(ਸਮਾਜ ਵੀਕਲੀ)
ਮਿਲ਼ੀ ਭੁਗਤ ਨਾਲ਼ ਚਲਦੀ ਰਈ ਜੇ ਪਾਪਾਂ ਵਾਲ਼ੀ ਕਰਨੀ
ਏਥੇ ਦੀ ਹੀ ਏਥੇ ਇੱਕ ਦਿਨ ਪੈ ਜੁ ਬੰਦਿਆ ਭਰਨੀ
ਓ ਫੁੱਲ ਫੇਰ ਮੁਰਝਾ ਹੀ ਜਾਂਦੇ…ਹੋ…
ਫੁੱਲ ਫੇਰ ਮੁਰਝਾ ਹੀ ਜਾਂਦੇ ਟੁੱਟ ਜਾਵੇ ਜੇ ਟਾਹਣੀ
ਬੰਜਰ ਬਣ ਜੂਗੀ ਏਹ ਧਰਤੀ ਜੇ ਮੁੱਕ ਚੱਲਿਆ ਪਾਣੀ
ਜੇ ਨਾ ਸੋਚਿਆ ਕੁਦਰਤ ਬਾਰੇ ਹੋ ਜੁ ਖਤਮ ਕਹਾਣੀ
ਓਏ ਹੋ ਜੁ ਖ਼ਤਮ ਕਹਾਣੀ
ਵੱਡੇ ਵੱਡੇ ਗਏ ਸਿੰਕਦਰ ਏਸ ਦੁਨੀਆਂ ਤੋਂ ਖਾਲੀ
ਜਿਨ੍ਹਾਂ ਨੇ ਕਦੇ ਲੜੀਆਂ ਜੰਗਾਂ ਦਿਸਣ ਨਾ ਗਰਮ ਖਿਆਲੀ
ਖੰਡਰ ਬਣੇ ਮਹਿਲਾਂ ਅੰਦਰ…ਹੋ…
ਖੰਡਰ ਬਣੇ ਮਹਿਲਾਂ ਅੰਦਰ ਰਹੇ ਨਾ ਰਾਜਾ ਰਾਣੀ
ਤੱਪੜਾਂ ਦੇ ਵਿੱਚ ਉੱਡਣਾ ਰੇਤਾ ਜੇ ਮੁੱਕ ਚੱਲਿਆ ਪਾਣੀ
ਜੇ ਨਾ ਸੋਚਿਆ ਕੁਦਰਤ ਬਾਰੇ ਹੋ ਜੁ ਖਤਮ ਕਹਾਣੀ
ਅੱਗ ਲੱਗੇ ਸਿਆਸਤ ਨੂੰ ਜੋ ਕਰਦੀ ਪੁੱਠੇ ਕਾਰੇ
ਅਪਣਾ ਹੀ ਘਰ ਭਰਦੇ ਉਂਝ ਨੇ ਫਿਰਦੇ ਠੱਗ ਵਣਜਾਰੇ
ਮੁੜਕੇ ਲੋਟ ਨਾ ਆਉਣੀ ਥੋਤੋਂ…ਹੋ…
ਮੁੜਕੇ ਲੋਟ ਨਾ ਆਉਣੀ ਥੋਤੋਂ ਉਲਝ ਗਈ ਜੇ ਤਾਣੀ
ਚੜ੍ਹ ਚੜ੍ਹ ਆਉਣੇ ਵਾ-ਵਰੋਲ਼ੇ ਜੇ ਮੁੱਕ ਚੱਲਿਆ ਪਾਣੀ
ਜੇ ਨਾ ਸੋਚਿਆ ਕੁਦਰਤ ਬਾਰੇ ਹੋ ਜੁ ਖਤਮ ਕਹਾਣੀ
ਕੁਦਰਤ ਨੇ ਜੋ ਦਿੱਤੇ ਸੋਮੇ ਆਓ ਰਲ਼ ਬਚਾਈਏ
ਪੌਣ ਪਾਣੀ ਦਾ ਖਿਆਲ ਰੱਖਕੇ ਨਾਲ਼ੇ ਰੁੱਖ ਲਗਾਈਏ
ਧੰਨਿਆਂ ਚਿੱਤ ਤੋਂ ਪੜ੍ਹ ਮਨ ਲਾਕੇ…ਹੋ…
ਧੰਨਿਆਂ ਚਿੱਤ ਤੋਂ ਪੜ੍ਹ ਮਨ ਲਾਕੇ ਆਖ ਰਹੀ ਏ ਬਾਣੀ
ਬੰਜਰ ਬਣ ਜੁਗੀ ਏਹ ਧਰਤੀ ਜੇ ਮੁੱਕ ਚੱਲਿਆ ਪਾਣੀ
ਜੇ ਨਾ ਸੋਚਿਆ ਕੁਦਰਤ ਬਾਰੇ ਹੋ ਜੁ ਖਤਮ ਕਹਾਣੀ
ਧੰਨਾ ਧਾਲੀਵਾਲ
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly