ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਉਦਯੋਗਿਤਾ ਸਿਖਲਾਈ ਸੰਸਥਾ ਤਲਵੰਡੀ ਚੌਧਰੀਆਂ ਵਿੱਚ ਸਰਕਾਰੀ ਆਈ ਟੀ ਆਈ ਲਈ ਦਾਖਲਾ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹਨਾਂ ਦਾਖਲਿਆਂ ਸਬੰਧੀ ਵੈਲਡਰ ,ਕੰਪਿਊਟਰ ,ਇਲੈਕਟਰੀਸ਼ਨ, ਮੋਟਰ ਮਕੈਨਿਕ, ਟਰਨਰ ਆਦਿ ਦੇ ਟਰੇਡਾਂ ਸਬੰਧੀ ਦਾਖਲੇ ਸ਼ੁਰੂ ਹਨ। ਇਹ ਦਾਖਲੇ ਸੰਸਥਾ ਦੀ ਵੈੱਬਸਾਈਟWWW.itipunjab.nic.in
ਤੇ ਜਾ ਕੇ ਆਨਲਾਈਨ ਰਜਿਸਟਰੇਸ਼ਨ ਕਰਕੇ ਦਾਖਲਾ ਲਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਦਸਵੀਂ ਪਾਸ ਹੋਣਾ ਜਰੂਰੀ ਹੈ। ਜਿਸ ਲਈ ਲੋੜੀਂਦੇ ਦਸਤਾਵੇਜ਼ ਜਿਸ ਵਿੱਚ ਦਸਵੀਂ ਦਾ ਸਰਟੀਫਿਕੇਟ, ਵਾਧੂ ਯੋਗਤਾ ਸਰਟੀਫਿਕੇਟ ,ਆਧਾਰ ਕਾਰਡ ਤੇ ਪਾਸਪੋਰਟ ਸਾਈਜ ਫੋਟੋ ਹੋਣਾ ਲਾਜ਼ਮੀ ਹੈ ।ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਚਲਦੇ ਐਸ ਸੀ ਸਿੱਖਿਆਰਥੀਆਂ ਨੂੰ ਵਜ਼ੀਫਾ ਵੀ ਦਿੱਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly