ਮੈਂ ਆਵਾਂ ਤੇਰੇ ਦਰ ਉੱਤੇ

(ਸਮਾਜ ਵੀਕਲੀ)

ਮੈਂ ਆਵਾਂ ਤੇਰੇ ਦਰ ਉੱਤੇ,
ਮੇਰਾ ਸਿਜਦਾ ਤੇ ਤੇਰਾ ਦਰ ਹੋਵੇ।
ਮਨ ਨੀਵਾਂ ਕਰ ਅਰਦਾਸ ਕਰਾਂ,
ਝੋਲੀ ਆਸਾਂ ਵਾਲੀ ਭਰ ਹੋਵੇ।
ਮੈ ਆਵਾਂ ਤੇਰੇ ਦਰ ਉੱਤੇ,
ਮੇਰਾ ਸਿਜਦਾ ਤੂ ਤੇਰਾ ਦਰ ਹੋਵੇ।

ਮੇਰੀ ਨਬਜ਼ ਪਛਾਣ,ਦੁੱਖ ਬੁੱਝ ਬਾਬਾ,
ਮੈ ਤਾਂ ਰੋਹੀ ਖੜਾ ਹਾਂ ਰੁੱਖ ਬਾਬਾ।
ਤੇਰੀ ਦਰਸ ਇਲਾਹੀ ਮਨ ਠਾਰੇ,
ਮੇਰੀ ਸਾਰੀ ਪੀੜਾ ਹਰ ਹੋਵੇ।
ਮੈ ਆਵਾਂ ਤੇਰੇ ਦਰ ਉੱਤੇ,
ਮੇਰਾ ਸਿਜਦਾ ਤੇ ਤੇਰਾ ਦਰ ਹੋਵੇ।

ਸ਼ੁਭ ਅਮਲਾਂ ਦੀ ਦੇ ਤਾਸੀਰ ਬਾਬਾ,
ਮੇਰੀ ਜ਼ਿੰਦਾ ਰਹੇ ਜ਼ਮੀਰ ਬਾਬਾ।
ਢਾਹ ਭਰਮਾਂ ਵਾਲੀ ਕੰਧ ਬਾਬਾ,
ਮੈਂਥੈ ਬਿਖੜਾ ਪੈਂਡਾ ਕਰ ਹੋਵੇ‌
ਜਦ ਆਵਾਂ ਤੇਰੇ ਦਰ ਉੱਤੇ,
ਮੇਰਾ ਸਿਜਦਾ ਤੇ ਤੇਰਾ ਦਰ ਹੋਵੇ।

ਮੈਂ ਕੱਢ ਕੌਡੇ ਵਾਲਾ ਹੰਕਾਰ ਸੁੱਟਾਂ,
ਮੈਂ-ਮੈਂ ਨੂੰ ਅੰਦਰੋਂ ਮਾਰ ਸੁੱਟਾਂ।
ਸਤਿ ਨਾਮੁ ਦਾ ਮੰਤਰ ਦੇ ਬਾਬਾ,
ਮੇਰਾ ਲੂੰ-ਲੂੰ ਕਰਦਾ ਤੱਪ ਹੋਵੇ।
ਜਦ ਆਵਾਂ ਤੇਰੇ ਦਰ ਉੱਤੇ,
ਮੇਰਾ ਸਿਜਦਾ ਤੇ ਤੇਰਾ ਦਰ ਹੋਵੇ।

ਕਰਾਂ ਕਿਰਤ ਤੇ ਵੰਡ ਕੇ ਛਕ ਸਕਾਂ,
ਦੁਖੀਆਂ ਦੇ ਦਰਦ ਮੈਂ ਵੰਡ ਸਕਾਂ।
ਊਚ-ਨੀਚ ਦੇ ਪਰਦੇ ਲਾਹ ਬਾਬਾ,
ਮੇਰਾ ਪਾਰ ਖਲਾਸੀ ਬੰਦ ਹੋਵੇ।
ਜਦ ਆਵਾਂ ਤੇਰੇ ਦਰ ਉੱਤੇ,
ਮੇਰਾ ਸਿਜਦਾ ਤੇ ਤੇਰਾ ਦਰ ਹੋਵੇ।

ਤੂੰ ਤਾਂ ਸੱਜਣ ਜਿਹੇ ਉਧਾਰ ਦਿੱਤੇ,
ਬਾਬਰ ਜਾਬਰ ਜਿਹੇ ਵੰਗਾਰ ਦਿੱਤੇ।
ਮਲਕ-ਭਾਗੋਆਂ ਲੁੱਟ ਮਚਾਈ ਏ,
ਕਿਤੇ ਲਾਲੋਆਂ ਦਾ ਵੀ ਕੋਈ ਦਰ ਹੋਵੇ।
ਮੈ ਜਦ ਆਵਾਂ ਤੇਰੇ ਦਰ ਉੱਤੇ,
ਮੇਰਾ ਸਿਜਦਾ ਤੇ ਤੇਰਾ ਦਰ ਹੋਵੇ।

ਸਤਨਾਮ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਪੜਚੋਲ ਇਹ ਵੀ!
Next articleਨੂਰ ਏ ਇਲਾਹੀ