ਸੰਵਿਧਾਨ ਨੂੰ ਬਚਾਉਣ ਲਈ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸੱਦਾ
ਫਿਲੌਰ, ਅੱਪਰਾ (ਜੱਸੀ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਇਕਾਈ ਫਿਲੌਰ ਵਲੋਂ ਰਵਿਦਾਸਪੁਰਾ ਫਿਲੌਰ ਵਿਖੇ ਭਾਰੀ ਜਨਤਕ ਮੀਟਿੰਗ ਕਾਮਰੇਡ ਜਰਨੈਲ ਫਿਲੌਰ, ਕੁਲਦੀਪ ਫਿਲੌਰ, ਮਾਸਟਰ ਹੰਸ ਰਾਜ, ਰਾਮ ਲੁਭਾਇਆ ਸਰਪੰਚ ਭੈਣੀ, ਗਰੀਬ ਦਾਸ ਨੀਹਰ ਤੇ ਬੀਬੀ ਹੰਸ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਉਚੇਚੇ ਤੌਰ ਤੇ ਲੋਕ ਸਭਾ ਚੋਣਾ ਤੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਦੇ ਰਾਜ ਵਿੱਚ ਮੋਦੀ ਨੇ ਦੇਸ਼ ਦੇ ਘੱਟ ਗਿਣਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਖਾਸ ਤੌਰ ਤੇ ਮਸਲਮਾਨਾਂ ਨੂੰ ਟਾਰਗੈਟ ਕਰਕੇ ਉਹਨਾਂ ਵਿਰੁੱਧ ਸਰਕਾਰੀ ਮਿਸ਼ਿਨਰੀ ਦੀ ਦੁਰਵਰਤੋਂ ਕਰਕੇ ਹਮਲੇ ਕੀਤੇ ਹਨ, ਦੇਸ਼ ਵਿਚ ਦਲਿਤ ਭਾਈਚਾਰਾ, ਸਿੱਖ ਭਾਈਚਾਰਾ ਤੇ ਖਾਸ ਤੌਰ ਤੇ ਔਰਤਾਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਦੇਸ਼ ਨੂੰ ਮਹਾਂ ਸ਼ਕਤੀ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੇ ਪਿਛਲੇ ਦਸ ਸਾਲ਼ਾਂ ਵਿੱਚ ਦੇਸ਼ ਨੂੰ ਕੰਗਾਲੀ ਦੇ ਰਾਸਤੇ ਤੇ ਲੈ ਆਂਦਾ ਹੈ ਤੇ ਭਾਰਤ ਪੰਜਵੀਁ ਮਹਾਂ ਸ਼ਕਤੀ ਤੋਂ ਖਿਸਕ ਕੇ 112 ਨੰਬਰ ਤੇ ਚਲੇ ਗਿਆ ਹੈ।
ਦੇਸ਼ ਦੀ ਸਾਰੀ ਸੰਪਤੀ ਮੋਦੀ ਵਲੋਂ ਆਪਣੇ ਧੰਨ ਕੁਬੇਰ ਯਾਰਾਂ ਨੂੰ ਲੁਟਾ ਦਿੱਤੀ ਹੈ ਤੇ ਜਨਤਕ ਖੇਤਰ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਹਰ ਸਾਲ ਦੋ ਕਰੋੜ ਨੌਕਰੀਆਂ ਦੇ ਵਾਅਦੇ ਕਰਕੇ ਸਤਾ ਵਿੱਚ ਆਈ ਸਰਕਾਰ ਨੇ ਨੌਜਵਾਨਾਂ ਲਈ ਸਾਰੇ ਰੁਜ਼ਗਾਰ ਦੇ ਰਾਸਤੇ ਬੰਦ ਕਰ ਦਿੱਤੇ ਹਨ ਤੇ ਅਗਨੀ ਵੀਰ ਵਰਗੀਆਂ ਯੋਜਨਾਵਾਂ ਲਾਗੂ ਕਰਕੇ ਜਿੱਥੇ ਰੁਜ਼ਗਾਰ ਨੂੰ ਸੱਟ ਮਾਰੀ ਹੈ ਉੱਥੇ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਫਿਰਕੂ ਫਾਸ਼ੀ ਅਜੰਡੇ ਤਹਿਤ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਫਿਰਕੇ ਦੇ ਰਾਜ ਵੱਲ ਤੇਜੀ ਨਾਲ ਵਧੀ ਹੈ ਜਿਸ ਕਾਰਨ ਘੱਟ ਗਿਣਤੀ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਦੇ ਸੰਵਿਧਾਨ ਨੂੰ ਵੀ ਬਦਲਣ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਭਾਰਤ ਦੇ ਸੰਵਿਧਾਨ ਨੂੰ ਬਚਾਉਣ ਲਈ ਮੋਦੀ ਨੂੰ ਸੱਤਾ ਤੋਂ ਲਾਂਭੇ ਕਰਨਾ ਜਰੂਰੀ ਹੈ ਉਹਨਾਂ ਕਿਹਾ ਕਿ ਅਗਰ ਮੋਦੀ ਤੀਸਰੀ ਵਾਰ ਸੱਤਾ ਵਿੱਚ ਆਇਆ ਤਾਂ ਦੇਸ਼ ਟੁੱਟ ਜਾਵੇਗਾ ਤੇ ਲੋਕਾਂ ਦੇ ਹਰ ਤਰ੍ਹਾਂ ਦੇ ਮੌਲਿਕ ਅਧਿਕਾਰ ਖਤਮ ਹੋ ਜਾਣਗੇ ਅਤੇ ਬੋਲਣ ਤੇ ਲਿਖਣ ਦੀ ਅਜਾਦੀ ਖਤਮ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਮੋਦੀ ਨੇ ਸੱਤਾ ਤੋਂ ਲਾਂਭੇ ਕਰਨ ਲਈ ਇੰਡੀਆ ਗੱਠਜੋੜ ਦੇ ਉਮੀਦਵਾਰਾਂ ਨੂੰ ਪੰਜਾਬ ਵਿੱਚ ਜਿਤਾਇਆ ਜਾਵੇ। ਉਹਨਾ ਕਿਹਾ ਕਿ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪੰਜਾਬ ਵਲੋਂ ਪੰਜਾਬ ਵਿੱਚ ਇੰਡੀਆ ਗਠਜੋੜ ਦੀ ਭਾਈਵਾਲ ਪਾਰਟੀ ਕਾਂਗਰਸ ਦੇ ਉਮੀਦਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਮੇਂ ਧਰਮਿੰਦਰ ਮੁਕੇਰੀਆਂ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਤੇ ਕਾਮਰੇਡ ਜਰਨੈਲ ਫਿਲੌਰ ਵਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਜਸਵੀਰ ਸਿੰਘ ਚਾਚਾ, ਹਰਮਨਪ੍ਰੀਤ ਸੰਤੋਖਪੁਰਾ, ਤਿਲਕ ਰਾਜ ਨੰਗਲ, ਕਸ਼ਮੀਰੀ ਲਾਲਾ ਨੰਗਲ, ਗੁਰਬਚਨਾ ਰਾਮ, ਮੁਲਖ ਰਾਜ ਸੈਫਾਬਾਦ, ਬਲਜੀਤ ਸਿੰਘ ਪੀਤੂ, ਪਰਮਜੀਤ ਭੈਣੀ, ਇਕਬਾਲ ਸਿੰਘ ਭੈਣੀ, ਹੈਰੀ, ਗੋਬਿੰਦ ਰਾਮ, ਤਰਸੇਮ ਲਾਲ, ਪਰਮਜੀਤ ਸੰਧੂ, ਜੋਗਿੰਦਰ ਪਾਲ ਕਾਲ਼ਾ, ਬਖਸ਼ੀ ਰਾਮ, ਹਰਮੇਸ਼ ਰਾਹੀ, ਕਸ਼ਮੀਰੀ ਲਾਲ ਪਟਵਾਰੀ, ਸਾਬੀ ਜਗਤਪੁਰ, ਦਲਵੀਰ ਚੰਦ ਹੀਰ, ਰਵਿੰਦਰ ਠੇਕੇਦਾਰ, ਅਰਸ਼ਦੀਪ ਆਸ਼ੂ, ਅਕਸ਼ ਕੁਮਾਰ, ਅਮਰਜੀਤ, ਗੁਰਮੇਲ ਸਿੰਘ, ਸਤਨਾਮ ਸੰਤੋਖਪੁਰਾ, ਪਿਆਰਾ ਰਾਮ ਮਹਿਸਮਪੁਰ, ਚਮਨ ਲਾਲ ਪਾਲ, ਹੁਸਨ ਲਾਲ, ਸਿੰਗਾਰ ਚੰਦ, ਅਨਮੋਲ ਗੁਰੂ, ਪਰਮਜੀਤ ਸਿੰਘ ਸਾਬਕਾ ਸਰਪੰਚ ਭੈਣੀ, ਬਿੰਦਰ ਲੰਬੜਦਾਰ,ਤਰਨਜੀਤ ਸਿੰਘ, ਰਾਹੁਲ ਕੋਰੀ, ਦੇਸ ਰਾਜ, ਗੁਰਬੀਰ ਸਿੰਘ, ਮੱਖਣ ਸਿੰਘ, ਮੋਹਣ ਲਾਲ, ਭਾਨਾ ਭੈਣੀ, ਰਾਮ ਪਾਲ, ਯੁਵਰਾਜ, ਦਮਨ ਪਾਲ, ਅਮਰਜੀਤ, ਭਾਰੀ ਗਿਣਤੀ ਵਿੱਚ ਔਰਤਾਂ ਜਿਹਨਾਂ ਵਿੱਚ ਸੁਨੀਤਾ ਫਿਲੌਰ, ਕਮਲਜੀਤ ਕੌਰ, ਸੁਰਜੀਤ ਕੌਰ, ਗੇਜੋ, ਅੰਜੂ ਵਿਰਦੀ, ਕਮਲਜੀਤ ਬੰਗੜ, ਆਸ਼ਾ, ਨੀਲਮ ਰਾਣੀ, ਕਮਲਾ ਰਾਣੀ, ਅਨੀਤਾ ਰਾਣੀ, ਬਲਵੀਰ ਕੌਰ, ਮਹਿੰਦਰ ਕੌਰ, ਸੱਤਿਆ, ਸਰੋਜ ਰਾਣੀ, ਨੀਨਾ, ਮਨਜੀਤ ਕੌਰ, ਜਸਵਿੰਦਰ ਕੌਰ ਸਮੇ ਭਾਰੀ ਗਿਣਤੀ ਵਿੱਚ ਲੋਕ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly