ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਰੂਪੇਸ਼ ਬਾਲੀ ਦਾ ਗੜ੍ਹਸ਼ੰਕਰ ਵਿਖ਼ੇ ਪਹੁੰਚਣ ਤੇ ਕੀਤਾ ਸਵਾਗਤ

ਗੜ੍ਹਸੰਕਰ  (ਸਮਾਜ ਵੀਕਲੀ)  ( ਪ੍ਰੇਰਕ ਪੱਤਰ ) ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਵਲੋ ਸੁਪ੍ਰਸਿੱਧ ਸਾਈਕਲਿਸਟ ਸ਼੍ਰੀ ਰੂਪੇਸ਼ ਬਾਲੀ ਜੀ ਦਾ ਗੜ੍ਹਸ਼ੰਕਰ ਵਿਖੇ ਪਹੁੰਚਣ ਤੇ ਸਵਾਗਤ ਕੀਤਾ । ਇਸ ਮੌਕੇ ਸੁਸਾਇਟੀ ਮੁੱਖ ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ, ਜੁਆਇੰਟ ਸਕੱਤਰ ਬਲਾਕ ਸੰਤੋਖ ਸਿੰਘ, ਜਿਲ੍ਹਾ ਸਕੱਤਰ ਕਮਲ ਦੇਵ ਅਤੇ ਸ਼ਰਮਾ ਜੀ ਮੈਨੇਜਰ ਓਇਸਿਸ ਹੋਟਲ ਆਦਿ ਉਚੇਚੇ ਤੌਰ ਤੇ ਹਾਜਿਰ ਹੋਏ। ਇਸ ਮੌਕੇ ਸਤੀਸ਼ ਕੁਮਾਰ ਸੋਨੀ ਨੇ ਦੱਸਿਆ ਕਿ ਸ਼੍ਰੀ ਰੂਪੇਸ਼ ਬਾਲੀ ਜੀ ਏਅਰਫੋਰਸ ਚੋ ਰਿਟਾਇਰਡ ਹਨ ਅਤੇ ਪਿਛਲੇ ਅੱਠ ਸਾਲਾਂ ਤੋਂ ਰੁੱਖ ਲਗਾਉਣ ਅਤੇ ਨਸ਼ਾ ਭਜਾਓ ਦੀ ਮੁਹਿੰਮ ਨੂੰ ਮਿਸ਼ਨ ਬਣਾ ਕੇ ਸਾਈਕਲਿੰਗ ਕਰ ਰਹੇ ਹਨ ਅਤੇ ਦੇਸ਼ ਦੇ ਅਲੱਗ ਅਲੱਗ ਖੇਤਰਾਂ ਚ ਅਪਣੇ ਮਿਸ਼ਨ ਦਾ ਸਨੇਹਾ ਦੇ ਰਹੇ ਹਨ ਇਹ ਉਹਨਾ ਦਾ ਬਹੁਤ ਹੀ ਸਲਾਘਾਯੋਗ ਕਦਮ ਹੈ। ਪ੍ਰਿ. ਜਗਦੀਸ਼ ਰਾਏ ਨੇ ਕਿਹਾ ਕਿ ਰੂਪੇਸ਼ ਬਾਲੀ ਜੀ ਦਾ ਮਿਸ਼ਨ ਨਿਵੇਕਲਾ ਉਪਰਾਲਾ ਹੈ ਜਿਸ ਦੀ ਸਮਾਜ ਨੂੰ ਲੋੜ ਹੈ ਅਤੇ ਸਮੇਂ ਦੀ ਮੰਗ ਵੀ ਹੈ ਸਾਈਕਲਿੰਗ ਜਿਸ ਨਾਲ ਆਪਣੀ ਸਿਹਤ ਨੂੰ ਠੀਕ ਰੱਖਿਆ ਜਾ ਸਕਦਾ ਅਤੇ ਇਸ ਨਾਲ ਨਸ਼ੇ ਵਰਗੀ ਨਾਮੁਰਾਦ ਆਦਤ ਤੋਂ ਛੁਟਕਾਰਾ ਮਿਲ ਸੱਕਦਾ ਹੈ। ਜੁਆਇੰਟ ਸਕੱਤਰ ਸੰਤੋਖ ਸਿੰਘ ਨੇ ਕਿਹਾ ਕਿ ਨਸ਼ਿਆ ਦੇ ਚੱਲ ਰਹੇ ਛੇਵੇਂ ਦਰਿਆ ਨੂੰ ਰੋਕਣ ਲਈ ਨੌਜਵਾਨਾਂ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਹੈ,ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਜੱਲਦ ਹੀ ਸਰਕਾਰੀ ਸਕੂਲ ਪੌਸੀ ਚ ਜਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਸੰਘਰਸ਼ ਵਿੱਢਣ ਲਈ ਲੋਕਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਾਗ੍ਰਿਤੀ ਸੈਮੀਨਾਰ ਆਯੋਜਿਤ ਕਰੇਗੀ। ਸੁਪ੍ਰਸਿੱਧ ਸਾਈਕਲਿਸਟ ਸ਼੍ਰੀ ਰੂਪੇਸ਼ ਬਾਲੀ ਜੀ ਨੇ ਕਿਹਾ ਕਿ ਸਾਈਕਲਿੰਗ ਇਕ ਸਿਹਤ ਨੂੰ ਸਵੱਸਥ ਰੱਖਣ ਲਈ ਸਸਤਾ ਨੇ ਆਸਾਨ ਤਰੀਕਾ ਹੈ ਇਸ ਨਾਲ ਨਸ਼ੇ ਵਰਗੀ ਬੁਰਾਈ ਨੂੰ ਰੋਕਿਆ ਜਾ ਸਕਦਾ ਹੈ ਅਤੇ ਦੂਰ ਦੂਰ ਤਕ ਦੇ ਸਫ਼ਰ ਨੂੰ ਅਸਾਨੀ ਨਾਲ ਤਹਿ ਕੀਤਾ ਜਾ ਸਕਦਾ ਹੈ, ਉਹਨਾ ਦੱਸਿਆ ਕਿ ਉਹ ਹਰ ਰੋਜ ਲਗਭਗ 100 ਕਿਲੋਮੀਟਰ ਤੱਕ ਸਾਈਕਲਿੰਗ ਕਰਕੇ ਅਲੱਗ ਸਖਸ਼ੀਅਤਾਂ ਨੂੰ ਮਿਲ ਕੇ ਆਪਣੇ ਮਿਸ਼ਨ ਵਾਰੇ ਵਾਰਤਾਲਾਪ ਕਰਦੇ ਹਨ ਅਤੇ ਅੱਜ ਉਹ ਹੁਸ਼ਿਆਰਪੁਰ ਤੋ ਜੀਰਕਪੁਰ ਤੱਕ ਸਾਈਕਲ ਰਹੀ ਸਫ਼ਰ ਕਰ ਰਹੇ ਹਨ।ਉਹਨਾ ਨੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਉਬਟੀ ਪੰਜਾਬ ਦੇ ਅਹੁਦੇਦਾਰਾਂ ਦਾ ਉਹਨਾ ਦਾ ਗੜ੍ਹਸ਼ੰਕਰ ਪਹੁੰਚਣ ਤੇ ਪਿਆਰ ਭਰੇ ਨਿੱਘੇ ਸਵਾਗਤ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ, ਮੁੱਖ ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ,ਜੁਆਇੰਟ ਸਕੱਤਰ ਬਲਾਕ ਸੰਤੋਖ ਸਿੰਘ,ਕਮਲ ਦੇਵ , ਉੱਘੇ ਸਮਾਜ ਸੇਵੀ ਰਵੀ ਰੱਲ੍ਹ ,ਅਤੇ ਡਾਕਟਰ ਲਖਵਿੰਦਰ ਕੁਮਾਰ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਦੋਂ ਵਿਸ਼ਾਲ ਐਨਾਕਾਂਡਾ ਨੇ ਮਗਰਮੱਛ ਨੂੰ ਫਸਾ ਲਿਆ ਮੌਤ ਦੀ ਲਪੇਟ ‘ਚ, ਦੇਖੋ ਖੌਫਨਾਕ ਨਜ਼ਾਰਾ
Next articleਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ