ਵਿਚਾਰਧਾਰਾ (ਗੁਪਤ ਅਤੇ ਲੁਪਤ)

ਮਦਨ ਸਰੋਏ ਯੂ.ਕੇ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਵਿਚਾਰਧਾਰਾ : – ਕੁੱਝ ਸਮਾਂ ਪਹਿਲਾਂ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਵਿਚਾਰਧਾਰਾ (ਮੂਲ ਤੱਤਾਂ) ਦੇ ਪ੍ਰਚਾਰ – ਪ੍ਰਸਾਰ ਦਾ ਇੱਕ ਤਰੀਕਾ ਹੁੰਦਾ ਹੈ ਅਤੇ ਸੀ , ਜਿਸ ਨਾਲ ਇੱਕ ਸਮਾਜ ਨੂੰ ਉਸ ਵਿਚਾਰਧਾਰਾ ਨਾਲ ਜੋੜਨਾ ਹੁੰਦਾ ਹੈ ਅਤੇ ਹੋਰਾਂ ਵਿਰੋਧੀ ਵਿਚਾਰਧਾਰਾਵਾਂ ਬਾਰੇ ਜਾਣੂ ਵੀ ਕਰਵਾਉਣ ਹੁੰਦਾ ਹੈ ਜੋਕਿ ਗੁਪਤ(ਕੇਡਰ) ਸੀ। ਬਹੁਜਨ ਸਮਾਜ ਦੇ ਮਹਾਂਪੁਰਸ਼ਾਂ (ਸੰਪੂਰਨ/ਪੂਰੇ ਤਿਆਗਵਾਂਨ) ਦੁਆਰਾ ਸਮੇਂ – ਸਮੇਂ ਤੇ ਵਿਚਾਰਧਾਰਾ (ਗੁਪਤ ਕੇਡਰ) ਦੁਆਰਾ ਸਮਾਜ ਨੂੰ ਜਾਗਰੁਕ ਕਰਵਾਇਆ ਗਿਆ ,ਜਿਸ ਰਾਹੀਂ ਸਮਾਜ ਅਗਿਆਨਤਾ ਅਤੇ ਅੰਧ ਵਿਸ਼ਵਾਸ ਤੋਂ ਜਾਗਰੁੱਕ/ਪਰ੍ਹਾਂ ਰਿਹਾ ਪਰ ਧਿਆਨਦੇਣ ਯੋਗ ਗੱਲ ਇਹ ਰਹੀ ਕਿ ਜਿਹੜੇ -2 ਮਹਾਂਪੁਰਸ਼ਾ ਦੁਆਰਾ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕੀਤਾ ਗਿਆ, ਉਹ ਇੱਕ ਕੇਡਰ ਦਾ ਜਾਂ ਪ੍ਰਚਾਰ ਪ੍ਰਸਾਰ ਦਾ ਗੁਪਤ ਤਰੀਕਾ ਹੁੰਦਾ ਸੀ ਜੋ ਕਿ ਅੱਜ ਲੁਪਤ (ਗੁਆਚ) ਹੋ ਚੁੱਕਾ ਹੈ, ਕਿਉਂਕਿ ਸਾਡੀ ਅੱਜ ਕੋਈ ਵੀ ਸਮਾਜ ਸੁਧਾਰਕ ਅਤੇ ਰਾਜਨੀਤਕ ਪਾਰਟੀ ਇਸ ਵਿਚਾਰਧਾਰਾ ਤੇ ਗੱਲ ਕਰਨ ਨੂੰ ਆਪਣਾ ਫਾਰਜ ਨਹੀਂ ਸਮਝ ਰਹੀ ਅਤੇ ਇਹ ਹੀ ਕਾਰਨ ਹੈ ਕਿ ਅੱਜ ਬਹੁਜਨ ਸਮਾਜ ਸਿਖਿਆ,ਵਿਗਿਆਨ, ਚਕਿਤਸਾ,ਵਪਾਰ ਅਤੇ ਆਪਣੇ ਇਤੀਹਾਸ ਤੋਂ ਪਰੇ ਹੈ। ਜਾਗਰੁੱਕ ਲੋਕਾਂ ਦਾ ਇੱਕ ਵਰਗ ਹੈ ਜੋ ਬੀ.ਆਰ.ਅੰਬੇਡਕਰ, ਇੱਕ ਭਾਰਤੀ ਸਮਾਜ ਸੁਧਾਰਕ, ਮਨੁੱਖੀ ਅਧਿਕਾਰਾਂ ਦੇ ਲੀਡਰ, ਅਤੇ ਭਾਰਤੀ ਸੰਵਿਧਾਨ ਦੇ ਆਰਕੀਟੈਕਟ ਦੇ ਫਲਸਫੇ ਦੀ ਪਾਲਣਾ ਕਰਦਾ ਹੈ।ਡਾਕਟਰ ਅੰਬੇਡਕਰ ਦੀ ਸਿੱਖਿਆ ਅਤੇ ਵਿਚਾਰਧਾਰਾ ਜਾਂ ਫਲਸਫੇ (ਤਥਾਗਤ ਬੁੱਧ,ਸਤਗੁਰ ਕਬੀਰ ,ਗੁਰੂ ਰਵਿਦਾਸ, ਜੋਤੀਬਾ ਰਾਓ ਫੂਲੇ , ਸ਼ਾਹੂ ਮਹਾਰਾਜ ਅਤੇ ਸਾਹਿਬ ਕਾਂਸ਼ੀ ਰਾਮ ) ਨੂੰ ਅੰਬੇਡਕਰਵਾਦ/ਵਿਚਾਰਧਾਰਾ ਵੀ ਕਿਹਾ ਜਾਂਦਾ ਹੈ। ਡਾਕਟਰ ਅੰਬੇਡਕਰ ਜੀ ਦੀ ਵਿਰਾਸਤ ਵਿੱਚ ਸਮਾਨਤਾ, ਆਜ਼ਾਦੀ, ਭਾਈਚਾਰਾ, ਨਿਆਂ, ਧੰਮ, ਅਹਿੰਸਾ, ਸੱਚ, ਮਨੁੱਖਤਾ, ਵਿਗਿਆਨ ਅਤੇ ਸੰਵਿਧਾਨਵਾਦ ਸ਼ਾਮਲ ਹਨ, ਜੋ ਕਿ ਅੰਬੇਡਕਰਵਾਦ ਦੇ ਸਿਧਾਂਤ ਵੀ ਹਨ ਜੋ ਕਿ ਬਿੱਲਕੁੱਲ ਸਪਸੱਟ ਹਨ ਕਿ ਕਿਵੇਂ ਇਸ ਦੇਸ ਵਿੱਚ ਸਮਾਨਤਾ, ਆਜ਼ਾਦੀ, ਭਾਈਚਾਰਾ, ਨਿਆਂ, ਧੰਮ, ਅਹਿੰਸਾ, ਸੱਚ, ਮਨੁੱਖਤਾ, ਵਿਗਿਆਨ ਦੀ ਵਿਵੱਸਥਾਂ ਪੈਦਾ ਕਰਨਾ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀ ਤਥਾਗਤ ਬੁੱਧ,ਸਤਗੁਰ ਕਬੀਰ ,ਗੁਰੂ ਰਵਿਦਾਸ, ਜੋਤੀਬਾ ਰਾਓ ਫੂਲੇ , ਸ਼ਾਹੂ ਮਹਾਰਾਜ ਅਤੇ ਸਾਹਿਬ ਕਾਂਸ਼ੀ ਰਾਮ ਆਦਿ ਮਹਾਂਪੁਰਸ਼ਾ ਦੀ ਵਿਚਾਰਧਾਰਾ ਨੂੰ ਪੜ ਕੇ ਸਮਜਾਂਗੇ ਅਤੇ ਅਮਲ ਕਰਾਂਗੇ ਪਰ ਅੱਜ ਦਾ ਬਹੁਜਨ ਤਾਂ ਮਨੁਵਾਦੀ ਸ਼ੋਲੇ ਗਾ ਰਿਹਾ ਹੈ ਅਤੇ ਮਨੁਵਾਦੀ ਕੁਰਸੀ ਅਤੇ ਧਰਮ ਦਾ ਗੁਲਾਮ ਹੈ, ਹਾਂ ਕਹਿ ਸਕਦੇ ਹਾਂ ਕਿ ਅੱਜ ਦਾ ਬਹੁਜਨ ਸਮਾਜ ਖਾਸ ਕਰਕੇ ਬਹੁਜਨ ਨੇਤਾ ਆਪਣੇ ਗੁਲਾਮੀ ਦਾ ਕਾਰਨ ਖੁੱਦ ਬਣਦਾ ਜਾ ਰਿਹਾ ਹੈ , ਕਿਉਕਿ ਜਿਸ ਵਰਗ ਨੇ ਉਸਨੂੰ ਮਾਨਸਿਕ ਗੁਲਾਮ ਬਣਾਇਆ ਹੈ, ਉਹ ਉਸ ਨੂੰ ਹੀ ਆਪਣਾਂ ਆਕਾ ਮੰਨ ਕੇ ਖੁੱਸ਼ੀ ਮਨਾ ਰਿਹਾ ਹੈ, ਜਿਸ ਦਾ ਮੁੱਖ ਕਾਰਨ ਹੈ ਕੁਰਸੀ ਦਾ ਲਾਲਚ ਅਤੇ ਅਹੁਦਿਆਂ ਦੀ ਭੁੱਖ। ਇਹ ਹੀ ਕਾਰਨ ਹੈ ਅੱਜ ਮੈ ਵਿਦੇਸ਼ ਵਿੱਚ ਰਹਿੰਦਾ ਹੋਇਆ, ਨਾ ਚਾਹੁੰਦੇ ਹੋਏ ਵੀ, ਉਹ ਗੱਲ ਇਸ ਲੇਖ ਰਾਹੀਂ ਆਪ ਸੱਭ ਦੇ ਸਾਹਮਣੇ ਰੱਖ ਰਿਹਾ ਹਾਂ ,ਜਿਹੜੀ ਗੱਲ ਮੈਨੂੰ ਗੁੱਪਤ ਜਾਂ ਕੇਡਰ ਵਿੱਚ ਰੱਖਣੀ ਚਾਹੀਦੀ ਸੀ। ਮੈ ਕਿਸੇ ਵੀ ਧਰਮ ਜਾਂ ਸਮੁਦਾਏ ਦੇ ਖਿਆਫ ਨਹੀਂ ਹਾਂ ਅਤੇ ਮੈਂ ਸੱਭ ਧਰਮਾਂ ਦੀ ਇੱਜਤ ਕਰਦਾ ਹਾਂ ਅਤੇ ਧਰਮਾ ਤੋਂ ਜਿਆਦਾ ਮਨੁੱਖਤਾਂ ਦੀ, ਇਸੇ ਕਰਕੇ ਮੈਂ ਧਰਮ ਨਾਲੋਂ ਜਿਆਦਾ ਗੱਲ ਮਨੁੱਖਤਾ ਦੀ ਕਰਦਾ ਹਾਂ ਅਤੇ ਅੰਧ ਵਿਸ਼ਵਾਸ ਦੇ ਖਿਲਾਫ ਕਰਦਾਂ ਹਾਂ ਪਰ ਉਹ ਲੋਕ ਮੈਨੂੰ ਆਪਣੇ ਖਿਆਫ ਆਖਦੇ ਹਨ, ਜਦਕਿ ਅਜੀਹਾ ਨਹੀਂ ਹੈ। ਮੈ ਸਿਰਫ ਅੰਧ ਵਿਸ਼ਵਾਸ ਅਤੇ ਸਮੇਂ ਦੀਆਂ ਕੁਰੀਆਤੀਆਂ ਬਾਰੇ ਲਿਖਦਾ ਹਾਂ ਜਾਂ ਓਹਨਾ ਬਾਰੇ ਜਿਨ੍ਹਾ ਨੇ ਮਨੁੱਖਤਾ ਦਾ ਘਾਣ ਕੀਤਾ। ਇਸ ਸੱਭ ਬਾਰੇ ਬਾਬਾ ਸਾਹਿਬ ਵੀ ਬਿਲਕੁਲ ਸਾਫ਼ ਅਤੇ ਸਪੱਸ਼ਟ ਖੀ ਗਏ ਅਤੇ ਲਿਖ ਚੁੱਕੇ ਸਨ ਅਤੇ ਮੈਂ ਸਮਝਦਾ ਹਾਂ ਓਹਨਾ ਗੱਲਾਂ ਨੂੰ ਅੱਜ ਦੁਬਾਰਾ ਦੱਸਣ ਦੀ ਜਰੂਰਤ ਹੈ ਨਾ ਕਿ ਕੁੱਝ ਨਵਾਂ ਲਿਖਣ ਦੀ। ਬਹੁਜਨ ਲੈਨਿਨ ਬਾਬੂ ਜਗਦੇਵ ਪ੍ਰਸਾਦ ਨੇ ਇੱਕ ਵਾਰ ਕਿਹਾ ਸੀ ਕਿ “ ਜੇਕਰ ਤੁਹਾਡੇ ਆਂਢ-ਗੁਆਂਢ ਵਿੱਚ ਬ੍ਰਾਹਮਣ (ਅੰਧਵਿਸ਼ਵਾਸ) ਦੇ ਵਿਨਾਸ਼ ਲਈ ਮੰਥਨ ਕੀਤਾ ਜਾ ਰਿਹਾ ਹੈ ਅਤੇ ਤੁਹਾਡੇ ਘਰ ਵਿੱਚ ਤੁਹਾਡੇ ਬੇਟੇ ਦੀ ਲਾਸ਼ ਪਈ ਹੈ ਤਾਂ ਸਭ ਤੋਂ ਪਹਿਲਾਂ ਉਸ ਮੰਥਨ ਮੀਟਿੰਗ ਵਿੱਚ ਭਾਗ ਲਓ ਅਤੇ ਆਪਣੇ ਬੇਟੇ ਦੀ ਲਾਸ਼ ਨੂੰ ਬਾਅਦ ਵਿੱਚ ਦਫ਼ਨਾਓ, ਨਹੀਂ ਤਾਂ ਬ੍ਰਾਹਮਣਵਾਦ ਤੁਹਾਡੇ ਕਰੋੜਾਂ ਬੱਚਿਆਂ ਨੂੰ ਦਫ਼ਨ ਕਰ ਦੇਵੇਗਾ। ਪਰ ਅੱਜ ਤਾਂ ਸਾਡੇ ਸਾਹਮਣੇ ਵੀ ਜੇਕਰ ਅਜੀਹਾ ਮੰਥਨ ਚੱਲ ਰਿਹਾ ਹੋਵੇ ਤਾਂ ਅਸੀਂ ਪਾਸਾ ਵੱਟ ਕੇ ਲੰਗ ਜਾਂਦੇ ਹਾਂ। ਅਸੀਂ ਕੁੱਝ ਵੀ ਵਿਚਾਰਧਾਰਕ ਗੱਲ ਸੁਨਣਾ ਜਰੂਰੀ ਨਹੀ ਸਮਝਦੇ। ਇਹ ਹੀ ਕਾਰਨ ਹੈ ਕਿ ਅੱਜ ਐਸ.ਸੀ, ਐਸ. ਟੀ, ਓ.ਬੀ. ਦੀਆਂ ਧੀਆਂ ਭੈਣਾ ਨਾਲ ਅੱਤਿਆਚਾਰ, ਜਿੰਦਾ ਜਲਾਉਣਾ ਅਤੇ ਬਲਾਤਕਾਰ ਹੋ ਰਹੇ ਹਨ ਅਤੇ ਉਹ ਰਾਜ ਭਾਗ ਤੋਂ ਪਰੇ ਹਨ ਅਤੇ ਉਹਨਾ ਦੇ ਹੱਥ ਸਿਰਫ ਅਗਿਆਨਤਾ, ਅਨਪੜਤਾ ਅਤੇ ਮਾਨਸਿੱਕ ਗੁਲਾਮੀ ਹੈ।

ਸੰਘਰਸ ਅਤੇ ਕਿਉਂ – ਸਾਡੇ ਮਿਸ਼ਨ ਸੰਘਰਸ਼ ਦਾ ਮੈਦਾਨ ਬਿੱਲਕੁੱਲ ਪੱਧਰਾ ਹੈ, ਜਿਸ ਵਿੱਚ ਹਰ ਮਿਸ਼ਨਰੀ ਆਪਣਾ- ਆਪਣਾ ਯੋਗਦਾਨ ਆਪਣੀ- ਆਪਣੀ ਹਿੰਮਤ ਅਨੁਸਾਰ ਆਪਣੀ- ਆਪਣੀ ਜਗ੍ਹਾ ਤੇ ਪਾ ਰਿਹਾ ਹੈ , ਜੋ ਕਿ ਸਾਡੀ ਜਿੰਮੇਵਾਰੀ ਵੀ ਹੈ ਪਰ ਇਹ ਸੰਘਰਸ਼ ਕਰਨਾ ਕਿਉਂ ਅਤੇ ਕਿਵੇਂ ਹੈ ? ਇਹ ਮੰਤਵ ਜਾਨਣਾ ਬਹੁਤ ਜਰੂਰੀ ਹੈ। ਜੇਕਰ ਮਿਸ਼ਨ ਦੀ ਗੱਲ ਕਰਿਏ ਤਾਂ ਸਰਪੰਚੀ ਤੋਂ ਲੈ ਕੇ ਰਾਸ਼ਟਰਪਤੀ ਅਹੁੱਦੇ ਤੱਕ ਰਾਜਨੀਤਕ ਲੜਾਈ ਲੜਨਾ ਸਾਡਾ ਇੱਕ ਉਦੇਸ਼ ਹੈ ਅਤੇ ਰਾਜਨੀਤਕ ਸੱਤਾ ਤੋਂ ਬਾਅਦ ਇਸ ਦੇਸ ਵਿੱਚੋ ਬ੍ਰਾਹਮਣਵਾਦੀ ਢਾਂਚੇ ਨੂੰ ਢੇਰੀ ਕਰਕੇ ਬ੍ਰਾਹਮਣਵਾਦੀ ਵਿਵੱਸਥਾ ਢਹਿ- ਢੇਰੀ ਕਰਕੇ, ਭਾਰਤ ਅੰਦਰ ਪ੍ਰਬੁੱਧ ਭਾਰਤ ਦਾ ਨਿਰਮਾਣ ਕਰਨਾ ਸਾਡਾ ਲਕਸ਼ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਪਣੇ ਮਹਾਂਪੁਰਸ਼ਾ ਦੀ ਵਿਚਾਰਧਾਰਾ/ਲਕੀਰ ਤੇ ਉਸੇ ਤਰ੍ਹਾ ਹੀ ਚੱਲੀਏ ਜਿਵੇਂ ਸਾਡੇ ਰਹਿਬਰ ਚੱਲੇ ਸਨ ਜਾਂ ਜਿਵੇਂ ਉਹ ਵਿਚਾਰਧਾਰਾ/ਲਕੀਰ ਖਿੱਚ ਕੇ ਗਏ ਸਨ। ਕੁੱਝ ਲੋਕਾ ਦਾ ਕਹਿਣਾ ਹੈ ਸਾਨੂੰ ਬ੍ਰਾਹਮਣ ਤੋਂ ਨਹੀਂ ਬ੍ਰਹਮਣਵਾਦ ਤੋਂ ਖਤਰਾ ਹੈ ਪਰ ਇਹ ਇਹ ਜਾਨਣਾ ਜਰੂਰੀ ਹੈ ਕਿ ਕੀ ਬ੍ਰਾਹਮਣਵਾਦ ਬਿਨ੍ਹਾ ਬ੍ਰਾਹਮਣ ਤੋਂ ਹੋ ਸਕਦਾ ਹੈ ? ਨਹੀਂ , ਜੇਕਰ ਬ੍ਰਹਾਮਣਵਾਦ ਨੂੰ ਜੜ੍ਹ ਤੋਂ ਖਤਮ ਕਰਨਾ ਚਹੁੰਦੇ ਹੋ ਤਾਂ ਸਾਨੂੰ ਬ੍ਰਾਹਮਣ ਨਾਲ (ਵਿਚਾਰਕ) ਲੜਨਾ ਪਵੇਗਾ ਅਤੇ ਇਹ ਗੱਲ ਬਹੁਜਨ ਨੂੰ ਆਪਣੇ ਪੱਲੇ ਨਾਲ ਬੰਨ ਲੈਣੀ ਚਾਹੀਦੀ ਹੈ। ਜਿਵੇਂ ਸ਼ਾਹੂ ਜੀ ਮਹਾਰਾਜ ਵਿਵੱਸਥਾ ਵਿਰੁੱਧ ਲੜੇ ਸੀ। ਸਨ 1894 ਵਿੱਚ ਜਦੋਂ ਛਤਰਪਤੀ ਸ਼ਾਹੂ ਮਹਾਂਰਾਜ ਜੀ, ਕੋਹਲਾਪੁਰ ਰਿਆਸਤ ਦੇ ਰਾਜਾ ਬਣੇ ਤਾਂ ਉਹ ਫੁਲੇ ਜੀ ਦੀ ਵਿਚਾਰਧਾਰਾ ਅਤੇ ਕੰਮ ਕਰਨ ਦੇ ਢੰਗ ਤੋਂ ਬਹੁਤ ਪ੍ਰਭਾਵਤ ਹੋਏ। ਉਨ੍ਹਾਂ ਨੇ ਸਮਾਜ ਨੂੰ ਕਈ ਢੰਗਾਂ ਨਾਲ ਅੱਗੇ ਵਧਾਉਂਣ ਦੀ ਕੋਸ਼ਿਸ਼ ਕੀਤੀ।ਇਸ ਕਰਕੇ ਬ੍ਰਾਹਮਣ, ਉਹਨਾਂ ਦੇ ਵਿਰੋਧੀ ਬਣ ਗਏ ਅਤੇ ਸ਼ਾਹੂ ਮਹਾਰਾਜ ਦੀ ਬੇਇਜ਼ਤੀ ਕਰਨ ਤੇ ਉੱਤਰ ਆਏ। ਰਾਜ ਪੁਰੋਹਿਤ ਨੇ ਪਵਿੱਤਰ ਇਸ਼ਨਾਨ ਸਮੇਂ ਵੇਦ ਮੰਤਰਾਂ ਦਾ ਉੱਚਾਰਣ ਕਰਨ ਤੋਂ ਵੀ ਨਾਂਹ ਕਰ ਦਿੱਤੀ। ਮਹਾਂਰਾਜ ਨੇ ਪੁੱਛਿਆ, ਵੇਦ ਮੰਤਰ ਦਾ ਉਚਾਰਣ ਕਿਉਂ ਨਹੀਂ ਹੋ ਰਿਹਾ ? ‘ ਰਾਜ ਪੁਰੋਹਿਤ ਬੋਲਿਆ, ‘ਤੁਸੀ ਅਛੂਤ/ਸ਼ੂਦਰ ਹੋ, ਇਸ ਲਈ ਤੁਹਾਨੂੰ ਵੇਦ ਮੰਤਰ ਸੁਣਨ ਦਾ ਅਧਿਕਾਰ ਨਹੀਂ ਹੈ।” ਕੋਹਲਪੁਰ ਦੇ ਸ਼ੰਕਰਾਚਾਰੀਆ ਨੇ ਰਾਜ ਪੁਰੋਹਿਤ ਦਾ ਸਮਰਥਨ ਕੀਤਾ। ਹੁਣ ਸ਼ਾਹੂ ਮਹਾਂਰਾਜ ਜੀ ਵੀ ਪਿੱਛੇ ਹਟਣ ਵਾਲੇ ਨਹੀ ਸਨ। ਉਨ੍ਹਾਂ ਨੇ ਜਗਤਗੁਰ ਸ਼ੰਕਰਾਚਾਰੀਆਂ ਦੇ ਪਦ ਨੂੰ ਵੀ ਖਤਮ ਕਰ ਦਿੱਤਾ, ਜਿਸ ਨਾਲ ਬਹੁਤ ਵਾਦ ਵਿਵਾਦ ਖੜਾ ਹੋ ਗਿਆ! (“ਜੇ ਬਾਬਾ ਨਾ ਹੁੰਦੇ ਕਿਤਾਬ ਚੋਂ”). “ ਕਹਿਣ ਦਾ ਭਾਵ ਮੌਕੇ ਤੇ ਕਾਰਵਾਈ ਕੀਤੀ ਗਈ।
ਸਾਡੀ ਲੜਾਈ ਗਲੀਆਂ – ਨਾਲੀਆਂ ਬਣਾਉਣ ਜਾਂ ਸਾਫ ਕਰਵਾਉਣ ਦੀ ਨਹੀ ਅਤੇ ਨਾ ਹੀ ਸਾਡੀ ਲੜਾਈ ਸਿਰਫ਼ ਰੋਟੀ, ਕੱਪੜਾ ਅਤੇ ਮਕਾਨ ਦੀ ਮੰਗ ਹੈ। ਸਾਡੀ ਲੜਾਈ ਮਾਣ ਸੰਨਮਾਨ ਲਈ ਹੈ ਅਤੇ ਦੇਸ਼ ਵਿੱਚ ਬਰਾਬਰੀ, ਆਜ਼ਾਦੀ, ਨਿਆਂ ਲਈ ਹੈ। ਸਾਡੀ ਲੜਾਈ ਇਸ ਦੇਸ ਵਿੱਚੋ ਬ੍ਰਾਹਮਣਵਾਦੀ ਗਲਤ ਢਾਂਚੇ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰਕੇ ਬੁੱਧ,ਫੁਲੇ, ਸਾਹੂ ਅਤੇ ਅੰਬੇਡਕਾਰਵਾਦੀ (ਵਿਗਿਆਨਕ ਸੋਚ, ਸਮਾਨਤਾ,ਸੁਤਤੰਤਰਤਾ ਅਤੇ ਭਾਈਚਾਰੇ) ਵਿਵੱਸਥਾ ਨੂੰ ਪੂਰੇ ਦੇਸ਼ ਵਿੱਚ (ਗੁਪਤ ਕੇਡਰ ਰਾਹੀਂ) ਕਾਇਮ ਕਰਨਾ ਅਤੇ ਅੰਧ- ਵਿਸ਼ਵਾਸੀ, ਅਸਮਾਨਤਾ ਅਤੇ ਜਾਤੀਵਾਦ ਨੂੰ ਜੜੋਂ ਖਤਮ ਕਰਨ ਦੀ ਹੈ। ਮਹਾਪੁਰਸ਼ਾਂ ਦੀ ਵਿਚਾਰਧਾਰਾ ਰਾਹੀਂ ਗਲੀ -ਗਲੀ, ਪਿੰਡ-ਪਿੰਡ, ਸ਼ਹਿਰ ਸ਼ਹਿਰ ਜਾ ਕੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ। ਚੰਗੀ ਗੱਲ ਹੈ ਸਾਡਾ ਸਮਾਜ ਆਪਣੇ ਬੱਚਿਆ ਨੂੰ ਡਾਕਟਰ, ਇੰਜੀਨੀਅਰ ਅਤੇ ਵਕੀਲ ਬਣਾ ਰਿਹਾ ਹੈ ਪਰ ਜੇਕਰ ਹਰ ਇਨਸਾਨ ਡਾਕਟਰ, ਇੰਜੀਨੀਅਰ, ਪੁਲਿਸ ਵਕੀਲ ਬਣ ਜਾਵੇ ਤਾਂ ਬੁੱਧ, ਸ਼ਾਹੂ, ਫੂਲੇ, ਅੰਬੇਡਕਰ ਜਾਂ ਪੇਰੀਆਰ ਕੌਣ ਬਣੇਗਾ ? ਇਹ ਬਹੁਤ ਵੱਡਾ ਇੱਕ ਸਵਾਲ ਹੈ। ਬਹੁਜਨ ਮਹਾਪੁਰਸ਼ਾ ਦੇ ਵਿਚਾਰਧਾਰਾ ‘ਤੇ ਬਿਨ੍ਹਾ ਕਿੰਤੂ/ਪ੍ਰੰਤੂ ਕੀਤੇ ਚੱਲਣਾ ਪਵੇਗਾ ਨਹੀਂ ਤਾਂ ਪ੍ਰਬੁੱਧ ਭਾਰਤ ਬਣਾਉਣਾ ਅਸੰਭਵ ਹੈ ਪਰ ਇਹ ਕੰਮ ਆਪਣੇ ਆਪਣੇ ਰਾਸਤੇ ਬਣਾ ਕੇ ਨਹੀ, ਜਿਸ ਵਿਚਾਰਧਾਰਾ ਤੇ ਸਾਡੇ ਮਹਾਪੁਰਸ਼ ਰਹਿਬਰ ਚੱਲੇ ਸੀ, ਉਹ ਰਾਸਤਾ ਆਪਣਾਂ ਕੇ ਹੀ ਪੂਰਾ ਹੋਵੇਗਾ ਜੋਕਿ ਲੁਪਤ ਹੋ ਚੁੱਕਾ ਹੈ, ਨਹੀਂ ਤਾਂ ਅਸੀਂ ਆਪਣੇ ਆਪਣੇ ਬਣਾਏ ਰਸਤਿਆ ਤੇ ਭਟਕਦੇ ਰਹਾਂਗੇ ਅਤੇ ਛੋਟੀਆਂ ਛੋਟੀਆਂ ਪ੍ਰਧਾਨਗੀਆਂ ਲਈ ਲੜਦੇ ਰਹਾਂਗੇ। ਉਹ ਰਾਸਤਾ ਸੀ ਗੈਰ- ਬ੍ਰਾਹਮਣ ਰਾਸਤਾ, ਕਿਉਂਕਿ ਬ੍ਰਹਮਣ ਸਾਡਾ ਵੋਟਰ/ਸਪੋਰਟਰ ਤਾਂ ਹੋ ਸਕਦਾ ਹੈ ਪਰ ਨੇਤਾ ਨਹੀ । ਮਿਆਂਮਾਰ ਦੇਸ਼ ਵਿੱਚ 1954 ਨੂੰ ਇੱਕ ਅੰਤਰਰਾਸ਼ਟਰੀ ਬੋਧ ਸੰਮੇਲਨ ਦੌਰਾਂਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਸਾਫ਼ ਤੇ ਸਪੱਸ਼ਟ ਕਿਹਾ “ ਕੀ ਅਸੀ ਬੁੱਧ ਧੰਮ ਦੀ ਮੂਮੈਂਟ ਵਿੱਚ ਬ੍ਰਾਹਮਣ ਨੂੰ ਨਹੀਂ ਲੈਣਾ ਹੈ ਤੇ ਇਹ ਵੀ ਸਪੱਸ਼ਟ ਕੀਤਾ ਕਿ ਬੁੱਧ ਧੱਮ ਨੂੰ ਬ੍ਰਾਹਮਣ ਤੋਂ ਕਿਵੇਂ ਖ਼ਤਰਾ ਹੈ ! ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਨੇ ਇਹ ਵੀ ਕਿਹਾ “ਇਸਲਾਮ ਤੋਂ ਬੁੱਧ ਧੱਮ ਨੂੰ ਕੋਈ ਖ਼ਤਰਾ ਨਹੀਂ ਹੈ ਲੇਕਿਨ ਧੱਮ ਨੂੰ ਬ੍ਰਾਹਮਣਵਾਦ ਤੋਂ ਖ਼ਤਰਾ ਹੈ! ਬ੍ਰਾਹਮਣਵਾਦ ਹਮੇਸ਼ਾ ਬੁੱਧ ਧੰਮ ਦਾ ਪਹਿਲਾ ਦੁਸ਼ਮਣ ਰਹੇਗਾ! ਬ੍ਰਾਹਮਣ ਕਿਸੇ ਵੀ ਰੰਗ ਨੂੰ ਧਾਰਨ ਕਰੇ, ਕਿਸੇ ਵੀ ਪਾਰਟੀ ਨੂੰ ਅਪਣਾਏ, ਬ੍ਰਾਹਮਣ ਹਮੇਸ਼ਾ ਬ੍ਰਾਹਮਣ ਹੀ ਰਹੇਗਾ, ਕਿਉਂਕਿ ਬ੍ਰਾਹਮਣ ਨੇ ਸਮਾਜਿਕ ਅਸਮਾਨਤਾ ਨੂੰ ਹਮੇਸ਼ਾ ਬਣਾਈ ਰੱਖਣਾ ਹੈ! ਇਹ ਸਮਾਜਿਕ ਅਸਮਾਨਤਾ ਹੀ ਹੈ, ਜਿਸ ਨੇ ਬ੍ਰਾਹਮਣ ਨੂੰ ਸਭ ਤੋਂ ਉੱਪਰਲਾ ਦਰਜਾ ਦਿੱਤਾ ਹੈ ਪਰ ਬੁੱਧ ਧੰਮ ਹਮੇਸ਼ਾ ਸਮਾਨਤਾ ਅਤੇ ਬਰਾਬਰਤਾ ਤੇ ਵਿਸ਼ਵਾਸ ਰੱਖਦਾ ਹੈ! ਇਸ ਲਈ ਬ੍ਰਾਹਮਣ ਹਮੇਸ਼ਾ ਉਸ ਵਿੱਚ ਦੋਸ਼ ਕੱਢਦੇ ਹਨ! ਇਹੀ ਕਾਰਨ ਹੈ ਕਿ ਜੇਕਰ ਬ੍ਰਾਹਮਣ ਨੂੰ ਦੁਬਾਰਾ ਬੁੱਧ ਧਰਮ ਵਿੱਚ ਨੇਤਰਤਵ ਕਰਨ ਦੀ ਅਨੁਮਤੀ ਦੇ ਦਿੱਤੀ ਗਈ ਤਾਂ ਉਹ ਆਪਣੀ ਤਾਕਤ ਦਾ ਉਪਯੋਗ ਬੁੱਧ ਧਰਮ ਨੂੰ ਨੁਕਸਾਨ ਕਰਨ, ਤੋੜ-ਫੋੜ ਕਰਨ ਜਾਂ ਦਿਸ਼ਾਹੀਣ ਕਰਨ ਵਿੱਚ ਲਗਾਉਣਗੇ! ਸਾਨੂੰ ਇਸ ਅੰਦੋਲਨ ਵਿਚ ਬ੍ਰਾਹਮਣ ਨੂੰ ਹਮੇਸ਼ਾ ਦੂਰ ਰੱਖਣ ਦੀ ਸਾਵਧਾਨੀ ਰੱਖਣੀ ਚਾਹੀਦੀ ਹੈ !
ਪਰ ਅੱਜ ਅਜਿਹਾ ਹੋ ਨਹੀਂ ਰਿਹਾ, ਬਲਕਿ ਇਸ ਗੱਲ ਦੇ ਉਲਟ ਹੀ ਹੋ ਰਿਹਾ ਹੈ, ਜਿਸ ਬਾਰੇ ਬਹੁਜਨ ਸਮਾਜ ਭਲੀ ਭਾਂਤ ਜਾਣਦਾ ਹੈ ਪਰ ਇਸ ਸਥੀਤੀ ਨੂੰ ਮੁੜ੍ਹ ਲਕੀਰ ਤੇ ਲੈ ਕੇ ਆਉਣ ਹੀ ਸਾਡਾ ਬੁੱਧੀਜੀਵੀਆਂ ਦਾ ਫਰਜ ਹੈ, ਤਾ ਹੀ ਅਸੀਂ ਭਾਰਤ ਨੂੰ ਮੁੜ੍ਹ ਬੁੱਧਮਈ ਭਾਰਤ ਬਣਾ ਸਕਾਂਗੇ। ਕੁੱਝ ਤਾਂ ਸਾਡੇ ਰਾਜਨੀਤਕ ਬੁੱਧੀਜੀਵੀ ਭਾਰਤ ਨੂੰ ਹਿੰਦੁਸਤਾਨ ਕਹਿ ਵੀ ਭਾਸ਼ਨ ਦਿੰਦੇ ਹਨ, ਜਿਸ ਬਾਰੇ ਉਹਨਾ ਨੂੰ ਇਹ ਗਿਆਨ ਨਹੀ ਕਿ ਉਹ ਜਿਸ ਹਿੰਦੁਸਤਾਨ ਦੀ ਗੱਲ ਕਰਦੇ ਹਨ ਉਹ ਹਿੰਦੁਸਤਾਨ ਨੇ ਹੀ ਉਹਨਾ ਦੇ ਗਲ ਵਿੱਚ ਮਟਕੀ ਅਤੇ ਪਿੱਠ ਪਿੱਛੇ ਝਾੜੂ ਬੰਨਿਆ ਸੀ। ਇਸੇ ਕਰਕੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ “(ਰਾਈਟਿੰਗਜ਼ ਐਂਡ ਸਪੀਚਜ਼, ਬੰਬੇ, 1996, ਜਿਲਦ 8, ਪੰਨਾ 358) ” ਜੇਕਰ ‘ਹਿੰਦੂ ਰਾਜ’ ਇੱਕ ਹਕੀਕਤ ਬਣ ਜਾਂਦਾ ਹੈ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇਸ ਦੇਸ਼ ਲਈ ਸਭ ਤੋਂ ਵੱਡੀ ਮੁਸੀਬਤ ਹੋਵੇਗੀ। ਹਿੰਦੂ ਭਾਵੇਂ ਕੁਝ ਵੀ ਕਹਿਣ, ‘ਹਿੰਦੂ ਧਰਮ’ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਲਈ ਖ਼ਤਰਾ ਹੈ। ਇਸ ਕਾਰਨ ਇਹ ਲੋਕਤੰਤਰ ਦੇ ਅਨੁਕੂਲ ਨਹੀਂ ਹੈ।” ਲੋਕਤੰਤਰ, ‘ਹਿੰਦੂ ਰਾਜ’ ਦੀ ਸਥਾਪਨਾ ਨੂੰ ਕਿਸੇ ਵੀ ਕੀਮਤ ‘ਤੇ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਅਤੇ ਗੁਪਤ ਕੇਡਰਾਂ ਦੁਆਰਾ ਹੀ ਰੋਕਿਆ ਜਾਣਾ ਚਾਹੀਦਾ ।
ਅੰਤ ਅਤੇ ਸੰਦੇਸ਼ – ਮੈਂ ਸਮਝਦਾ ਹਾਂ ਕਿ ਸਾਨੂੰ ਆਪਣੀਆ -2 ਨਿੱਜੀ ਚੌਧਰਾਂ ਛੱਡ ਕੇ, ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ/ਲਕੀਰ ਦੇ ਪ੍ਰਚਾਰ ਪ੍ਰਸਾਰ ਲਈ ਨੌਜੁਆਨਾਂ ਲਈ, ਕੰਮ ਕਰਨਾ ਚਾਹੀਦਾ ਹੈ। ਵੱਧ ਤੋਂ ਵੱਧ ਕੇਡਰ ਲਗਾਉਣੇ ਚਾਹੀਦੇ ਹਨ ਜੋਕਿ ਪਹਿਲਾ ਆਮ ਲਗਦੇ ਸਨ ਅੱਜ ਬਿਲਕੁਲ ਲਗਾਉਣੇ (ਖਤਮ) ਲੁਪਤ ਹੋ ਚੁੱਕੇ ਸਨ ।
ਸਾਨੂੰ ਸਮਾਜ ਦੇ ਭਲੇ ਲਈ, ਵਿਕਾਸ ਲਈ, ਵਿਦਿਆ ਲਈ,ਸਿਹਤ ਲਈ ਕੰਮ ਕਰਨਾ ਚਾਹੀਦਾ ਹੈ, ਜਿਸ ਤੋਂ ਸਾਨੂੰ ਸਮੇਂ ਦੀਆਂ ਕੁਰੀਤੀਆਂ ਨੇ ਬਿਲਕੁੱਲ ਪਰਾਂ ਹੀ ਰੱਖਿਆ ਹੈ । ਇਹ ਹੀ ਕਾਰਨ ਸੀ ਕਿ ਮੈਂ ਕੁੱਝ ਜਿਲ੍ਹਿਆਂ ਵਿੱਚ ਮਹਾਂਪੁਰਸ਼ਾ ਦੇ ਨਾਮ ਤੇ ਲਾਈਬ੍ਰੇਰੀਆਂ,ਕੰਪਿਊਟਰ ਸੈਂਟਰ, ਸਿਲਾਈ ਸੈਂਟਰਾ ਦਾ ਨਿਰਮਾਣ ਵੀ ਕਰਵਾਇਆ । ਸਾਨੂੰ ਉਸ ਪ੍ਰਬੁੱਧ ਭਾਰਤ ਦੇ ਨਿਰਮਾਣ ਲਈ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਸਾਰੇ ਸਮਾਨ ਹੋਣ , ਕੋਈ ਊੱਚ-ਨੀਚ ਨਾ ਹੋਵੇ,ਮੇਰੀ ਨਿਗ੍ਹਾ ਵਿੱਚ ਅਜੀਹਾ ਰਾਸ਼ਟਰ (ਪ੍ਰਬੁੱਧ ਭਾਰਤ) ਸਰਵ ਦੇ ਭਲੇ ਲਈ ਹੋਵੇਗਾ। ਇਸ ਲਈ ਕੁੱਝ ਪੜੇ ਲਿਖੇ ਜਾਗਰੁੱਕ,ਸੂਚਵਾਨ ਮੁਕੰਮਲ ਤਿਆਗਵਾਂਗ (ਹੋਲ ਹਾਰਟਡ) ਸਮਾਜ ਸੁਧਾਰਕ ਤਿਆਰ ਕੀਤੇ ਜਾਣ ਜੋ ਆਪਣੀਆ -2 ਨਿੱਜੀ ਚੌਧਰਾਂ ਛੱਡ ਕੇ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ/ਲਕੀਰ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨ। ਕੰਮ ਦਾ ਮਤਲਭ ( ਮਨੁੱਖਤਾ ਦੇ ਭਲੇ ਲਈ, ਵਿਕਾਸ ਲਈ, ਵਿਦਿਆ ਲਈ,ਸਿਹਤ ਲਈ ਕੰਮ) ਅਤੇ ਮਾਨਸਿਕ ਗੁਲਾਮੀ, ਅੱਧ ਵਿਸ਼ਵਾਸ ਅਤੇ ਅਗਿਆਨਤਾ ਨੂੰ ਖਤਮ ਕਰ ਦੇ ਪਰਿਆਸ ਕਰਨ। ਇਹ ਤਾਂ ਹੀ ਸੰਭਵ ਹੈ ਜਦੋਂ ਅਸੀਂ ਉੱਪਰ ਦਿੱਤੀਆਂ ਗਈਆ ਉਦਾਹਰਣਾ ਤੋਂ ਸਿੱਖ ਕੇ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਕਰਾਂਗੇ।
ਜੈ ਭੀਮ – ਜੈ ਭਾਰਤ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਡਾ ਨਰਿੰਜਨ ਪਾਲ ਹੀਓ ਆਈ ਐੱਮ ਏ ਦੇ ਤੀਸਰੀ ਵਾਰ ਪ੍ਰਧਾਨ ਅਤੇ ਡਾ ਦਵਿੰਦਰ ਕੌਰ ਚੀਮਾ ਜਨਰਲ ਸਕੱਤਰ ਚੁਣੇ ਗਏ।
Next articleਸਾਡੀ ਇੱਕੋ ਇੱਕ ਨੇਤਾ ਭੈਣ ਮਾਇਆਵਤੀ ਜੀ ਹੈ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ