ਜੇਕਰ ਸਾਡੇ ਸਰੀਰ ਦਾ ਪਾਚਨ ਤੰਤਰ ਠੀਕ ਰਹੇ ਤਾਂ ਪੂਰਾ ਸਰੀਰ ਤੰਦਰੁਸਤ – ਡਾ. ਕਮਲ ਅਗਰਵਾਲ

ਕੇ.ਸੀ. ਪਬਲਿਕ ਸਕੂਲ ’ਚ ਰਾਸ਼ਟਰੀ ਡਾਕਟਰ ਦਿਵਸ ਮੌਕੇ ਸੈਮੀਨਾਰ ਕਰਵਾਇਆ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਕਰਿਆਮ ਰੋਡ ’ਤੇ ਸਥਿਤ ਕੇ.ਸੀ. ਪਬਲਿਕ ਸਕੂਲ ’ਚ ਸੋਮਵਾਰ ਨੂੰ ਪ੍ਰਿੰਸੀਪਲ ਆਸ਼ਾ ਸ਼ਰਮਾ ਦੀ ਦੇਖਰੇਖ ’ਚ ਰਾਸ਼ਟਰੀ ਡਾਕਟਰ ਦਿਵਸ ’ਤੇ ਸਕੂਲ ’ਚ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਕੇ ਸੀ ਮੈਮੋਰੀਅਲ ਆਯੁਰਵੈਦਿਕ ਹਸਪਤਾਲ ਦੇ ਪ੍ਰਿੰਸੀਪਲ ਡਾਕਟਰ ਕਮਲ ਅਗਰਵਾਲ ਰਹੇ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਡਾਕਟਰਾਂ ਨੂੰ ਖੁਦ ਬਣਾ ਕੇ ਕਾਰਡ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਸਭ ਤੋਂ ਪਹਿਲਾਂ ਟੀਚਰ ਹਰਦੀਪ ਸੰਧੂ ਨੇ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਡਾਕਟਰ ਦਾ ਸਾਡੀ ਜ਼ਿੰਦਗੀ ਵਿੱਚ ਕਿੰਨੀ ਅਹਿਮੀਅਤ ਹੈ। ਡਾਕਟਰ ਇਨਸਾਨ ਦੇ ਰੂਪ ’ਚ ਰੱਬ ਵਰਗੇ ਹੁੰਦੇ ਹਨ। ਡਾਕਟਰ ਨੂੰ ਹਿੰਦੀ ’ਚ ਚਿਕਿਤਸਕ, ਵੈਧ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਡਾਕਟਰ ਦੇ ਪੇਸ਼ੇ ਨੂੰ ਮਹੱਤਵਪੂਰਨ ਮੰਨਦੇ ਹੋਏ, ਇਹ ਦਿਨ ਭਾਰਤ ’ਚ 1 ਜੁਲਾਈ ਨੂੰ ਦੇਸ਼ ਦੇ ਮਹਾਨ ਡਾਕਟਰ ਅਤੇ ਪੱਛਮੀ ਬੰਗਾਲ ਦੇ ਦੂਜੇ ਮੁੱਖ ਮੰਤਰੀ ਡਾ. ਵਿਧਾਨਚੰਦਰ ਰਾਏ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ। ਕੇਂਦਰ ਸਰਕਾਰ ਨੇ 1991 ਤੋਂ ਰਾਸ਼ਟਰੀ ਡਾਕਟਰ ਦਿਵਸ ਮਨਾਉਣਾ ਸ਼ੁਰੂ ਕੀਤਾ ਹੈ। ਡਾ. ਕਮਲ ਅਗਰਵਾਲ ਨੇ ਦੱਸਿਆ ਕਿ ਆਯੁਰਵੇਦ ਦਾ ਅਰਥ ਹੈ ਜੀਵਨ ਵਧਾਉਣ ਵਾਲਾ ਵੇਦ। ਸਾਨੂੰ ਇਸਨੂੰ ਜਰੁਰ ਪੜਣਾ ਚਾਹਦੀ ਹੈ। ਮਾਂ ਸਾਡੇ ਘਰ ਦੀ ਸਭ ਤੋਂ ਵੱਡੀ ਡਾਕਟਰ ਹੁੰਦੀ ਹੈ। ਸਾਡੀ  ਰਸੋਈ ’ਚ 5 ਤਰ੍ਹਾਂ ਦੇ ਸੁਆਦ ਅਤੇ ਮਸਾਲਿਆਂ ਦੇ ਰੂਪ ’ਚ ਮੈਡੀਸਨ ਮੌਜੂਦ ਹੈ, ਇਨ੍ਹਾਂ ਸਾਰਿਆਂ ਨੂੰ ਖਾਣ ਨਾਲ ਸਰੀਰ ’ਚ ਸੁਆਦ ਦਾ ਸੰਤੁਲਨ ਬਣਿਆ ਰਹਿੰਦਾ ਹੈ, ਇਸ ਨਾਲ  ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋਣ ਤੋਂ ਬਚਿਆਂ ਜਾ ਸਕਦਾ ਹੈ। ਇਸ ਨਾਲ ਬੱਚਿਆਂ ਦਾ ਕੱਦ ਵਧਦਾ ਹੈ, ਸਰੀਰ ਦੀਆਂ ਹੱਡੀਆਂ ਮਜ਼ਬੂਤ ਅਤੇ ਵਧਦੀਆਂ ਹਨ, ਮਾਨਸਿਕ ਅਤੇ ਸਰੀਰਕ ਵਿਕਾਸ ਹੁੰਦਾ ਹੈ, ਚਿਹਰੇ ’ਤੇ ਚਮਕ ਅਤੇ ਸੁੰਦਰਤਾ ਵਧਦੀ ਹੈ। ਸਰੀਰ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਪਾਚਨ ਤੰਤਰ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖਣਾ ਚਾਹੀਦਾ ਹੈ, ਤਾਂ ਹੀ ਅਸੀਂ ਸਿਹਤਮੰਦ ਰਹਿ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਚੰਗੀ ਸਿਹਤ ਲਈ ਫਾਸਟ ਫੂਡ ਨਾ ਖਾਓ। ਹਮੇਸ਼ਾ ਭੁੰਜੇ ਬੈਠ ਕੇ ਖਾਣਾ ਖਾਓ, ਕਿਸੇ ਨੂੰ ਵੀ ਮੱਥਾ ਟੇਕਦੇ ਹੋਏ ਪੁਰੀ ਤਰ੍ਹਾਂ ਨਾਲ ਝੁਕੋ ਅਤੇ ਸਵੇਰੇ-ਸ਼ਾਮ ਕਸਰਤ ਅਤੇ ਯੋਗਾ ਕਰੋ। ਜੇਕਰ ਅਸੀਂ ਕਿਸੇ ਬਿਮਾਰੀ ਦੇ ਸ਼ਿਕਾਰ ਹਾਂ ਤਾਂ ਸਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਅੰਤ ’ਚ ਵਿਦਿਆਰਥੀ ਸੁਖਮਨ ਅਤੇ ਦਿਵਿਆਂਸ਼ੀ ਨੇ ਡਾਕਟਰਾਂ ਨੂੰ ਕਾਰਡ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਪ੍ਰੋਗਰਾਮ ਕੋਆਰਡੀਨੇਟਰ ਰਾਜਵੀਰ ਕੌਰ, ਕਿਰਨ ਸੋਬਤੀ, ਨੀਲਮ, ਸਾਹਿਲ, ਰਜਨੀ, ਸ਼ਾਲਿਨੀ ਅਤੇ ਪੀਆਰਓ ਵਿਪਨ ਕੁਮਾਰ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਐਸਐਨਐਲ ਪੈਨਸ਼ਨਰਾਂ ਜਥੇਬੰਦੀ ਦੀ ਮੀਟਿੰਗ ਅਗਰਵਾਲ ਧਰਮਸ਼ਾਲਾ ਵਿਖੇ ਹੋਈ ਮੀਟਿੰਗ ਵਿੱਚ ਇੱਕ ਜੁਲਾਈ ਤੋਂ ਲਾਗੂ ਕੀਤੇ ਨਵੇਂ ਫੌਜਦਾਰੀ ਕਨੂੰਨਾਂ ਵਿਰੁੱਧ ਨਿੰਦਾ ਪ੍ਰਸਤਾਵ ਪਾਸ ਕੀਤਾ
Next articleਜੇਕਰ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ : ਸੁਰਿੰਦਰ ਬੂਥਗੜ