“ਮੈਂ ਮਿਲਦਾ ਰਹਾਂਗਾ”

ਕੁਲਦੀਪ ਸਾਹਿਲ

(ਸਮਾਜ ਵੀਕਲੀ)

ਮੈਂ ਤੈਨੂੰ ਮਿਲਦਾ ਰਹਾਂਗਾ,
ਸ਼ਾਇਦ ਤੇਰੇ ਆਖ਼ਰੀ ਸਾਹ ਤਕ,
ਮੇਰਾ ਨਾਂ ਹੀ ਸਮੁੰਦਰ ਦਾ ਕਿਨਾਰਾ ਸੀ,
ਸਮੁੰਦਰ ਦਾ ਸਾਹਿਲ ਸਮੰਦਰ ਚ
ਸਮੋਂ ਗਿਆ, ਕਿਨਾਰੇ ਕਦੇ ਖੁਰਦੇ ਨਹੀਂ,
ਇਕ ਰਹੱਸਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦਾ ਰਹਾਂਗਾ
ਜਾਂ ਖੌਰੇ ਸੂਰਜ ਦੀ ਲੋਅ ਬਣਕੇ,
ਪਰ ਤੈਨੂੰ ਜ਼ਰੂਰ ਮਿਲਦਾ ਰਹਾਂਗਾ,
ਹਰ ਸਵੇਰ, ਹਰ ਸ਼ਾਮ,ਹਰ ਰਾਤ
ਮੈਂ ਤੈਨੂੰ ਮਿਲਦਾ ਰਹਾਂਗਾ,
ਸ਼ਾਇਦ ਤੇਰੇ ਆਖ਼ਰੀ ਸਾਹ ਤਕ,
ਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨਾਂ ਕਣਾਂ ਨੂੰ ਚੁਣਾਂਗਾ
ਧਾਗਿਆਂ ਨੂੰ ਵਲਾਂਗਾ
ਤੇ ਤੈਨੂੰ ਮੈਂ ਫੇਰ ਮਿਲਾਂਗਾ ।
ਸਾਡਾ ਤੇ ਨਹੁੰ ਮਾਸ ਅਤੇ
ਜਨਮਾਂ ਦਾ ਰਿਸ਼ਤਾ ਸੀ
ਫਿਰ ਕਿਵੇਂ ਰੁਖ਼ਸਤ ਹੋ ਸਕਦਾ
ਤੁਹਾਡੇ ਦਿਲਾਂ ਚੋਂ ,
ਮੈਂ ਹੋਰ ਕੁਝ ਨਹੀਂ ਜਾਣਦਾ
ਪਰ ਏਨਾ ਜਾਣਦਾ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾ,
ਮੈਂ ਮਿਲਦਾ ਰਹਾਂਗਾ,
ਚਾਨਣੀ ਰਾਤ ਵਿੱਚ
ਪਰਛਾਵੇਂ ਦੀ ਤਰ੍ਹਾਂ,
ਰਾਤ ਦੇ ਸੁਪਨੇ ਦੀ ਤਰ੍ਹਾਂ,
ਮੈਂ ਸਾਹਿਲ ਹਾਂ,
ਸਮੁੰਦਰ ਦਾ ਕਿਨਾਰਾ,
ਕਿਨਾਰੇ ਕਦੇ ਖੁਰਦੇ ਨਹੀਂ।

ਕੁਲਦੀਪ ਸਾਹਿਲ
9417990040

 

Previous articleਵੈਬੀਨਾਰ
Next articleਆਉ ਹੋਲੀ ਮਨਾਈਏ