ਮੈਂ ਫਿਰ ਜਨਮ ਲਵਾਂਗਾ—

(ਸਮਾਜ ਵੀਕਲੀ) ਜਿਸ ਦਿਨ ਪਿਤਾ ਸਰਦਾਰ ਕ੍ਰਿਸ਼ਨ ਸਿੰਘ ਨੂੰ 50 ਹਜ਼ਾਰ ਦੀ ਜ਼ਮਾਨਤ ਤੇ ਚਾਚਾ ਅਜੀਤ ਸਿੰਘ ਨੂੰ ਮਾਂਡਲੇ ਦੀ ਜੇਲ ਤੋਂ ਤੇ ਚਾਚਾ ਸਵਰਨ ਸਿੰਘ ਨੂੰ ਚੀਫ ਕੋਟ ਨੇ ਰਿਹਾ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ। ਉਸੇ ਦਿਨ ਭਗਤ ਸਿੰਘ ਨੇ ਇਸ ਦੁਨੀਆਂ ਵਿੱਚ 27 ਸਤੰਬਰ 1907 ਨੂੰ ਅੱਖਾਂ ਖੋਲੀਆਂ। ਸਾਰਿਆਂ ਨੇ ‘ਭਾਗਾਂ ਵਾਲਾ’ ‘ਭਾਗਿਆਂਵਾਨ ਆਖਿਆ ਅਤੇ ਇਸ ਦੀ ਦਾਦੀ ਸ੍ਰੀਮਤੀ ਜੈ ਕੌਰ ਨੇ ਨਾਮ ਰੱਖ ਦਿੱਤਾ- ‘ਭਗਤ ਸਿੰਘ’।
ਬਚਪਨ ਵਿੱਚ ਜਦ ਭਗਤ ਸਿੰਘ ਮੰਗਣੀ ਦਾ ਨਾਮ ਸੁਣ ਕੇ ਘਰ ਤੋਂ ਭੱਜ ਗਏ ਸੀ ।ਮਾਂ ਵਿੱਦਿਆ ਵੰਤੀ ਜੀ ਦੇ ਉੱਤੇ ਜਿਵੇਂ ਅਸਮਾਨੀ ਬਿਜਲੀ ਡਿੱਗ ਪਈ। ਉਸਦੇ ਸੁਪਨਿਆਂ ਤੇ ਪਾਣੀ ਫਿਰ ਗਿਆ। ਉਹ ਲਾਹੌਰ ਦੀ ਗਵਾਲਾ ਮੰਡੀ ਵਿੱਚ ਇੱਕ ਪ੍ਰਸਿੱਧ ਜੋਤਸ਼ੀ ਦੇ ਕੋਲੇ ਗਈ। ਉਸਨੇ ਭਗਤ ਸਿੰਘ ਦਾ ਕੋਈ ਕੱਪੜਾ ਮੰਗਿਆ। ਉਸਦੀ ਪੱਗ ਪੇਸ਼ ਕੀਤੀ ਗਈ, ਤਾਂ ਕੁਝ ਦੇਰ ਪੜ੍ਹਕੇ ਜੋਤਸ਼ੀ ਨੇ ਆਖਿਆ ਤੇਰਾ ਬੇਟਾ ਕੁਝ ਦਿਨਾਂ ਬਾਅਦ ਬਾਅਦ ਹੀ ਆ ਜਾਏਗਾ, ਪਰ ਫਿਰ ਚੱਲਿਆ ਜਾਵੇਗਾ। ਇਸ ਲੜਕੇ ਦੀ ਕਿਸਮਤ ਅਦੁਭਤ ਹੈ, ਜਾਂ ਤਾਂ ਇਹ ਲੜਕਾ ਤਖ਼ਤ ‘ਤੇ ਬੈਠੇਗਾ ਜਾਂ ਤਖ਼ਤ ਤੇ ਝੂਲੇਗਾ।
ਕ੍ਰਾਂਤੀਕਾਰੀ ਪਰਿਵਾਰ ਦੀ ਸ੍ਰੀਮਤੀ ਵਿੱਦਿਆ ਵੰਤੀ ਜੀ ਦੇ ਵਿਚਾਰਾਂ ਵਿੱਚ ਤਖ਼ਤ ਕਿੱਥੋਂ ਆ ਜਾਂਦਾ ਤਖ਼ਤਾ ਹੀ ਘੁੰਮ ਗਿਆ ਅਤੇ ਉਸਨੂੰ ਲੱਗਿਆ ਇੱਕ ਸਾਥ ਅਨੇਕਾਂ ਠੂੰਹਿਆਂ ਨੇ ਉਸ ਦੇ ਸਰੀਰ ਨੂੰ ਡੰਗ ਲਿਆ।
ਉਹਨਾਂ ਦਿਨਾਂ ਵਿੱਚ ਭਗਤ ਸਿੰਘ ਦਾ ਮੁਕਦਮਾ ਚੱਲ ਰਿਹਾ ਸੀ । ਉਸਦੇ ਪਿੰਡ ਦੇ ਬਾਹਰ ਬਾਹਰ ਇੱਕ ਸਾਧੂ ਆ ਕੇ ਬੈਠ ਗਿਆ। ਉਸਨੇ ਧੂਣੀ ਪਾ ਲਈ। ਦੋ -ਚਾਰ ਦਿਨਾਂ ਵਿੱਚ ਹੀ ਉਸਦੀ ਪ੍ਰਸਿੱਧੀ ਦੀ ਚਰਚਾ ਪਿੰਡ -ਪਿੰਡ ਦੇ ਵਿੱਚ ਹੋਣ ਲੱਗੀ। ਕਿਸੇ ਨੇ ਵਿੱਦਿਆ ਵੰਤੀ ਨੂੰ ਆਖਿਆ, ਉਹ ਸਾਧੂ ਦੇ ਕੋਲ ਜਾ ਆਉ ਸ਼ਾਇਦ ਭਗਤ ਸਿੰਘ ਬਚ ਜਾਵੇਗਾ। ਉਹਨਾਂ ਨੂੰ ਇਹਨਾਂ ਗੱਲਾਂ ਉੱਤੇ  ਵਿਸ਼ਵਾਸ ਨਹੀਂ ਪਰ ਫਿਰ ਵੀ ਮਾਂ ਦੀ ਮਮਤਾ ਦੇ ਮੂਹਰੇ ਸਭ ਕੁਝ ਹਾਰ ਗਈ । ਉਹ ਰਾਤ ਦੇ ਸਮੇਂ ਕੁਲਬੀਰ ਨੂੰ ਲੈ ਕੇ ਉਸ ਸਾਧੂ ਦੇ ਕੋਲ ਗਈ। ਉਸ ਸਾਧੂ ਨੇ ਕੁਝ ਪੜਕੇ ਇੱਕ ਪੁੜੀ ਵਿੱਚ ਰਾਖ ਦੇ ਦਿੱਤੀ । ਇਥੇ ਆਖਿਆ ਇਸ ਨੂੰ ਭਗਤ ਸਿੰਘ ਦੇ ਸਿਰ ਤੇ ਉੱਤੋਂ ਪਾ ਦੇਣੀ।
ਜਦੋਂ ਮੁਲਾਕਾਤ ਦਾ ਦਿਨ ਆਇਆ ਉਹ ਰਾਖ ਨਾਲ ਲੈ ਗਈ ਅਤੇ ਭਗਤ ਸਿੰਘ ਦੇ ਕੋਲ ਬੈਠ ਕੇ ਉਸਦੇ ਫਿਰ ਉੱਤੇ ਹੱਥ ਫੇਰਨ ਦੀ ਕੋਸ਼ਿਸ਼ ਕਰਨ ਲੱਗੀ, ਤਾਂ ਕਿ ਹੌਲੀ ਹੌਲੀ ਰਾਖ ਉਸਦੇ ਸਿਰ ਵਿੱਚ ਪਾ ਸਕੇ। ਉਸ ਦਾ ਹੱਥ ਅਜੇ ਭਗਤ ਸਿੰਘ ਦੇ ਸਿਰ ਤੱਕ ਗਿਆ ਹੀ ਨਹੀਂ ਸੀ। ਉਹ ਭਗਤ ਸਿੰਘ ਨੂੰ ਥਾਪੀ ਵੀ ਦੇ ਰਹੀ ਸੀ।ਭਗਤ ਸਿੰਘ ਬੋਲੇ, ਜਿਹੜੀ ਰਾਖ ਮੇਰੇ ਸਿਰ ਵਿੱਚ ਪਾਉਣੀ ਚਾਹੁੰਦੇ ਹੋ। ਉਹ ਕੁਲਬੀਰ ਦੇ ਸਿਰ ਵਿੱਚ ਪਾ ਦੇ ਬੇਬੇ ਤਾਂ ਕਿ ਹਮੇਸ਼ਾ ਤੇਰੇ ਨਾਲ ਰਹੇ।’
ਉਨਾਂ ਦਿਨਾਂ ਵਿੱਚ ਜਦੋਂ ਭਗਤ ਸਿੰਘ ਨੂੰ ਲੈ ਕੇ ਉਹ ਬੇਹੱਦ ਬੇਚੈਨ, ਨਿਰਾਸ਼ ਅਤੇ ਪਰੇਸ਼ਾਨ ਸੀ ।ਉਹਨਾਂ ਨੇ ਅਖੰਡ ਪਾਠ ਕਰਵਾਇਆ ਇਸ ਕਾਮਨਾ ਨਾਲ ਕਿ ਮੇਰੇ ਬੇਟੇ ਨੂੰ ਫਾਂਸੀ ਨਾ ਲੱਗੇ। ਅੰਤ ਵਿੱਚ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ, ਤਾਂ ਉਸਦੇ ਮੂੰਹ ਵਿੱਚੋਂ ਨਿਕਲਿਆ ਵਾਹਿਗੁਰੂ ਜੀ ,ਮਾਤਾ ਜੀ ਚਾਹੁੰਦੀ ਹੈ, ਕਿ ਉਸਦਾ ਬੇਟਾ ਬਚ ਜਾਵੇ। ਪਰ ਬੇਟਾ ਚਾਹੁੰਦਾ ਹੈ ਕਿ ਉਸ ਨੂੰ ਜ਼ਰੂਰ ਫਾਂਸੀ ਹੋ ਜਾਵੇ । ਦੋਨੋਂ ਦੀਆਂ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਹਨ । ਇਸ ਲਈ ਹੇ ! ਸੱਚੇ ਪਾਤਸ਼ਾਹ ਨਿਆ ਕਰਨਾ। ਇਸ ਅਖੰਡ ਪਾਠ ਦੇ ਬਾਅਦ ਜਦ ਮਾਂ ਭਗਤ ਸਿੰਘ ਨਾਲ ਮਿਲਣ ਜੇਲ ਗਈ ਤਾਂ ਉਸਨੇ ਗੰਭੀਰਤਾ ਨਾਲ ਮਾਂ ਨੂੰ ਪੁੱਛਿਆ, ਸੱਚ ਸੱਚ ਦੱਸਣਾ ਬੇਬੇ ਅਰਦਾਸ ਵਿੱਚ ਗ੍ਰੰਥੀ ਸਿੰਘ ਨੇ ਕੀ ਕਿਹਾ ? ਮਾਂ ਨੇ ਜਦੋਂ ਸੱਚ ਦੱਸਿਆ ਤਾਂ, ਭਗਤ ਸਿੰਘ ਬੋਲਿਆਂ ,’ਆਪਦੀ ਗੱਲ ਤਾਂ ਗੁਰੂ ਸਾਹਿਬ ਜੀ ਨੇ ਨਹੀਂ ਮੰਨੀ । ਹੁਣ ਮੈਨੂੰ ਕੌਣ ਬਚਾ ਸਕਦਾ ਹੈ ?’
ਮਾਂ ਪਰੇਸ਼ਾਨ ਸੀ ਤਰ੍ਹਾਂ ਤਰ੍ਹਾਂ ਦੇ ਲੋਕ ਤਰ੍ਹਾਂ ਦੇ ਮਸ਼ਵਰੇ  ਦਿੰਦੇ। ਇਹੋ ਜਿਹੇ ਸਮੇਂ ਜਿਸ ਜੋ ਕਿਹਾ ਉਹ ਕਰਨ ਲੱਗ ਜਾਂਦੀ। ਕਿਸੇ ਨੇ ਆਖਿਆ ਕਿ ਬੇਬੇ ਜੀ ਤੁਸੀਂ ਕਿਸੇ ਜੇਠੇ ਸੋਹਣੇ ਬੱਚੇ ਦਾ ਕੋਈ ਕੱਪੜਾ ਭਗਤ ਸਿੰਘ ਦੇ ਕੋਲੇ ਰੱਖ ਦਿਓ। ਉਹ ਬਚ ਜਾਵੇਗਾ। ਮਾਂ ਨੇ ਵੀ ਇਹੋ ਇਹੀ ਕੀਤਾ । ਜਦੋਂ ਕੱਪੜਾ ਲੈ ਕੇ ਭਗਤ ਸਿੰਘ ਦੇ ਕੋਲੇ ਗਈ ਤਾਂ ਉਸਨੇ ਪੁੱਛਿਆ, ‘ਇਹ ਕੀ ਹੈ?’
ਮਾਂ ਨੇ ਕਿਹਾ ,ਇਹ ਛੋਟਾ ਕੱਪੜਾ ਹੈ। ਇਸ ਨੂੰ ਆਪਣੇ ਕੋਲ ਰੱਖ ਲੈ । ਭਗਤ ਸਿੰਘ ਨੇ ਉਹ ਕੱਪੜਾ ਵਾਪਸ ਆਪਣੀ ਮਾਤਾ ਨੂੰ ਦੇ ਦਿੱਤਾ ਅਤੇ ਆਖਿਆ, ਮਾਂ ਇਸ ਨੂੰ ਸੰਭਾਲ ਕੇ ਰੱਖ ਲੈ ਅੰਗਰੇਜਾਂ ਦੀਆਂ ਜੜਾਂ ਕੱਟਕੇ ,ਕੁਝ ਸਮੇਂ ਬਾਅਦ ਮੈਂ ਜਦੋਂ ਫਿਰ ਜਨਮ ਲਵਾਂਗਾ ਤਾਂ ਇਸ ਨੂੰ ਮੈਂ ਪਾ ਲਵਾਂਗਾ। ਉਦੋਂ ਕੰਮ ਆਊਗਾ।”
ਸੋ ਪਾਠਕੋ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਜੀ ਅਤੇ ਸੁਖਦੇਵ ਜੀ ਦੀ ਬਦੌਲਤ ਉਹਨਾਂ ਦੀਆਂ ਕੁਰਬਾਨੀਆਂ ਦੇ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ।ਅੱਜ ਦੇ ਦਿਨ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਸੀ।
ਸ਼ੁਭ ਚਿੰਤਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਪੂਰਥਲਾ ਵਿਰਾਸਤੀ ਮੇਲਾ 2025 ਵਿਰਸੇ ਦੀ ਸਾਂਭ ਸੰਭਾਲ ਦਾ ਸੱਦਾ ਦਿੰਦਾ ਹੋਇਆ ਸਮਾਪਤ
Next articleਸਾਂਝੇ ਫਰੰਟ ਦੇ ਸੱਦੇ ਤੇ ਫਰੀਦਕੋਟ ਜਿਲ੍ਹੇ ਦੇ ਮੁਲਾਜ਼ਮ 25 ਨੂੰ ਮੋਹਾਲੀ ਰੈਲੀ ਵਿੱਚ ਸ਼ਮੂਲੀਅਤ ਕਰਨਗੇ