(ਮਾਨਯੋਗ ਸੰਪਾਦਕ ਜੀ, ਆਪ ਜੀ ਨੂੰ ਮਰਹੂਮ ਸ੍ਰੀ ਚਰਨ ਦਾਸ ਨਿਧੜਕ ਜੀ (1899-1990) ਦੀ ਅਤਿ ਪੁਰਾਣੀ ਕਵਿਤਾ ਭੇਜ ਰਿਹਾ ਹਾਂ ਜੀ । ਸ੍ਰੀ ਚਰਨ ਦਾਸ ਨਿਧੜਕ ਜੀ ਸ੍ਰੀ ਮਾਨ ਗੁਰਦਾਸ ਰਾਮ ਆਲਮ ਜੀ ਦੇ ਸਮਕਾਲੀ ਸਨ। ਆਪ ਅੰਬੈਡਕਰਰਵਾਦੀ ਕਵੀ ਹੋਣ ਦੇ ਨਾਲ ਨਾਲ ਅੰਬੈਡਕਰਰਵਾਦੀ ਰਾਜਨੀਤੀ ਦੇ ਵੀ ਪਹਰਿੇਦਾਰ ਸਨ । 1977 ਵਿਚ ਜਦ ਆਪ ਇੰਗਲੈਂਡ ਫੇਰੀ ਤੇ ਆਏ ਸਨ ਤਾਂ ਉਨਾਂ ਦੀਆਂ ਕੁਝ ਕਵਤਿਾਵਾਂ ਕਲਮਬੰਦ ਕਰ ਲਈਆਂ ਸਨ (ਪੁਰਾਣੇ ਕਾਗਜ ਫਰੋਲਦਿਆਂ ਮੈਨੂੰ ਉਨ੍ਹਾਂ ਦੀ ਇਕ ਕਵਿਤਾ “ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ ” ਮਿਲ ਗਈ, ਜਿਸ ਵਿਚ ਕਾਲਪਨਿਕ ‘ਰੱਬ’ ਦੇ ਕੜਾਕੇ ਕੱਢੇ ਪਏ ਹਨ । ਉਹ ਕਵਿਤਾ ਸਮਾਜ ਵੀਕਲੀ ਲਈ ਭੇਜ ਰਹਿਾ ਹਾਂ, ਆਸ ਕਰਦਾ ਹਾਂ ਸਮਾਜ ਵੀਕਲੀ ਸਵੀਕਾਰ ਕਰੂਗਾ ।)
ਧਨਵਾਦ ਸਾਹਿਤ
ਦੌਲਤਾ ਬਾਲੀ
ਬ੍ਰਮਿੰਘਮ
ਸਮਾਜ ਵੀਕਲੀ ਯੂ ਕੇ-
ਚਰਨ ਦਾਸ ਨਿਧੜਕ
ਰੱਬ ਦੇਖਦਾ ਮੇਰੇ ਇਨਸਾਫ ਤਾਈਂ, ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ ।
ਫੇਰ ਦੇਖਦਾ ਮੇਰੀਆਂ ਹਕਿਮਤਾਂ ਨੂੰ, ਮੈਂ ਤਬੀਬ ਹੁੰਦਾ ਤੂੰ ਬੀਮਾਰ ਹੁੰਦਾ ।
ਅਸੀਂ ਤਰਸਦੇ ਹਾਂ ਲੀਰਾਂ ਪਾਟੀਆਂ ਨੂੰ, ਲੋਕੀ ਬੂਟ ਤੇ ਪਾਈ ਸਲਵਾਰ ਫਿਰਦੇ ।
ਲੋਕੀ ਸੈਰ ਕਰਦੇ ਮੋਟਰ ਸਾਇਕਲਾਂ ਤੋਂ, ਅਸੀਂ ਚੁੱਕ ਕੇ ਸਿਰਾਂ ਤੇ ਭਾਰ ਫਿਰਦੇ।
ਲੋਕੀ ਖਾਣ ਖਾਣੇ ਵਿਚ ਹੋਟਲੇ ਦੇ, ਅਸੀਂ ਟੁਕੜਆਿਂ ਤੋਂ ਅਵਾਜ਼ਾਰ ਫਿਰਦੇ।
ਜੋ ਕਿਤੇ ਭੁੱਲ ਕੇ ਸੂਟ ਸਵਾ ਲਈਏ, ਲੋਕੀ ਕਹਿੰਦੇ ਔਹ ਚੂਹੜੇ ਚਮਾਰ ਫਿਰਦੇ।
ਲੋਕੀਂ ਨੱਕ ਵਟੱਣ ਹਲਵੇ ਪੂੜੀਆਂ ਤੋਂ, ਸਾਡੀ ਰੋਟੀ ਤੇ ਨਹੀਂ ਆਚਾਰ ਹੁੰਦਾ।
ਇਹਨਾਂ ਦੁੱਖਾਂ ਤੋਂ ਤੈਨੂੰ ਮੈਂ ਰਹਤਿ ਕਰਦਾ, ਆ ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ।
ਰੱਬਾ ਸਿਖ, ਹਿੰਦੂ ਜਾਂ ਮੁਸਲਮਾਨ ਹੈ ਤੂੰ, ਜਾਂ ਇਸਾਈ ਕਿ ਅਛੂਤ ਹੈਂ ਤੂੰ ?
ਕਰੇ ਕੰਮ ਕਿਹੜੇ ਨਾ ਮਾਲੂਮ ਮੈਨੂੰ, ਅਕਲਮੰਦ ਹੈਂ ਜਾਂ ਬੇਵਕੂਫ ਹੈਂ ਤੂੰ
ਜਾਂ ਤੂੰ ਕੁੱਲ ਜਹਾਨ ਤੋਂ ਹੈਂ ਸੁਹਣਾ, ਜਾਂ ਤੂੰ ਕਿਸੇ ਸ਼ਮਸ਼ਾਨ ਦਾ ਭੂਤ ਹੈ ਤੂੰ ।
ਇਕੋ ਜਿਹੇ ਨਹੀਂ ਸਮਝਦਾ ਸਾਰਆਿ ਨੂੰ, ਦੱਸ ਰੱਬ ਹੈ ਕਿ ਜਮਦੂਤ ਹੋ ਤੂੰ ?
ਹਿੰਦੂ ਪੁੱਤ ਬਣਾਉਦੇ ਬਹੁਤਆਿਂ ਦਾ, ਸੁਣ ਸੁਣ ਕੇ ਮੈਂ ਸ਼ਰਮਸਾਰ ਹੁੰਦਾ ।
ਤੈਨੂੰ ਇਕ ਦਾ ਪੱਤ ਬਣਾ ਦਿੰਦਾ, ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ।
ਉਹ ਤੈਨੂੰ ਰੱਬ ਕਹਿੰਦੇ ਤੂੰ ਖੁਸ਼ ਹੁੰਦਾ, ਹੱਸ ਹੱਸ ਕੇ ਕਢਦਾ ਦੰਦੀਆਂ ਹੀਂ।
ਤੰਗ ਹੋਣ ਗਰੀਬ ਤੂੰ ਹਸਦਾ ਹੈਂ ਗਲਾਂ ਇਹ ਨਹੀਂ ਤੈਨੂੰ ਚੰਗੀਆਂ ਈ।
ਲਾ ਕੇ ਸਾੜੀਆਂ ਫਿਰੇ ਸਰਮਾਏਦਾਰੀ ਭੈਣਾਂ ਸਾਡੀਆਂ ਦੇ ਹੱਥ ਰੰਬੀਆਂ ਈਂ।
ਰੱਬਾ ਘਾਹ ਖੋਤਦੀ ਹੁੰਦੀ ਜੇ ਕੁੜੀ ਤੇਰੀ, ਪਤਾ ਲਗਦਾ ਏਦਾਂ ਵਭਿਚਾਰ ਹੁੰਦਾ ।
ਦੁਨੀਆਂ ਇਕ ਦੀ ਇਕ ਬਣਾ ਦਿੰਦਾ, ਜੇ ਮੈਂ ਰੱਬ ਹੁੰਦਾ ਹੈ ਚਮਾਰ ਤੂੰ ਹੁੰਦਾ ।
ਆਪ ਰੱਬ ਬਣਕੇ ਫਿਰੇਂ ਮੰਗਦਾ ਤੂੰ, ਅਸਾਂ ਤੇਰੇ ਕੋਲੋਂ ਫੇਰ ਮੰਗਣਾ ਕੀ।
ਹੁੰਦਾ ਫਰਿੇ ਜਹਾਨ ਦੇ ਵਿਚ ਖੱਜਲ, ਕਸਿੇ ਹੋਰ ਨੂੰ ਖੁਸ਼ੀ ਵਿਚ ਰੰਗਣਾ ਕੀ।
ਨੰਗਾ ਭੁੱਖਾ ਕੰਗਾਲ ਤੂੰ ਨਜਰ ਆਉਂਦਾ, ਦੱਸ ਨੂੰ ਗਰੀਬਾਂ ਨੂੰ ਵੰਡਣਾ ਕੀ ।
ਸੈਨਾਪਤੀ ‘ਨਿਧੜਕ’ ਤੂੰ ਰੱਖ ਰਗੜਾ, ਸੱਚੀ ਗੱਲ ਵਿਚ ਕਹਿੰਦਿਆਂ ਸੰਗਣਾ ਕੀ ।
ਜਾਤ ਪਾਤ ਦੇ ਵਤਿਕਰੇ ਮੇਟ ਦਿੰਦਾ, ਤਾਂ ਮੇਰਾ ਵੀ ਦਲਿੋਂ ਪਆਿਰ ਹੁੰਦਾ ।
ਤੇਰੀ ਕੁਲ ਗਰੀਬੀ ਨੂੰ ਦੂਰ ਕਰਦਾ, ਜੇ ਮੈਂ ਰੱਬ ਹੁੰਦਾ ਤੂੰ ਚਮਾਰ ਹੁੰਦਾ ।