(ਸਮਾਜ ਵੀਕਲੀ)
ਇਹ ਕਹਾਣੀ ਏ ਉਸ ਇਨਸਾਨ ਦੀ,
ਜੋ ਹਰ ਵੇਲੇ ਪੈਸਾ ਪੈਸਾ ਕਰਦਾ ਰਹਿੰਦਾ ਸੀ।
ਮਰਨ ਕਿਨਾਰੇ ਹਸਪਤਾਲ ਵਿਚ ਵੈਟੀਲੇਟਰ ਤੇ ਪਿਆ,
ਉਦੋਂ ਕਿ ਸੋਚਦਾ….
ਮੈ ਮੇਰੀ ਮੇਰੀ ਕਰਦਾ ਸੀ,ਮੈ ਰੱਬ ਤੋ ਵੀ ਨਾ ਡਰਦਾ ਸੀ,
ਪੈਸੇ ਪਿੱਛੇ ਪਾਗਲ ਮੈ , ਜੇਬਾਂ ਆਪਣੀਆਂ ਭਰਦਾ ਸੀ ।
ਮੈ ਮੇਰੀ ਮੇਰੀ ਕਰਦਾ ਸੀ,ਮੈ ਰੱਬ ਤੋ ਵੀ ਨਾ ਡਰਦਾ ਸੀ,
ਹੋ ਗਿਆ ਸੀ ਮਤਲਬੀ,ਦੋਸਤਾ ਅਤੇ ਪਰਿਵਾਰ ਨਾਲ।
ਬੱਸ ਖੁਸ ਹੋ ਜਾਂਦਾ ਸੀ, ਝੂਠੇ ਮਿਲਦੇ ਸਤਿਕਾਰ ਨਾਲ।
ਪੈਸਾ ਜੋੜਨ ਦੇ ਲਈ ,ਮੈ ਠੱਗੀਆ-ਠੋਰੀਆ ਕਰਦਾ ਸੀ ।
ਮੈ ਮੇਰੀ ਮੇਰੀ ਕਰਦਾ ਸੀ,ਮੈ ਰੱਬ ਤੋ ਵੀ ਨਾ ਡਰਦਾ ਸੀ,
ਦਿਨ ਰਾਤ ਭਟਕਦਾ ,ਖਾਣਾ ਪੀਣਾ ਸਭ ਮੈ ਭੁਲਾਤਾ।
ਹਾਰਟ ਅਟੈਕ ਆਇਆਂ ਮੈਨੂੰ, ਹੁਣ ਵੇਂਟਿਲੇਟਰ ਤੇ ਪਾਤਾ।
ਨਹੀ ਬਚਾਉਣਾ ਪੈਸੇ ਨੇ ,ਮੌਤ ਤੋਂ ਮੈ ਵੀ ਵਾਲਾ ਡਰਦਾ ਸੀ।
ਮੈ ਮੇਰੀ ਮੇਰੀ ਕਰਦਾ ਸੀ,ਮੈ ਰੱਬ ਤੋ ਵੀ ਨਾ ਡਰਦਾ ਸੀ,
ਚੇਤੇ ਆਉਂਦਾ ਹੁਣ ਮੈਨੂੰ , ਮੇਰੇ ਬੱਚਿਆਂ ਦਾ ਪਿਆਰ ।
ਪੈਸੇ ਨੇ ਸਾਥ ਨੀ ਦੇਣਾ ,ਸਹਾਰਾ ਬਣੁ ਮੇਰਾ ਪਰਿਵਾਰ
ਜਿੰਨਾ ਨਾਲ ਕਦੇ ਮੈ , ਗੁੱਸੇ ਹੋਕੇ ਲੜਦਾ ਸੀ ।
ਮੈ ਮੇਰੀ ਮੇਰੀ ਕਰਦਾ ਸੀ,ਮੈ ਰੱਬ ਤੋ ਵੀ ਨਾ ਡਰਦਾ ਸੀ।
ਕੋਠੀਆ,ਕਾਰਾ,ਪੈਸਾ ਕੁਲਵੀਰੇ ,ਸਭ ਇੱਥੇ ਦਾ ਇਥੇ ਰਹਿ ਜੂੰ ।
ਬੰਦਾ ਆਪਣੇ ਨਾਲ ਬੱਸ, ਰੱਬ ਦਾ ਨਾ ਹੀ ਲੈ ਜੂੰ ।
ਕੰਮ ਦਾਂ ਵੀ ਆਪੇ ਸਰਜੂੰ,ਪਹਿਲਾਂ ਮੇਰੇ ਬਿਨ ਨਾ ਸਰਦਾ ਸੀ,
ਮੈ ਮੇਰੀ ਮੇਰੀ ਕਰਦਾ ਸੀ , ਮੈ ਰੱਬ ਤੋ ਵੀ ਨਾ ਡਰਦਾ ਸੀ,
ਮੈ ਮੇਰੀ ਮੇਰੀ ਕਰਦਾ ਸੀ…..
ਲਿਖਤ- ਕੁਲਵੀਰ ਸਿੰਘ ਘੁਮਾਣ
ਰੇਤਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly