(ਸਮਾਜ ਵੀਕਲੀ)-ਘੱਟ ਗਿਣਤੀ– ਨਹੀਂ ਬਹੁ ਗਿਣਤੀ—-ਨਹੀਂ ਨਹੀਂ ਅਗੜੀ ਜਾਤੀ–ਨਹੀਂ ਪਿਛੜੀ ਜਾਤੀ—-ਆਨੁਸੂਚਿਤ ਜਾਤੀ—-ਨਹੀਂ ਨਹੀਂ ਜਨਜਾਤੀ—–??? ਗਾਂਧੀ ਚੌੰਕ ‘ਚ ਪਈ ਲਾਸ਼ ਦਾ ਕੁਝ ਪਤਾ ਨਹੀਂ ਸੀ ਚਲ ਰਿਹਾ।
ਇਮਾਮ ਨੇ ਲਾਸ਼ ਪਛਾਣਨ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਸਭ ਵਿਅਰਥ, ਪੁਜਾਰੀ ਨੇ ਕਾਫੀ ਜਾਂਚ ਪੜਤਾਲ ਤੋਂ ਬਾਅਦ ਬੇਬਸੀ ਦਿਖਾਈ, ਭਾਈ ਜੀ ਵੀ ਨਾਂਹ ਵਿੱਚ ਸਿਰ ਹਿਲਾ ਰਿਹਾ ਸੀ ਅਤੇ ਪਾਦਰੀ ਉਹ ਵੀ ਬੇਚਾਰਾ ਲਾਸ਼ ਨੂੰ ਪਹਿਚਾਣ ਨਾ ਸੱਕਿਆ।
ਭੀੜ ਕਾਫੀ ਜਮ੍ਹਾਂ ਹੋ ਚੁੱਕੀ ਸੀ,ਪਰ ਲਾਸ਼ ਵਾਰੇ ਕੁਝ ਵੀ ਪਤਾ ਨਹੀਂ ਸੀ ਚਲ ਰਿਹਾ— ਪ੍ਰਸ਼ਾਸਨ ਵੱਲੋਂ ਲਾਸ਼ ਨੂੰ ਲਾਵਾਰਿਸ ਘੋਸ਼ਿਤ ਕਰਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।ਇਸ ਤੋਂ ਪਹਿਲਾਂ ਕਿ ਪ੍ਰਸ਼ਾਸਨ ਹਰਕਤ ਵਿਚ ਆਉਂਦਾ,ਭੀੜ ਚੀਰਦਾ ਹੋਇਆ ਇਕ ਬਾਬਰਾ ਜਿਹਾ ਆਦਮੀ ਲਾਸ਼ ਕੋਲ ਆਇਆ, ਲਾਸ਼ ਅਪਣੇ ਮੋਢਿਆਂ ਤੇ ਚੁੱਕੀ ਅਤੇ ਉੱਚੀ ਉੱਚੀ ਚੀਕਣ ਲੱਗਾ–“ਤੁਸੀਂ ਅੱਖੋਂ ਵੀ ਅੰਨ੍ਹੇ ਹੋ ਤੇ ਅਕਲੋਂ ਵੀ—ਧਿਆਨ ਨਾਲ ਵੇਖੋ,ਇਹ ਲਾਸ਼ ਮੇਰੀ ਹੈ—-ਹਾਂ ਹਾਂ ਇਹ ਲਾਸ਼ ਮੇਰੀ ਹੈ——।
ਲੇਖਕ : ਸੂਰੀਆ ਕਾਂਤ ਵਰਮਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly