ਜੇਕਰ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਕਰੇ ਦੀ ਰਾਜਨੀਤੀ ਬੰਦ ਨਾ ਕੀਤੀ ਤਾਂ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਸੜਕਾਂ ਤੇ ਆਉਣ ਤੋਂ ਗੁਰੇਜ਼ ਨਹੀਂ ਕਰਨਗੇ : ਬੇਗਮਪੁਰਾ ਟਾਈਗਰ ਫੋਰਸ

ਫੋਟੋ : ਅਜਮੇਰ ਦੀਵਾਨਾ
ਪੰਜਾਬ ਵਿਚ  ਲੋਕ ਸਭਾ ਚੋਣਾਂ ਵਿੱਚ ਹੋਈ ਵੱਡੀ ਹਾਰ ਕਾਰਨ ਭਾਜਪਾ ਦੇ ਲੀਡਰ ਪੰਜਾਬ ਨਾਲ ਨਰਾਜ਼ ਚੱਲ  ਰਹੇ ਹਨ : ਪੰਜਾਬ ਪ੍ਰਧਾਨ ਬੀਰਪਾਲ ਠਰੋਲੀ 
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਇੱਕ ਜਰੂਰੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਮੁਹੱਲਾ ਭਗਤ ਨਗਰ ਵਿਖੇ ਫੋਰਸ ਦੇ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਫੋਰਸ ਦੇ ਦੁਆਬਾ ਪ੍ਰਧਾਨ ਨੇਕੂ ਅਜਨੋਹਾ ਤੇ ਜ਼ਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਭਾਵੇਂ ਭਾਜਪਾ ਤੀਜੀ ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਪਰ ਪੰਜਾਬ ਚ ਲੋਕ ਸਭਾ ਚੋਣਾਂ ਵਿੱਚ ਹੋਈ ਵੱਡੀ ਹਾਰ ਕਾਰਨ ਭਾਜਪਾ ਦੇ ਲੀਡਰ ਪੰਜਾਬ ਨਾਲ ਰੁਸੇ ਰੁੱਸੇ ਲੱਗ ਰਹੇ ਹਨ ਸ਼ਾਇਦ ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ  ਹੁਣ ਅਦੇਖਿਆ ਕਰ ਰਹੀ ਹੈ ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਬਜਟ ਚ ਪੰਜਾਬ ਨੂੰ ਅੱਖੋਂ ਉਪਰੋਖੇ ਕਰਕੇ ਪਹਿਲੀ ਵਾਰ ਪੰਜਾਬ ਲਈ ਕੁਝ ਵੀ ਨਾ ਰੱਖ ਕੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਹੀ ਨਹੀਂ ਕੀਤਾ ਸਗੋਂ ਉਹਨਾਂ ਦੇ ਹੱਕਾਂ ਤੇ ਸ਼ਰੇਆਮ ਡਾਕਾ ਵੀ ਮਾਰਿਆ ਹੈ ਕਿਉਂਕਿ ਕੇਂਦਰੀ ਬਜਟ ਚ ਜੋ ਵੀ ਪੈਸਾ ਹੈ ਉਹ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਟੈਕਸ ਦੀ ਕਮਾਈ ਦਾ ਵੀ ਹੈ ਦੂਜੀ ਗੱਲ ਬਜਟ ਤੋਂ ਬਾਅਦ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਗਰੀ ਵੱਲੋਂ ਪੰਜਾਬ ਦੇ ਤਿੰਨ ਵੱਡੇ ਸੜਕੀ ਪ੍ਰੋਜੈਕਟਾਂ ਨੂੰ ਰੱਦ ਕਰਕੇ ਅੱਠ ਹੋਰ ਸੜਕੀ ਪ੍ਰੋਜੈਕਟਾਂ ਨੂੰ ਰੱਦ ਕਰਨ ਦੀ ਚੇਤਾਵਨੀ ਨੂੰ ਵੇਖ ਕੇ ਲੱਗਦਾ ਹੈ ਕਿ ਕੇਂਦਰੀ ਮੰਤਰੀ ਨਿਤਿਨ ਗਡਗਰੀ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਚ ਹੋਈ ਹਾਰ ਦਾ ਬਦਲਾ ਲੈ ਰਹੇ ਹਨ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਲਾਅ ਐਂਡ ਆਰਡਰ ਦੀ ਹਾਲਾਤ ਖਰਾਬ ਦੱਸ ਕੇ ਦੋ ਪ੍ਰੋਜੈਕਟ ਰੱਦ ਕਰ ਰਹੇ ਹਨ ਉਹ ਸਹੀ ਨਹੀਂ ਕਿਉਂਕਿ ਪਹਿਲੀ ਗੱਲ ਪੰਜਾਬ ਦੇ ਲਾ ਐਡ ਆਰਡਰ ਬਿਲਕੁਲ ਸਹੀ ਹਨ ਜੇਕਰ ਕੇਂਦਰ ਸਰਕਾਰ ਨੂੰ ਕੋਈ ਲਾ ਐਂਡ ਆਰਡਰ ਤੇ ਸ਼ੰਕਾ ਹੈ ਤਾਂ ਉਹਨਾਂ ਕੋਲ ਪਾਵਰ ਤੇ ਸੱਤਾ ਹੈ ਤੇ ਲਾ ਐਂਡ ਆਰਡਰ ਸਹੀ ਕਰਨ ਦੀ ਪੰਜਾਬ ਸਰਕਾਰ ਨਾਲ ਕੇਂਦਰ ਸਰਕਾਰ ਦੀ ਵੀ ਜਿੰਮੇਵਾਰੀ ਬਣਦੀ ਹੈ ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਕਰੇ ਦੀ ਰਾਜਨੀਤੀ ਬੰਦ ਨਾ ਕੀਤੀ ਤਾਂ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਸੜਕਾਂ ਤੇ ਆਉਣ ਤੋਂ ਗੁਰੇਜ਼ ਨਹੀਂ ਕਰਨਗੇ ! ਅੰਤ ਵਿੱਚ ਉਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਕੱਢੇ ਹੋਏ ਕੁਝ ਸ਼ਰਾਰਤੀ ਅਨਸਰ ਸਰਕਾਰੇ ਦਰਬਾਰੇ ਅਤੇ ਲੋਕਾਂ ਨੂੰ ਬੇਗਮਪੁਰਾ ਟਾਈਗਰ ਫੋਰਸ ਦੇ ਨਾਂ ਤੇ ਗੁਮਰਾਹ ਕਰ ਰਹੇ ਹਨ ਇਹੋ ਜਿਹੇ ਸ਼ਰਾਰਤੀ ਅਨਸਰਾਂ ਤੋਂ ਬਚਣ ਦੀ ਜਰੂਰਤ ਹੈ ਜਦ ਕਿਉਕਿ ਇਹਨਾਂ ਲੋਕਾਂ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਪੀ ਫਤਹਿਗਡ਼੍ਹ,ਸਤੀਸ਼ ਕੁਮਾਰ ਸ਼ੇਰਗੜ,ਰੋਹਿਤ ਕੁਮਾਰ, ਟਿਲੋ ਨਾਰਾ,,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ ਡਾਡਾ, ਗੋਗਾ ਮਾਂਝੀ  ,ਅਮਨਦੀਪ ਸਿੰਘ,ਮਨੀਸ਼ ਕੁਮਾਰ, ਚਰਨਜੀਤ ਸਿੰਘ ਡਾਡਾ , ਪ੍ਰਿੰਸ ਨਾਰਾ,ਰਾਜਾ ਬਸੀ ਕਿੱਕਰਾਂ,ਸੋਨੀ, ਰਵੀ ਕੁਮਾਰ,ਦਵਿੰਦਰ ਕੁਮਾਰ, ਰਵੀ ਸੁੰਦਰ ਨਗਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article30 ਸਾਲਾ ਸੈਮੂਅਲ ਦੀ ਕੁਟ ਮਾਰ ਕਰਕੇ ਹੱਤਿਆ ਕਰਨ ਵਾਲੇ ਤਾਂਤਰਿਕ ਪਾਦਰੀ ਸਮੇਤ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ- ਤਰਕਸ਼ੀਲ ਸੁਸਾਇਟੀ
Next articleਸਰੀ ਚ ਕਰਵਾਏ ਸੁਰ ਮੇਲੇ ਨਾਲ ਦਰਸ਼ਕਾ ਦੀ ਹੋਈ ‘ਬੱਲ-ਬੱਲੇ’!