਸ਼ਨ ਪਹਿਲਾਂ ਹੀ ਪੂਰੀ ਕੀਤੀ ਹੈ ਤੇ ਉਹਨਾਂ ਨੂੰ ਲਾਇਨਮੈਨ ਪਾਵਰਕੌਮ ਵੱਲੋਂ ਭਰਤੀ ਕਰਨਾ ਬਣਦਾ ਹੈ। ਪ੍ਰੰਤੂ ਉਹਨਾਂ ਦੀ ਲਾਈਨ ਮੈਨ ਤੋਂ ਭਾਰਤੀ ਸਹਾਇਕ ਲਾਇਨਮੈਨਾਂ ਰੱਖਿਆ ਗਿਆ ਹੈ। ਉਸ ਉੱਤੋਂ ਉੱਪਰ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਹੋਰ ਤਜਰਬਾ ਸਰਟੀਫਿਕੇਟ ਦੀ ਮੰਗ ਕਰਕੇ ਵਾਧੂ ਭਾਰ ਸਾਥੀਆਂ ਉਪਰ ਪਾਇਆ ਗਿਆ ਹੈ। ਜਦ ਕੇ ਤਜਰਬੇ ਸਰਟੀਫਿਕੇਟ ਦੀ ਕੋਈ ਲੋੜ ਨਹੀਂ ਸੀ ਉਸ ਤੋਂ ਉਪਰ ਹੋਰ ਸਾਥੀਆਂ ਦੇ ਤਜਾਰਬੇ ਤੇ ਨੁਕਸ ਕੱਢ ਕੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਦੇ ਸਾਥੀਆਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਹੈ।

ਜਦ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦੀ ਹੈ। ਬੁਲਾਰੇ ਸਾਥੀਆਂ ਵੱਲੋਂ ਜਾਮ ਕੀਤਾ ਡੀ.ਏ ਜਾਰੀ ਕਰਨ, ਪੇ ਕਮਿਸ਼ਨ ਦਾ ਸਾਲ 1-12016 ਤੋ ਰਹਿੰਦਾ ਬਕਾਇਆ ਜਾਰੀ ਕਰਨ, ਪੱਕੀ ਭਰਤੀ ਕਰਨ 9 ਸਾਲਾ 23 ਸਾਲਾ ਸਕੇਲ ਜਾਰੀ ਕਰਨ, ਖਾਲੀ ਪੋਸਟਾਂ ਭਰਨ ਆਦਿ ਦੀ ਮੰਗ ਕੀਤੀ ਗਈ। ਮੁਜ਼ਾਹਰਾ ਕਰਨ ਤੋਂ ਬਾਅਦ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਰਕਾਰ ਦੀ ਅਰਥੀ ਫੁਹਾਰਾ ਚੌਕ ਨਕੋਦਰ ਵਿਖੇ ਲਿਜਾ ਕੇ ਫੂਕੀ ਗਈ। ਇਸ ਅਰਥੀ ਫੂਕ ਮੁਜ਼ਾਹਰੇ ਗੁਰਕਮਲ ਸਿੰਘ ਡਿਵੀਜ਼ਨ ਪ੍ਰਧਾਨ ਨਕੋਦਰ, ਦਰਸ਼ਨ ਸਿੰਘ ਡਵੀਜ਼ਨ ਪ੍ਰਧਾਨ ਸ਼ਹਿਰੀ ਨਕੋਦਰ, ਸੰਜੀਵ ਕੁਮਾਰ ਸਰਕਲ ਪ੍ਰਧਾਨ ਕਪੂਰਥਲਾ, ਜੁਗਲ ਕਿਸ਼ੋਰ ਕੈਸ਼ੀਅਰ, ਰੁਪਿੰਦਰਜੀਤ ਸਿੰਘ ਸ਼ਾਹਕੋਟ ਮਨਜੀਤ ਸਿੰਘ ਸਕੱਤਰ ਸ਼ਹਿਰੀ ਪੱਧਰ ਨਿਰਮਲ ਸਿੰਘ ਜਸਵਿੰਦਰ ਸਿੰਘ ਪ੍ਰਧਾਨ ਲੋਹੀਆ, ਗਗਨਦੀਪ ਸਿੰਘ ਮਹਿਤਪੁਰ ਰਾਜ ਕੁਮਾਰ ਕੈਸ਼ੀਅਰ ਨਕੋਦਰ, ਧਰਮਜੀਤ ਸਿੰਘ ਨਕੋਦਰ,ਸਿੰਦਰ ਸਿੰਘ, ਜਸਵਿੰਦਰ ਸਿੰਘ ਬਿਲਗਾ ਬਲਬੀਰ ਸਿੰਘ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਾਮਰੇਡ ਸੁਰਜੀਤ ਸਿੰਘ ਢੇਰ ਦੇ ਹੱਕ ਵਿੱਚ ਨਿੱਤਰੀ ਲੋਕ-ਏਕਤਾ ਮੂਹਰੇ ਝੁਕੀ ਸਰਕਾਰ