2 ਮਾਰਚ ਨੂੰ ਹੋਵੇਗਾ ‘ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ਵਿਰਾਸਤੀ ਗਾਇਕੀ ਨੂੰ ਸਮਰਪਿਤ ਪ੍ਰੋਗਰਾਮ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ:- ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਮਿਤੀ 2 ਮਾਰਚ 2025 ਦਿਨ ਐਤਵਾਰ ਨੂੰ ਇਕ ਸ਼ਾਨਦਾਰ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਨੌਜਵਾਨ ਸਾਹਿਤ ਸਭਾ ਭਲੂਰ’ ਦੇ ਨੁਮਾਇੰਦੇ ਬੇਅੰਤ ਗਿੱਲ, ਅਨੰਤ ਗਿੱਲ ਅਤੇ ਸਤਨਾਮ ਸ਼ਦੀਦ ਸਮਾਲਸਰ ਨੇ ਕਿਹਾ ਕਿ ਇਸ ਸਾਹਿਤਕ ਸਮਾਗਮ ਦੌਰਾਨ ਨੌਜਵਾਨ ਸ਼ਾਇਰ ਚਰਨ ਲਿਖਾਰੀ ਪਾਠਕਾਂ ਦੇ ਰੂ-ਬ-ਰੂ ਹੋਣਗੇ ਅਤੇ 35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਵਿਸ਼ਾਲ ਕਵੀ ਦਰਬਾਰ ਹੋਵੇਗਾ। ਇਸੇ ਦੌਰਾਨ ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ਪਿੰਡ ਦੀਆਂ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਵਿਰਾਸਤੀ ਗਾਇਕੀ ਨੂੰ ਸਮਰਪਿਤ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦੌਰਾਨ ਲੋਕ ਢਾਡੀ ਨਵਜੋਤ ਸਿੰਘ ਮੰਡੇਰ ਅਤੇ ਸਾਥੀ ਖੂਬਸੂਰਤ ਅੰਦਾਜ਼ ਵਿਚ ਵਿਰਾਸਤੀ ਗਾਇਕੀ ਦਾ ਰੰਗ ਪੇਸ਼ ਕਰਨਗੇ। ਇਸ ਮੌਕੇ ਨੌਜਵਾਨ ਸ਼ਾਇਰ ਗਿੱਲ ਨੇ ਕਿਹਾ ਕਿ ਚੰਗਾ ਗੀਤ ਸੰਗੀਤ ਬੰਦੇ ਦੀ ਰੂਹ ਨੂੰ ਸਕੂਨ ਦਿੰਦਾ ਹੈ। ਖੂਬਸੂਰਤ ਸਮਾਜ ਦੀ ਸਿਰਜਣਾ ਕਰਨ ਵਿਚ ਵੱਡਾ ਰੋਲ ਅਦਾ ਕਰਦਾ ਹੈ। ਚੰਗੀ ਸੋਚ ‘ਚੋਂ ਚੰਗਾ ਗੀਤ ਸੰਗੀਤ ਉਪਜਦਾ ਹੈ ਅਤੇ ਚੰਗੀ ਸੋਚ ਪੈਦਾ ਕਰਦਾ ਹੈ। ਪੰਜਾਬ ਦੀ ਮਿੱਟੀ ਦੀ ਕੁੱਖ ਨੇ ਹਮੇਸ਼ਾ ਹੀ ਚੰਗੇ ਚੰਗੇ ਗਵੱਈਆਂ ਨੂੰ ਜਨਮ ਦਿੱਤਾ, ਜਿੰਨ੍ਹਾਂ ਦੀ ਗਾਇਕੀ ਸਦੀਵੀ ਜਿਉਂਦੀ ਹੈ। ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਵੀ ਸਾਡੇ ਕੋਲ ਵਿਰਾਸਤੀ ਗਾਇਕੀ ਦੇ ਰੰਗ ਨੂੰ ਅਗਾਹਾਂ ਲਿਜਾਣ ਵਾਲੇ ਚੰਗੇ ਗਾਇਕ ਮੌਜੂਦ ਹਨ। ਸਾਨੂੰ ਖੁਸ਼ੀ ਹੈ ਕਿ ਸਰਦਾਰ ਨਵਜੋਤ ਸਿੰਘ ਮੰਡੇਰ ਆਪਣੇ ਸਾਥੀਆਂ ਸਮੇਤ ਪਿੰਡ ਭਲੂਰ ਦੀ ਧਰਤੀ ‘ਤੇ ਵਿਰਾਸਤੀ ਗਾਇਕੀ ਦੇ ਰੰਗ ਬਿਖੇਰਨ ਆ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj