ਜੇਕਰ ਕਿਸਾਨਾਂ ਮਜਦੂਰਾਂ ਦੇ ਮਸਲੇ ਹੱਲ ਨਾ ਹੋਏ। ਤਾਂ 25 ਫਰਵਰੀ ਨੂੰ ਐਸ ਐਸ ਪੀ ਦਿਹਾਤੀ ਦਾ ਜਲੰਧਰ ਵਿੱਚ ਫੂਕਿਆ ਜਾਵੇਗਾ ਪੁਤਲਾ :-ਚੰਦੀ ਕੈਲੇ

ਮਹਿਤਪੁਰ  (ਸਮਾਜ ਵੀਕਲੀ) ( ਚੰਦੀ ) -ਅੱਜ ਇੱਥੇ ਕਿਸਾਨ ਮਜਦੂਰ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਦਿਲਬਾਗ ਸਿੰਘ ਚੰਦੀ, ਮਨਦੀਪ ਸਿੱਧੂ ਤੇ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂਆਂ ਵੀਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੀਪੀਆਈ ਦੇ ਜਿਲਾ ਸਕੱਤਰ ਰਸ਼ਪਾਲ ਕੈਲੇ ਵਿਸ਼ੇਸ਼ ਤੋਰ ਪਹੁੰਚੇ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੇ ਕੰਮ ਥਾਣਿਆਂ ਕਚਿਹਰੀਆਂ ਵਿੱਚ ਬਿਨਾ ਕਿਸੇ ਰਿਸ਼ਵਤ ਲੈਣ ਅਤੇ ਫੋਰੀ ਤੌਰ ਤੇ ਕੀਤੇ ਜਾਣਗੇ। ਪਰ ਥਾਣਾ ਮਹਿਤਪੁਰ ਜਿਸਨੂੰ ਨਹੀਂ ਕਿਸੇ ਦੀ ਪਰਵਾਹ ਉਹ ਸਰਕਾਰ ਅਤੇ ਆਪਣੇ ਆਲਾ ਅਫ਼ਸਰਾਂ ਨੂੰ ਟਿੱਚ ਜਾਣਦੇ ਹਨ ਕਈ ਕਈ ਮਹੀਨਿਆਂ ਤੋਂ ਪਈਆਂ ਉਪਰੋ ਆਈਆਂ ਦਰਖ਼ਾਸਤਾਂ ਜਿਵੇਂ ਗਰੀਬ ਕਿਸਾਨ ਮਨਜੀਤ ਸਿੰਘ ਦੀ ਜ਼ਮੀਨ ਦਾ ਜਾਅਲੀ ਤਬਾਦਲਾ ਕਰਨ ਤੇ ਕਰਵਾਉਣ ਵਾਲੇ ਲੋਕਾਂ ਉਪਰ 9 ਮਹੀਨੇ ਬੀਤਣ ਤੇ ਵੀ ਕਾਰਵਾਈ ਨਾ ਕਰਨਾ, ਜਮੀਨ ਦੀ ਧੋਖਾਧੜੀ ਕਰਨ ਤੇ ਬਲਜੀਤ ਸਿੰਘ ਵੱਲੋਂ ਦਰਜ ਮੁਕਦਮੇ ਵਿੱਚ ਦੋਸ਼ੀਆਂ ਨੂੰ ਗਿਰਫਤਾਰ ਨਾ ਕਰਨਾ,ਗਰੀਬ ਮਜਦੂਰ ਦੇ ਘਰ ਤੇ ਕਬਜ਼ਾ ਕਰਨ ਵਾਲੇ ਲੋਕਾਂ ਕੋਲੋਂ ਖੁਰਦ ਬੁਰਦ ਕੀਤਾ ਗਿਆ ਸਮਾਨ ਬਰਾਮਦ ਨਾ ਕਰਨਾ ਅਨੇਕਾਂ ਐਸੇ ਮਾਮਲੇ ਹਨ। ਜਿਨ੍ਹਾਂ ਨੂੰ ਬਿਨਾ ਰਿਸ਼ਵਤ ਲਏ ਪੁਲਿਸ ਕੰਮ ਕਰਨ ਨੂੰ ਤਿਆਰ ਨਹੀਂ ਅਸੀਂ ਕਈ ਵਾਰੀ ਉੱਚ ਅਧਿਕਾਰੀਆਂ  ਨੂੰ ਵੀ ਮਿਲ ਚੁੱਕੇ ਹਾਂ ਪਰ ਕੰਨ ਤੇ ਜੂੰ ਨਹੀਂ ਸਰਕਦੀ ਉਝਂ ਲੋਕਾਂ ਨੂੰ ਤੰਗ ਕਰਨਾ ਹੋਵੇ ਤਾਂ ਸ਼ਹਿਰ ਦੇ ਵਿੱਚ ਖੜਕੇ ਜਾਂ ਦੁਕਾਨਾਂ ਮੂਹਰੇ ਖੜੇ ਲੋਕਾਂ ਦੇ ਵਾਹਨਾਂ ਨੂੰ ਕਾਗਜ਼ ਪੱਤਰ ਹੋਣ ਦੇ ਬਾਵਜੂਦ ਵੀ ਜਬਤ ਕਰ ਲਿਆ ਜਾਂਦਾ ਹੈ। ਤੇ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਇੱਥੇ ਡੀ ਐਸ ਪੀ ਸਾਹਿਬ ਦੇ ਹੁਕਮ ਮੰਨੇ ਜਾਂਦੇ ਹਨ। ਏਦਾਂ ਦਾ ਹਾਲ ਕੁੱਝ ਕਰਤਾਰਪੁਰ ਥਾਣੇ, ਲਾਂਬੜਾ ਥਾਣੇ ਤੇ ਨਕੋਦਰ ਥਾਣੇ ਦੇ ਹਨ ਇਸ ਅਸੀਂ ਅੱਜ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੇਕਰ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰਕੇ ਬਿਨਾ ਰਿਸ਼ਵਤ ਲੋਕਾਂ ਦੇ ਕੰਮ ਨਾ ਹੋਏ ਤੇ ਦੇਰੀ ਕਰਨ ਵਾਲੇ ਅਧਿਕਾਰੀਆਂ ਤੇ ਕਾਰਵਾਈ ਨਾ ਹੋਈ ਤਾਂ ਤਾਂ ਕਿਸਾਨ ਮਜਦੂਰ ਜੱਥੇਬੰਦੀਆਂ ਐਸ ਐਸ ਪੀ ਦਿਹਾਤੀ ਦਾ ਜਲੰਧਰ ਵਿੱਚ 25 ਫਰਵਰੀ ਨੂੰ ਪੁਤਲਾ ਫੂਕਣਗੀਆ ਤੇ (ਸੀ ਪੀ ਆਈ) ਭਾਰਤੀ ਕਮਿਊਨਿਸਟ ਪਾਰਟੀ ਇਸਦੀ ਡੱਟ ਕੇ ਹਮਾਇਤ ਕਰੇਗੀ। ਇਸ ਮੌਕੇ ਅਮਰਜੀਤ ਸਿੰਘ, ਗੁਰਤਾਜ ਸਿੰਘ, ਸੁਰਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ ਦੀਆਂ ਤਿਆਰੀਆਂ ਸਬੰਧੀ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਵਿਚਾਰ ਵਟਾਂਦਰਾ ਮੀਟਿੰਗ ਆਯੋਜਿਤ
Next articleसंत रैदास का बेगमपुरा : पहली व्याख्या