ਕਾਸ਼ ਜੇ ਕੋਈ ਰੱਬ ਹੁੰਦਾ”

(ਸਮਾਜ ਵੀਕਲੀ)-ਬੇਸ਼ੱਕ ਭਾਰਤ ਰੱਬਾ ਦਾ ਦੇਸ਼ ਹੈ ਪਰ ਅੱਜ ਤੱਕ ਕਦੇ ਵੀ ਰੱਬ ਨੇ ਦੇਸ਼ ਦੀਆਂ ਬੇਗੁਨਾਹ, ਲਾਚਾਰ, ਮਸੂਮ, ਬੇਗੁਨਾਹ ਧੀਆਂ ਦੀ ਹਿਫ਼ਾਜ਼ਤ ਨਹੀਂ ਕੀਤੀ ਦੇਸ਼ ਦੀਆਂ ਹਜ਼ਾਰਾਂ ਹੀ ਧੀਆਂ ਬਹੁਤ ਵਾਰੀ ਰੱਬ ਨੂੰ ਗੁਹਾਰ ਲਾਉਂਦੀਆਂ ਲਾਉਂਦੀਆਂ ਬੇਰਹਿਮ ਅਤਿਆਚਾਰ ਦੀ ਬਲੀ ਚੜ੍ਹ ਚੁੱਕੀਆਂ ਹਨ ਰੱਬ ਨੂੰ ਮੰਨਣ ਵਾਲੇ ਇਨਸਾਨ ਵੀ ਇਹੋ ਜਿਹੀਆਂ ਘਿਣਾਉਣੀਆਂ ਹਰਕਤਾਂ ਕਰਨ ਲੱਗੇ ਬੋਲੇ ਅਤੇ ਅੰਨੇ ਹੋ ਜਾਂਦੇ ਹਨ। ਅਜੇ ਕੱਲ੍ਹ ਹੀ ਮਨੀਪੁਰ ਵਿੱਚ ਦੋ ਗਰੀਬ ਔਰਤਾਂ ਵਿੱਚੋਂ ਇੱਕ 21 ਸਾਲਾ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਨ੍ਹਾਂ ਨੂੰ ਨਿਰਵਸਤਰ ਕਰਕੇ ਸੜਕਾਂ ਤੇ ਦੌੜਾਇਆ ਗਿਆ। ਇਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ, “ਅਸੀਂ ਸੁਣਿਆ ਕਿ ਨੇੜਲੇ ਪਿੰਡ ਵਿੱਚ ਮੈਤਈ ਲੋਕਾਂ ਦੇ ਘਰਾਂ ਨੂੰ ਸਾੜਿਆ ਜਾ ਰਿਹਾ ਹੈ। ਇਹ ਸੁਣ ਕੇ ਅਸੀਂ ਭੱਜ ਗਏ। ਫਿਰ ਭੀੜ ਨੇ ਸਾਨੂੰ ਫੜ੍ਹ ਲਿਆ

।””ਭੀੜ ਨੇ ਸਾਡੇ ਨਾਲ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਇਨਕਾਰ ਕੀਤਾ ਤਾਂ ਭੀੜ ਨੇ ਕਿਹਾ ਕਿ ਆਪਣੇ ਕੱਪੜੇ ਉਤਾਰੋ, ਨਹੀਂ ਤਾਂ ਤੁਹਾਨੂੰ ਮਾਰ ਦੇਵਾਂਗੇ।”ਇਸ 40 ਸਾਲਾ ਔਰਤ ਨੇ ਕਿਹਾ, ”ਆਪਣੀ ਜਾਨ ਬਚਾਉਣ ਲਈ ਅਸੀਂ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਇਸ ਦੌਰਾਨ ਮਰਦ ਸਾਡੇ ਥੱਪੜ ਮਾਰਦੇ ਰਹੇ। ਉਸਨੇ ਨੇ ਕਿਹਾ ਕਿ “ਉਹ ਮੈਨੂੰ ਨੇੜਲੇ ਖੇਤ ਵਿੱਚ ਲੈ ਗਏ। ਪਰ ਮੈਂ ਖੁਸ਼ਕਿਸਮਤ ਸੀ ਕਿ ਮੇਰੇ ਨਾਲ ਬਲਾਤਕਾਰ ਨਹੀਂ ਹੋਇਆ ਪਰ ਦੂਜੀ 21 ਸਾਲਾਂ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ 800 ਤੋਂ 1000 ਲੋਕਾਂ ਨੇ ਥੌਬਲ ਜ਼ਿਲ੍ਹੇ ‘ਚ ਸਥਿਤ ਉਨ੍ਹਾਂ ਦੇ ਪਿੰਡ ‘ਤੇ ਹਮਲਾ ਕੀਤਾ ਸੀ। ਇਨ੍ਹਾਂ ਲੋਕਾਂ ਨੇ ਪਿੰਡ ਨੂੰ ਲੁੱਟਣ ਦੇ ਨਾਲ-ਨਾਲ ਅੱਗ ਲਗਾਉਣੀ ਵੀ ਸ਼ੁਰੂ ਕਰ ਦਿੱਤੀ ਸੀ। ਅਜਿਹੇ ‘ਚ ਦੋ ਔਰਤਾਂ ਅਤੇ ਇੱਕ ਨੌਜਵਾਨ ਮਹਿਲਾ ਆਪਣੇ ਪਿਤਾ ਅਤੇ ਭਰਾ ਦੇ ਨਾਲ ਜੰਗਲਾਂ ਵੱਲ ਭੱਜੇ ਜਿਥੇ ਇੱਕ ਵਾਰੀ ਪੁਲਿਸ ਇਨ੍ਹਾਂ ਔਰਤਾਂ ਨੂੰ ਬਚਾਉਣ ਵਿੱਚ ਵੀ ਕਾਮਯਾਬ ਵੀ ਹੋਈ।

ਜਦੋਂ ਪੁਲਿਸ  ਇਨ੍ਹਾਂ ਲੋਕਾਂ ਨੂੰ ਥਾਣੇ ਲੈ ਕੇ ਜਾ ਰਹੀ ਸੀ ਪਰ ਥਾਣੇ ਤੋਂ ਦੋ ਕਿਲੋਮੀਟਰ ਪਹਿਲਾਂ ਹੀ ਭੀੜ ਨੇ ਇਨ੍ਹਾਂ ਨੂੰ ਰੋਕ ਲਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਔਰਤਾਂ ਨੂੰ ਪੁਲਿਸ ਤੋਂ ਖੋਹ ਲਿਆ, ਜਿਸ ਤੋਂ ਬਾਅਦ ਨੌਜਵਾਨ ਮਹਿਲਾ ਦੇ ਪਿਤਾ ਨੂੰ ਮੌਕੇ ‘ਤੇ ਹੀ ਮਾਰ ਦਿੱਤਾ ਗਿਆ। ਤਿੰਨਾਂ ਮਹਿਲਾਵਾਂ ਨੂੰ ਭੀੜ ਦੇ ਸਾਹਮਣੇ ਨਗਨ ਹੋ ਕੇ ਚੱਲਣ ਲਈ ਮਜਬੂਰ ਕੀਤਾ ਗਿਆ ਅਤੇ ਨੌਜਵਾਨ ਮਹਿਲਾ ਨਾਲ ਜਨਤਕ ਤੌਰ ‘ਤੇ ਸਮੂਹਿਕ ਬਲਾਤਕਾਰ ਵੀ ਕੀਤਾ ਗਿਆ ਜਦੋਂ ਇਸ ਨੌਜਵਾਨ ਮਹਿਲਾ ਦੇ 19 ਸਾਲਾ ਭਰਾ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਮਾਰ ਦਿੱਤਾ ਗਿਆ। ਜਿਥੇ ਇਸ ਘਟਨਾ ਨਾਲ ਦੇਸ਼ ਸ਼ਰਮਸਾਰ ਹੋਇਆ ਹੈ ਉਥੇ ਹੀ ਸਾਡੇ ਦੇਸ਼ ਦੇ ਸਿਸਟਮ ਅਤੇ ਲੋਕਤੰਤਰ ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ। ਦੇਸ਼ ਦੇ ਨੇਤਾਵਾਂ ਵਿੱਚ ਬਿਆਨ ਦੇਣ ਦੀ ਹੋੜ ਲੱਗੀ ਹੋਈ ਹੈ ਪਰ ਸਵਾਲ ਉਥੇ ਹੀ ਖੜ੍ਹੇ ਹਨ ਕਿ ਇਹੋ ਜਿਹੇ ਹਾਲਾਤਾ ਨੂੰ ਨਜਿਠਣ ਲਈ ਸਾਡੇ ਦੇਸ਼ ਦਾ ਤੰਤਰ ਫੇਲ ਕਿਓਂ ਹੈ ?

ਕੁਲਦੀਪ ਸਿੰਘ ਸਾਹਿਲ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

 

Previous articleਕਬਿੱਤ ਛੰਦ 
Next articleਪੰਜਾਬੀ ਬੋਲੀ ਦਾ ਉਦਾਸ ਸ਼ਾਇਰ ਸ਼ਿਵ ਬਟਾਲਵੀ”