ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆ ਕੌਂਸਲ ਇਸ ਵਾਰ ਪਹਿਲੇ ਟਰਮ ਦੀਆਂ ਆਈਸੀਐੱਸਈ ਬੋਰਡ ਪ੍ਰੀਖਿਆਵਾਂ (ਦਸਵੀਂ ਤੇ ਬਾਰ੍ਹਵੀਂ) ਹੁਣ ਸਕੂਲਾਂ ਵਿਚ (ਆਫਲਾਈਨ) ਹੀ ਲਏਗਾ। ਇਸ ਲਈ ਸੋਧੀਆਂ ਹੋਈਆਂ ਤਰੀਕਾਂ ਦੇ ਦਿੱਤੀਆਂ ਗਈਆਂ ਹਨ। ਡੇਟਸ਼ੀਟ ਮੁਤਾਬਕ ਦਸਵੀਂ ਲਈ ਪ੍ਰੀਖਿਆਵਾਂ 29 ਨਵੰਬਰ ਤੇ ਬਾਰਵ੍ਹੀਂ ਲਈ (ਆਈਐੱਸਸੀ) 12 ਨਵੰਬਰ ਤੋਂ ਹੋਣਗੀਆਂ। ਪ੍ਰੀਖਿਆਵਾਂ 16 ਅਤੇ 20 ਦਸੰਬਰ ਨੂੰ ਖ਼ਤਮ ਹੋਣਗੀਆਂ। ਇਸ ਤੋਂ ਪਹਿਲਾਂ ਕੌਂਸਲ ਨੇ ਇਹ ਪ੍ਰੀਖਿਆਵਾਂ ਪਿਛਲੇ ਹਫ਼ਤੇ ਮੁਲਤਵੀ ਕਰ ਦਿੱਤੀਆਂ ਸਨ।
ਪਹਿਲਾਂ ਦਸਵੀਂ ਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ 15 ਤੇ 16 ਨਵੰਬਰ ਨੂੰ ਸ਼ੁਰੂ ਹੋਣੀਆਂ ਸਨ। ਕੌਂਸਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਰੀ ਅਰਾਤੂਨ ਮੁਤਾਬਕ ਉਨ੍ਹਾਂ ਨੂੰ ਸਕੂਲ ਮੁਖੀਆਂ, ਮਾਪਿਆਂ ਤੇ ਵਿਦਿਆਰਥੀਆਂ ਤੋਂ ਕਈ ਮੇਲਾਂ ਮਿਲੀਆਂ ਹਨ ਜਿਨ੍ਹਾਂ ਵਿੱਚ ਪਹਿਲੇ ਸਮੈਸਟਰ ਦੀ ਪ੍ਰੀਖਿਆ ਆਨਲਾਈਨ ਕਰਵਾਏ ਜਾਣ ਬਾਰੇ ਕਈ ਖ਼ਦਸ਼ੇ ਜ਼ਾਹਿਰ ਕੀਤੇ ਗਏ ਸਨ ਤੇ ਮੁਸ਼ਕਲਾਂ ਦਾ ਜ਼ਿਕਰ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਮਾਪਿਆਂ ਨੇ ਆਨਲਾਈਨ ਪ੍ਰੀਖਿਆਵਾਂ ਨਾ ਕਰਵਾਉਣ ਲਈ ਜ਼ਿਆਦਾਤਰ ਉਪਕਰਨ ਉਪਲੱਬਧ ਨਾ ਹੋਣ, ਬਿਜਲੀ ਸਪਲਾਈ ਵਿਚ ਵਿਘਨ ਤੇ ਨੈੱਟਵਰਕ ਘੱਟ ਹੋਣ ਜਿਹੇ ਕਾਰਨ ਦਿੱਤੇ ਸਨ। ਇਸ ਲਈ ਪ੍ਰੀਖਿਆਵਾਂ ਹੁਣ ਸਕੂਲਾਂ ਵਿਚ ਹੀ ਕਰਵਾਈਆਂ ਜਾਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly