ਦੁਬਈ (ਸਮਾਜ ਵੀਕਲੀ): ਕਰੋਨਾਵਾਇਰਸ ਮਹਾਮਾਰੀ ਕਾਰਨ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਭਾਰਤ ਦੀ ਬਜਾਏ ਯੂਏਈ ਅਤੇ ਓਮਾਨ ਵਿਚ ਖੇਡਿਆ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਕ ਦਿਨ ਪਹਿਲਾਂ ਬੀਸੀਸੀਆਈ ਨੇ ਸੰਕੇਤ ਦਿੱਤਾ ਸੀ ਕਿ ਟੀ-20 ਵਰਲਡ ਕੱਪ ਭਾਰਤ ਤੋਂ ਬਾਹਰ ਖੇਡਿਆ ਜਾਵੇਗਾ। ਆਈਸੀਸੀ ਨੇ ਕਿਹਾ, ‘ਬੀਸੀਸੀਆਈ ਟੂਰਨਾਮੈਂਟ ਦੀ ਮੇਜ਼ਬਾਨੀ ਜਾਰੀ ਰੱਖੇਗਾ, ਜੋ ਹੁਣ ਦੁਬਈ ਅੰਤਰਰਾਸ਼ਟਰੀ ਸਟੇਡੀਅਮ, ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਅਤੇ ਓਮਾਨ ਕ੍ਰਿਕਟ ਅਕੈਡਮੀ ਮੈਦਾਨ’ ਚ 17 ਅਕਤੂਬਰ ਤੋਂ 14 ਨਵੰਬਰ 2021 ਤੱਕ ਖੇਡੇ ਜਾਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly