IFFSA ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਊਥ ਏਸ਼ੀਆ 2024 ਟੋਰਾਟੋਂ ਵੱਲੋਂ ਫਿਲਮੀ ਮੇਲਾ 10 ਅਗਸਤ ਨੂੰ

ਵੈਨਕੁਵਰ (ਸਮਾਜ ਵੀਕਲੀ)  ( ਕੁਲਦੀਪ ਚੁੰਬਰ ) ਤਕਰੀਬਨ ਪਿਛਲੇ 13 ਸਾਲਾਂ ਤੋਂ IFFSA ਫਿਲਮ ਫੈਸਟੀਵਲ ਟੋਰਾਟੋਂ ਵੱਲੋਂ ਇਹ ਫਿਲਮੀ ਮੇਲਾ ਕਰਵਾਇਆ ਜਾਂਦਾ ਹੈ । ਇਸ ਵਾਰ ਵੀ ਬਹੁਤ ਹੀ ਗਰਮ ਜੋਸ਼ੀ ਤੇ ਧੂਮ ਧੜੱਕੇ ਨਾਲ ਇਹ ਸ਼ਾਨਦਾਰ ਫਿਲਮੀ ਮੇਲਾ ਹੋ ਰਿਹਾ ਹੈ । ਮਿਊਜ਼ਕ ਲਵਰ ਤੇ ਫ਼ਿਲਮੀ ਦੁਨੀਆਂ ਨਾਲ ਰਾਬਤਾ ਰੱਖਣ ਵਾਲੇ ਸਨਮਪਰੀਤ ਸਨਮ ਨੇ ਦੱਸਿਆ ਕਿ ਕਨੇਡਾ ਦੇ ਮੇਨ ਆਰਗਨਾਈਜ਼ਰ  ਸੰਨੀ ਗਿੱਲ ਅਤੇ ਅਵੀ ਗਰੇਵਾਲ ਇਸ ਵਾਰ ਫਿਰ 31ਵਾਂ ਫ਼ਿਲਮ ਫੈਸਟੀਵਲ ਕਰਵਾ ਰਹੇ ਹਨ। ਇਸ  ਫੰਕਸ਼ਨ ਦੇ ਪ੍ਰੋਡਿਊਸਰ ‘ ਇਸ ਵਾਰ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜ਼ਮੀ ਦੇ ਫਿਲਮ ਇੰਡਸਟਰੀ ਵਿੱਚ 50 ਸਾਲ ਪੂਰੇ ਹੋਣ ਤੇ ਸੈਲੀਬ੍ਰੇਟ ਕਰ ਰਹੇ ਹਨ। ਖੁਦ ਸ਼ਬਾਨਾ ਆਜ਼ਮੀ ਇਸ ਮੌਕੇ ਹਾਜ਼ਰ ਹੋਣਗੇ ਅਤੇ ਉਨ੍ਹਾਂ ਦੀ ਮੂਵੀ ਮੰਡੀ ਵੀ ਦਿਖਾਈ ਜਾਵੇਗੀ। ਹਾਲ ਹੀ ਵਿਚ  ਨੈਟਫਲੈਕਸ ਤੇ ਰਿਲੀਜ਼ ਹੋਈ ਚਮਕੀਲਾ ਮੂਵੀ ਦੇ ਡਾਇਰੈਕਟਰ ਇਮਤਿਆਜ਼ ਅਲੀ ਵੀ ਹਾਜ਼ਰ ਹੋਣਗੇ। ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਮਾਸਟਰ ਕਲਾਸ ਲਾਈ ਜਾਵੇਗੀ ‘ ਜਿਸ ਵਿਚ ਯੂਥ  ਵਰਗ ਉਨ੍ਹਾਂ ਤੋਂ ਡਾਇਰੈਕਸ਼ਨ ਪ੍ਰਤੀ,  ਫਿਲਮ ਦੇ ਕੰਨਸੈਪਟ ਸਬੰਧੀ ਸਵਾਲ ਪੁੱਛ ਸਕਣਗੇ। ਇਸ ਤੋਂ ਇਲਾਵਾ ਬੋਮਨ ਈਰਾਨੀ ਵੀ ਇਸ ਫਿਲਮ ਫੈਸਟੀਵਲ ਵਿਚ ਸ਼ਾਮਿਲ ਹੋਣਗੇ, ਵਰਨਣਯੋਗ ਹੈ ਕਿ ਉਨ੍ਹਾਂ ਦੀ ਮਹਿਤਾ ਬੌਏਜ਼ ਵੀ ਸਕਰੀਨ ਹੋਵੇਗੀ। ਫਿਲਮੀ ਪ੍ਰੇਮੀਆਂ ਲਈ ਹੋਰ ਵੀ ਮਨੋਰੰਜਨ ਦੇ ਸਾਧਨ ਹੋਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਰਹੀਰਾਂ ਹੁਸ਼ਿਆਰਪੁਰ ਵਲੋਂ ਸਲਾਨਾ ਸਮਾਗਮ 11 ਅਕਤੂਬਰ ਨੂੰ
Next articleਅੱਜ ਕਿਸ ਨੂੰ ਚੁਣੀਏ ਮੋਬਾਇਲ ਜਾਂ ਰਿਸ਼ਤੇ..!