30 ਧੀਆਂ ਦੀ ਲੋਹੜੀ ਪਾਈ ਤੇ ਆਪੋ ਆਪਣੀ ਪਹਿਚਾਣ ਬਣਾਉਣ ਵਾਲੀਆਂ 25 ਧੀਆਂ ਨੂੰ ਸਨਮਾਨਿਤ ਵੀ ਕੀਤਾ
ਗੜ੍ਹਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਪਿੰਡ ਮੋਇਲਾ ਵਾਹਿਦਪੁਰ ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਧੀਆਂ ਦੀ ਲੋਹੜੀ ਆਯੋਜਨ ਕੀਤਾ ਗਿਆ। ਜਿਸ ਵਿਚ 30 ਧੀਆਂ ਦੀ ਲੋਹੜੀ ਪਾਈ ਗਈ। ਇਹ ਸੁਸਾਇਟੀ ਦਾ ਅੱਠਵਾਂ ਧੀਆਂ ਦੀ ਲੋਹੜੀ ਦਾ ਆਯੋਜਨ ਸੀ। ਜਿਸ ਦੌਰਾਨ ਜਨਰਲ ਸਕੱਤਰ ਪੰਜਾਬ ਡਾਕਟਰ ਹਰੀਕ੍ਰਿਸ਼ਨ ਬੰਗਾ, ਬੁਲਾਰਾ ਪੰਜਾਬ ਪ੍ਰੋ. ਜਗਦੀਸ਼ ਰਾਏ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ ਨਵਾਂਸਹਿਰ, ਕਿਰਨ ਬਾਲਾ ਬੰਗਾ ਜਨਰਲ ਸਕੱਤਰ ਜ਼ਿਲ੍ਹਾ ਨਵਾਸ਼ਹਿਰ, ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ ਜਿਲ੍ਹਾ ਨਵਾਂਸ਼ਹਿਰ, ਮਲਕੀਤ ਕੌਰ ਜੰਡੀ ਸਕਤੱਰ ਜਿਲ੍ਹਾ ਨਵਾਂਸ਼ਹਿਰ, ਵਾਸੁਦੇਵ ਪਰਦੇਸੀ ਪ੍ਰੈਸ ਸਕਤੱਰ ਜਿਲ੍ਹਾ ਨਵਾਸ਼ਹਿਰ, ਦਰਸ਼ਨ ਕੁਮਾਰ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ ਗੜ੍ਹਸ਼ੰਕਰ, ਜੋਗਿੰਦਰ ਪਾਲ ਹੈਪੀ ਵਾਈਸ ਪ੍ਰਧਾਨ ਬਲਾਕ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ, ਸੁਰਜੀਤ ਸਿੰਘ ਮੈਂਬਰ ਬਲਾਕ, ਸੈਂਡੀ ਭਜਲਾਂ ਵਾਲ਼ਾ, ਆਦਿ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੋਕੇ ਪ੍ਰੋ. ਜਗਦੀਸ਼ ਰਾਏ ਬੁਲਾਰਾ ਪੰਜਾਬ ਨੇ ਕਿਹਾ ਕਿ ਲੋਹੜੀ ਸਾਡਾ ਬਹੁਤ ਹੀ ਪੁਰਾਤਨ ਤਿਉਹਾਰ ਹੈ, ਪਹਿਲਾ ਸਿਰਫ ਪੁੱਤਰਾਂ ਦੀ ਲੋਹੜੀ ਪਾਈ ਜਾਂਦੀ ਸੀ। ਹੁਣ ਸਮੇਂ ਦੀ ਤਬਦੀਲੀ ਨਾਲ 2017 ਤੋ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਇਸ ਨੇਕ ਉਪਰਾਲੇ ਨਾਲ ਬੇਟੀਆਂ ਨੂੰ ਸਨਮਾਨ ਮਿਲਣ ਲੱਗਾ ਅਤੇ ਧੀਆਂ ਦੀ ਲੋਹੜੀ ਪਾਈ ਜਾਣ ਲੱਗੀ । ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਕਿਹਾ ਕਿ ਧੀਆ ਦਾ ਇਕ ਸਮਾਜ ਨੂੰ ਸਿਰਜਨ ਵਿਚ ਬਹੁਤ ਬੜਾ ਰੋਲ ਹੁੰਦਾ ਹੈ, ਇਹਨਾ ਦਾ ਮਾਣ ਸਨਮਾਨ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਹੈ। ਮੈਡਮ ਕਿਰਨ ਬਾਲਾ ਬੰਗਾ ਜਨਰਲ ਸਕੱਤਰ ਜ਼ਿਲ੍ਹਾ ਨਵਾਸ਼ਹਿਰ ਨੇ ਕਿਹਾ ਬੇਟੀਆਂ ਅੱਜ ਹਰ ਖੇਤਰ ਵਿੱਚ ਅਪਣੀ ਹੋਂਦ ਨੂੰ ਦਰਸਾ ਰਹੀਆਂ ਹਨ l ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਆਏ ਹੋਏ ਮਹਿਮਾਨਾਂ, ਪਿੰਡ ਦੇ ਸਰਪੰਚ ਸਰਦਾਰ ਜਸਵਿੰਦਰ ਸਿੰਘ ਅਤੇ ਉਹਨਾਂ ਦੇ ਪੰਚਾਇਤ ਮੈਂਬਰਾਂ ਅਤੇ ਨੰਨ੍ਹੀਆਂ ਧੀਆ ਦੀਆ ਮਾਤਾਵਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਅਯੋਜਨ ਵਿੱਚ ਆ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਵਡਮੁੱਲਾ ਯੋਗਦਾਨ ਦਿੱਤਾ । ਇਸ ਮੌਕੇ ਉਨ੍ਹਾਂ 25 ਬੇਟੀਆਂ ਦਾ ਸਨਮਾਨ ਵੀ ਕੀਤਾ ਗਿਆ ਜੋਂ ਅਲੱਗ ਅਲੱਗ ਖੇਤਰਾਂ ਵਿੱਚ ਆਪਣੇ ਪਿੰਡ ਅਤੇ ਮਾਤਾ ਪਿਤਾ ਦਾ ਨਾਮ ਉੱਚਾ ਕਰ ਰਹੀਆਂ ਹਨ। ਪਿੰਡ ਦੇ ਸਰਪੰਚ ਸਰਦਾਰ ਜਸਵਿੰਦਰ ਸਿੰਘ ਨੇ ਆਪਣੇ ਪਿੰਡ ਵਿਚ ਧੀਆਂ ਦੀ ਲੋਹੜੀ ਪਾਉਣ ਲਈ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਉਹਨਾ ਕਿਹਾ ਕਿ ਸਮਾਜ ਵਿਚ ਇਹੋ ਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ। ਇਹਨਾ ਨਾਲ ਸਮਾਜ ਨੂੰ ਸੇਧ ਮਿਲਦੀ ਹੈ। ਉੱਘੇ ਸਮਾਜ ਸੇਵੀ ਰੋਕੀ ਮੋਈਲਾ ਨੇ ਕਿਹਾ ਬੇਟੀਆਂ ਦੇ ਨਾਲ ਨਾਲ ਹੁਣ ਬੇਟਿਆਂ ਨੂੰ ਵੀ ਸੇਧ ਦੇਣ ਦੀ ਲੋੜ ਹੈ ਜੌ ਨਸ਼ਿਆਂ ਦਾ ਕਾਲਾ ਦੌਰ ਚਲ ਰਿਹਾ ਹੈ ਉਸ ਤੋਂ ਬਚਾਉਣ ਲਈ ਮਿਲ ਜੁਲ ਕੇ ਇਕ ਮੁਹਿੰਮ ਵਿਢਣ ਦੀ ਲੋੜ ਹੈ। ਇਸ ਮੌਕੇ ਬੀਬੀ ਬਲਵਿੰਦਰ ਕੌਰ ਅਤੇ ਉੱਘੇ ਸਮਾਜ ਸੇਵੀ ਸੈਂਡੀ ਭੱਜਲਾਂ ਵਾਲੇ ਦਾ ਸਨਮਾਨ ਕੀਤਾ ਗਿਆ ਜੋਕਿ ਬੇਜੁਬਾਨ ਜਾਨਵਰਾਂ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਉਹਨਾਂ ਦਾ ਇਲਾਜ ਕਰਦੇ ਹਨ। ਇਸ ਮੌਕੇ ਦਵਿੰਦਰ ਸਿੰਘ ਜਰਮਨ ਵਾਸੀ ਦੀ ਮਦਦ ਨਾਲ ਸਕੂਲ਼ ਵਿਦਿਅਰਥੀਆਂ ਨੂੰ ਕੋਟੀਆਂ ਅਤੇ ਬੂਟ ਜੁਰਾਬਾਂ ਵਿਤਰਿਤ ਕੀਤੇ ਗਏ l ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੁਮਾਰ ਸੋਨੀ ਪ੍ਰਧਾਨ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ, ਡਾਕਟਰ ਹਰੀਕ੍ਰਿਸ਼ਨ ਬੰਗਾ ਜਨਰਲ ਸਕੱਤਰ,ਪ੍ਰੋ.ਜਗਦੀਸ਼ ਰਾਏ ਬੁਲਾਰਾ ਪੰਜਾਬ, ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ, ਜਸਪ੍ਰੀਤ ਬਾਜਵਾ ਵਾਈਸ ਪ੍ਰਧਾਨ ਜਿਲ੍ਹਾ ਨਵਾਂਸ਼ਹਿਰ, ਬਹਾਦੁਰ ਚੰਦ ਅਰੋੜਾ ਜਿਲ੍ਹਾ ਪ੍ਰਧਾਨ, ਕਿਰਨ ਬਾਲਾ ਬੰਗਾ ਜਨਰਲ ਸਕੱਤਰ ਜਿਲ੍ਹਾ, ਵਾਸੁਦੇਵ ਪਰਦੇਸੀ ਪ੍ਰੈਸ ਸਕਤੱਰ ਜਿਲ੍ਹਾ, ਦਰਸ਼ਨ ਕੁਮਾਰ, ਗੁਰਜੀਤ ਸਿੰਘ, ਪ੍ਰੀਤ ਪਾਰੋਵਾਲੀਆ ਪ੍ਰਧਾਨ ਬਲਾਕ, ਹੈਪੀ ਸਾਧੋਵਾਲੀਆ ਵਾਈਸ ਪ੍ਰਧਾਨ ਬਲਾਕ, ਸੰਤੋਖ਼ ਸਿੰਘ ਜੁਆਇੰਟ ਸਕੱਤਰ, ਸੈਂਡੀ ਭੱਜਲਾਂ ਵਾਲਾ, ਬੀਬੀ ਬਲਵਿੰਦਰ ਕੌਰ, ਸਰਦਾਰ ਜਸਵਿੰਦਰ ਸਿੰਘ ਸਰਪੰਚ, ਗੁਰਦਿਆਲ ਸਿੰਘ ਪੰਚ , ਮੱਖਣ ਸਿੰਘ ਪੰਚ,ਡਾਕਟਰ ਰਵਿੰਦਰ ਕੁਮਾਰ,ਸੀਮਾ ਰਾਣੀ ਮੈਬਰ, ਦਲਵੀਰ ਸਿੰਘ ਪੰਚ, ਹਰਭਜਨ ਸਿੰਘ ਡੀ ਪੀ, ਰੋਕੀ ਮੌਲਾ, ਮਲਕੀਤ ਕੌਰ ਜੰਡੀ ਸਕਤਰ ਜਿਲ੍ਹਾ, ਪੂਨਮ ਰਾਣੀ ਪੰਚ ,ਜਸਵੀਰ ਸਿੰਘ , ਤੇਜਪਾਲ ਸਿੰਘ, ਹਰਬੰਸ ਕੌਰ ਆਂਗਣਵਾੜੀ ਵਰਕਰ ,ਰਾਣੀ ਦੇਵੀ ਹੈਲਪਰ ਮੀਨਾ ਵਰਕਰ ਆਂਗਣਵਾੜੀ ਵਰਕਰ ,ਪ੍ਰੇਮ ਲਤਾ ਹੈਲਪਰ,ਮਾਸਟਰ ਅਵਤਾਰ ਸਿੰਘ ਹੈਡ ਟੀਚਰ,ਮੈਡਮ ਅਰਸ਼ਦੀਪ ਕੌਰ,ਮੈਡਮ ਰਜਨੀ, ਮੈਡਮ ਸੁਨੈਨਾ, ਉਘੇ ਸਮਾਜ ਸੇਵੀ ਰਾਜੀਵ ਕੰਡਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਿਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj