ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਲੀਡਰ ਜਾਂ ਡੀਲਰ। ਸਿਰਫ ਇੱਕ ਸ਼ਬਦ ਅੱਗੇ ਪਿੱਛੇ ਕਰਨ ਨਾਲ ਪੂਰੀ ਪ੍ਰੀਭਾਸ਼ਾ ਹੀ ਬਦਲ ਜਾਂਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕੇ ਲੀਡਰ ਪੇਟ ਚੋਂ ਪੈਦਾ ਨਹੀਂ ਹੁੰਦਾ ਸਮਾਜ ਚੋਂ ਪੈਦਾ ਹੁੰਦਾ ਹੈ। ਲੀਡਰ ਦੀ ਮਿਹਨਤ ਨਾਲੋਂ ਜ਼ਿਆਦਾ ਮਿਹਨਤ ਸਮਾਜ ਕਰਦਾ ਹੈ ਉਸਨੂੰ ਲੀਡਰ ਸਥਾਪਤ ਕਰਨ ਲਈ। ਅਸਲੀ ਲੀਡਰ ਕਿਸੇ ਵੀ ਹਾਲਾਤਾਂ ਵਿੱਚ ਆਪਣੇ ਸਮਾਜ ਆਪਣੀ ਮੂਵਮੈਂਟ ਨੂੰ ਧੋਖਾ ਨਹੀਂ ਦਿੰਦਾ। ਉਹ ਚੁੱਪ ਕਰਕੇ ਘਰ ਬੈਠ ਜਾਵੇਗਾ ਪਰ ਆਪਣੇ ਸਮਾਜ ਆਪਣੀ ਮੂਵਮੈਂਟ ਦਾ ਸੌਦਾ ਨਹੀਂ ਕਰੇਗਾ। ਆਪਣੇ ਸਮਾਜ ਆਪਣੀ ਮੂਵਮੈਂਟ ਨਾਲ ਧੋਖਾ ਕਰਨ ਵਾਲਾ ਲੀਡਰ ਨਹੀਂ ਡੀਲਰ ਹੀ ਹੁੰਦਾ ਹੈ। ਇਸ ਤਰਾਂ ਦੇ ਡੀਲਰਾਂ ਦੀ ਰਾਜਨੀਤੀ ਦੀ ਰਣਨੀਤੀ ਪਹਿਲਾਂ ਤੋਂ ਹੀ ਤਹਿ ਹੁੰਦੀ ਹੈ। ਸਮਾਜ ਅਤੇ ਮੂਵਮੈਂਟ ਨੂੰ ਆਪਣੇ ਹਿੱਤ ਲਈ ਵਰਤ ਕੇ ਡੀਲਰ ਉਸ ਮੁਕਾਮ ਤੇ ਪਹੁੰਚ ਹੀ ਜਾਂਦਾ ਹੈ ਜਿੱਥੇ ਉਸ ਦੀ ਕੀਮਤ ਪੈਣੀ ਹੁੰਦੀ ਹੈ। ਜਿਹੜਾ ਬਹੁਜਨ ਸਮਾਜ ਪਾਰਟੀ ਦਾ ਨਹੀਂ ਉਹ ਬਹੁਜਨ ਸਮਾਜ ਦਾ ਕਦੇ ਵੀ ਨਹੀਂ ਹੋ ਸਕਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj