(ਸਮਾਜ ਵੀਕਲੀ)
ਕਾਸ਼ !ਮੇਰੀ ਵੀ ਮਾਂ ਹੁੰਦੀ
ਮੈਂ ਮਾਂ ਵੇਖੀ ਹੀ ਨਹੀਂ
ਉਹ ਮੈਨੂੰ ਚਿੱਠੀ ਲਿਖਦੀ
ਕਦੇ ਕਹਿੰਦੀ ,ਮੈਂ ਬਹੁਤ ਉਦਾਸ ਹਾਂ
ਮਿਲਣ ਹੀ ਆ ਜਾ
ਕਾਸ਼ !ਮੇਰੀ ਵੀ ਮਾਂ ਹੁੰਦੀ
ਮੈਨੂੰ ਤੁਰਨ ਵੇਲੇ
ਚੋਰੀ ਛੁਪੇ ਕੁੱਝ ਨਾ ਕੁੱਝ ਫੜਾਉਂਦੀ
ਤੇ ਮੇਰੀ ਮੁੱਠੀ ਬੰਦ ਕਰ ਦਿੰਦੀ
ਕਾਸ਼! ਮੇਰੀ ਵੀ ਮਾਂ ਹੁੰਦੀ
ਮੈਨੂੰ ਬਾਰ ਬਾਰ ਰੁਕਣ ਨੂੰ ਕਹਿੰਦੀ
ਮੇਰਾ ਦਹਿਲੀਜ਼ ਤੇ ਖੜ੍ਹ ਕੇ ਇੰਤਜ਼ਾਰ ਕਰਦੀ
ਮੈਨੂੰ ਆਉਂਦੀ ਨੂੰ ਵੇਖ
ਖ਼ੁਸ਼ੀ ਵਿਚ ਲੋਟ-ਪੋਟ ਹੋ ਜਾਂਦੀ
ਕਾਸ਼! ਮੇਰੀ ਵੀ ਮਾਂ ਹੁੰਦੀ
ਜੇ ਮੇਰੀ ਮਾਂ ਹੁੰਦੀ
ਉਹ ਕਿਵੇਂ ਦੀ ਹੁੰਦੀ
ਕੀ ਉਹ ਰੱਬ ਵਰਗੀ ਹੁੰਦੀ
ਜਾਂ ਰੱਬ ਉਹਦੇ ਵਰਗਾ ਹੁੰਦਾ
ਕਾਸ਼ !ਮੇਰੀ ਵੀ ਮਾਂ ਹੁੰਦੀ
ਕਾਸ਼ !ਮੇਰੀ ਵੀ ਮਾਂ ਹੁੰਦੀ।
ਕੰਵਲਜੀਤ ਕੌਰ ਜੁਨੇਜਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly