(ਸਮਾਜ ਵੀਕਲੀ)
ਮੈਂ ਦੇਵਾਂ ਜੀ ਵਧਾਈਆਂ ਸਭ ਨੂੰ
ਦਿਨ 14 ਅਪ੍ਰੈਲ ਵਾਲਾ ਆਇਆ ਮੈਂ ਦੇਵਾਂ ਜੀ ਵਧਾਈਆਂ ਸਭ ਨੂੰ
ਦੀਪ ਮਾਲਾ ਕਰਨੇ ਦਾ ਅੱਜ ਸਾਨੂੰ ਚਾਅ ਆ
ਰਹਿਬਰ ਸਾਡੇ ਦਾ ਅੱਜ ਜਨਮ ਦਿਹਾੜਾ ਆ
ਜਿਹਨੇ ਸਾਨੂੰ ਕੁੱਲੀਆਂ ਚੋਂ ਮਹਿਲਾਂ ਚੋਂ ਬਿਠਾਇਆ ਮੈਂ ਦੇਵਾਂ ਜੀ………..ਦਿਨ. .
ਹੋਲੀ ਤੇ ਦਿਵਾਲੀ ਨਾਲੇ ਅੱਜ ਸਾਡੀ ਈਂਦ ਵਾ
ਘਰ ਘਰ ਤਾਹੀਓ ਅੱਜ ਜੱਗ ਦੇ ਹੀ ਦੀਪ ਵਾ
ਉਹਦਾ ਸੁੱਖ ਦਿੱਤਾ ਦਿਲਤਾਂ ਗਰੀਬਾਂ ਘਰੇ ਆਇਅ ਮੈਂ ਦੇਵਾਂ ਜੀ. ……….ਦਿਨ..
ਪੁੱਛਦਾ ਸੀ ਕੌਣ ਮੇਰੀ ਕੌਮ ਦੇ ਆ ਲੋਕਾਂ ਨੂੰ
ਪਿਛੜੇ ਪਛਾੜੇ ਤੇ ਲਤਾੜੇ ਮੇਰੇ ਲੋਕਾਂ ਨੂੰ
ਉਹਨਾਂ ਪੜ੍ਹ ਲਿਖ ਸਭ ਨੂੰ ਪੜਾਇਆ ਮੈਂ ਦੇਵਾਂ ਜੀ …………ਦਿਨ. ..
ਸਦੀਆਂ ਤੋਂ ਹੁੰਦਾ ਰਿਹਾ ਘਾਣ ਸੀ ਸਮਾਜ ਤੇ
ਬਾਬਾ ਸਾਹਿਬ ਜਿਹਾ ਕੋਈ ਹੋਰ ਨਾ ਜਹਾਨ ਤੇ
ਵਈ ਜਹਿੜਾ ਆਈਆਂ ਔਕੜਾਂ ਚ ਵਿਨੀ ਘਬਰਾਇਆ ਮੈਂ ਦੇਵਾਂ ਜੀ. ………ਦਿਨ…
ਅਪੀਲ ਤੇ ਦਲੀਲ ਸਾਡੀ ਕਿੱਥੇ ਸੁਣਵਾਈ ਸੀ
ਕੌਮ ਅਮਰਜੀਤ ਮਨੂੰਵਾਦ ਨੇ ਦਵਾਈ ਸੀ
ਹੱਕ ਬਣਦਾ ਸੀ ਸਾਨੂੰ ਉਹਨਾਂ ਨੇ ਦਵਾਇਆ ਮੈਂ ਦੇਵਾਂ ਜੀ ਵਧਾਈਆਂ ਦਿਨ 14 ਅਪ੍ਰੈਲ ਵਾਲਾ ਆਇਆ ਮੈਂ ਦੇਵਾਂ ਜੀ ਵਧਾਈਆਂ ਸਭ ਨੂੰ
ਅਮਰਜੀਤ ਲਧਾਣਾ ਼