ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਨਾਲ ਐਸਸੀ ਸਮਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਪੂਰਨ ਤੌਰ ਤੇ ਟੁੱਟ ਜਾਵੇਗਾ : ਬੀਰਪਾਲ, ਨੇਕੂ, ਹੈਪੀ
ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਇੱਕ ਜਰੂਰੀ ਮੀਟਿੰਗ ਫੋਰਸ ਦੇ ਮੁੱਖ ਦਫਤਰ ਮੁਹੱਲਾ ਭਗਤ ਨਗਰ ਵਿਖੇ ਕੋਰਸ ਦੇ ਸੂਬਾ ਪ੍ਰਧਾਨ ਬੀਰਪਾਲ ਠੋਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਫੋਰਸ ਦੇ ਦੁਆਬਾ ਪ੍ਰਧਾਨ ਨੇਕੋ ਅਜਨੋਹਾ ਤੇ ਜ਼ਿਲਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਦਲਿਤ ਸਮਾਜ ਨੂੰ ਆ ਰਹੀਆ ਦਰਪੇਸ਼ ਮੁਸ਼ਕਿਲਾ ਦਾ ਮੁੱਦਾ ਇਸ ਵੇਲੇ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਨਾ ਹੀ ਬਾਬਾ ਅਤੇ ਨਾ ਜੀ ਗੁਰੂ ਕਹਿ ਕੇ ਸੰਬੋਧਨ ਕੀਤਾ ਜਾਵੇ ਸਿਰਫ ਤੇ ਸਿਰਫ ਭਗਤ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ। ਜੋ ਕਿ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਲਈ ਸਹਿਣ ਯੋਗ ਨਹੀਂ ਹੈ ! ਉਹਨਾਂ ਕਿਹਾ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗਈ ਬਾਣੀ ਗੁਰੂ ਹੈ ਤਾਂ ਬਾਣੀ ਉਚਾਰਨ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੁਰੂ ਕਿਉਂ ਨਹੀਂ ਹੋ ਸਕਦੇ ? ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਜਥੇਦਾਰ ਗਿਆਨੀ ਰਘੁਵੀਰ ਸਿੰਘ ਦੇ ਇਸ ਫੁਰਮਾਨ ਨਾਲ ਸੰਸਾਰ ਅੰਦਰ ਵਸ ਰਹੀਆਂ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਇਸ ਹੁਕਮਨਾਮੇ ਨੂੰ ਤੁਰੰਤ ਤਬਦੀਲ ਕੀਤਾ ਜਾਵੇ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਹੀ ਕਹਿ ਕੇ ਸੰਬੋਧਨ ਕੀਤਾ ਜਾਵੇ ਤਾਂ ਜੋ ਸੰਗਤਾਂ ਵਿੱਚ ਜਿਹੜਾ ਰੋਸ ਪਾਇਆ ਜਾ ਰਿਹਾ ਹੈ, ਉਸ ਨੂੰ ਸ਼ਾਂਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਾਰੇ ਧਰਮਾਂ ਦੇ ਗੁਰੂ ਸਾਹਿਬਾਨ ਬਹੁਤ ਹੀ ਸਤਿਕਾਰਯੋਗ ਹਨ ਇਸ ਲਈ ਉਹਨਾਂ ਨੂੰ ਵੀ ਸਾਰੇ ਵਰਗਾ ਵੱਲੋਂ ਢੁਕਵਾਂ ਸਤਿਕਾਰ ਮਿਲਣਾ ਚਾਹੀਦਾ ਹੈ। ਕਿਸੇ ਨਾਲ ਵੀ ਕੋਈ ਭੇਦ ਭਾਵ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਵੀ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸ਼ੇਰਗੜ,ਰਾਜ ਕੁਮਾ ਬੱਧਣ ਸ਼ੇਰਗੜ ,ਸਨੀ ਸੀਣਾ,
ਬੰਟੀ ਬਸੀ ਵਾਹਦ ,ਮਿੰਟੂ ਕੁੱਲੀਆ ,ਅਮਨਦੀਪ,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ ਡਾਡਾ,ਸ਼ਨੀ ਸੀਂਣਾ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ , ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ,ਮਨੀਸ਼ ਕੁਮਾਰ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਕੁਮਾਰ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਨਿਤਿਨ ਸੈਣੀ, ਅਨਮੋਲ ਮਾਝੀ ,ਵਿਜੇ ਕੁਮਾਰ ਜੱਲੋਵਾਲ ਖਨੂਰ , ਕਾਲੂ ਬਾਬਾ ਰਹੀਮਪੁਰ ਰਵਿ ਸੁੰਦਰ ਨਗਰ,ਬਾਲੀ ਫਤਿਹਗੜ੍ਹ ,ਰਣਜੀਤ ਨੌ ਗਰਾਵਾਂ,ਦਿਲਬਾਗ ਫਤਿਹਗੜ੍ਹ ,ਅਜੇ ਬਸੀ ਜਾਨਾ ਬੰਟੀ ਬਸੀ ਬਾਹਦ,ਮਿੰਟੂ ਕੁੱਲੀਆਂ,ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly