ਜੋਸੋ ਸਿਟੀ (ਜਪਾਨ) (ਸਮਾਜ ਵੀਕਲੀ) (ਰਮੇਸ਼ਵਰ ਸਿੰਘ) : ਪਿਛਲੀ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਦੇ ਖ਼ਿਲਾਫ਼ ਕੀਤੀ ਭੱਦੀ ਬਿਆਨ ਵਾਜੀ ਦੀ ਅਸੀਂ ਮੰਚ ਵੱਲੋਂ ਘੋਰ ਨਿੰਦਾ ਕਰਦੇ ਹਾਂ ਕੈਪਟਨ ਸਾਹਿਬ ਨੇ ਕਿਹਾ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਅਤੇ ਦਿੱਲੀ ਹੀ ਧਰਨੇ ਲਗਾਉਣ ਕਿਉਂ ਕੀ ਪੰਜਾਬ ਦੀ ਆਰਥਿਕ ਦਿਸ਼ਾ ਖ਼ਰਾਬ ਹੁੰਦੀ ਹੈ ਅਸੀਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਸਾਢੇ ਚਾਰ ਸਾਲ ਆਪਣੇ ਮਹਿਲਾ ਵਿੱਚ ਸੱਤਾ ਦਾ ਆਨੰਦ ਲੈਂਦੇ ਰਹੇ ਹੁਣ ਬਰਸਾਤੀ ਡੱਡੂਆਂ ਵਾਂਗ ਵੋਟਾਂ ਕਰਕੇ ਤੁਸੀਂ ਆਪਦੀ ਸ਼ਾਪ ਬਚਾਉਣ ਲਈ ਲੋਕਾਂ ਚ ਨਿੱਕਲ ਰਹੇ ਹੋ ਤੇ ਲੋਕ ਵੀ ਹੁਣ ਜਾਗਰੁਕ ਹੋ ਚੁੱਕੇ ਹਨ,
ਹੁਣ ਤੁਹਾਡੀਆਂ ਗੱਲਾਂ ਵਿੱਚ ਨਹੀਂ ਆਉਂਦੇ ਅਤੇ ਤੁਹਾਡੀਆਂ ਇੰਨਾਂ ਚਾਲਾ ਨੂੰ ਬਰਦਾਸ਼ਤ ਨਹੀਂ ਕਰਨਗੇ ਵੋਟਾਂ ਲੈਣ ਸਮੇ ਤੁਸੀਂ ਕਿੰਨੇ ਵਾਅਦੇ ਕਰੇ ਲੋਕਾਂ ਨਾਲ ਪਰ ਕੋਈ ਵਾਅਦਾ ਪੁਰਾ ਨਹੀਂ ਕੀਤਾ ਤੁਸੀਂ ਉਹ ਸਭ ਭੁੱਲ ਗਏ ਅੱਜ ਪੰਜਾਬ ਦਾ ਹਰ ਵਰਗ ਸੜਕ ਤੇ ਕਿਉਂ ਹੋ ਗਿਆ ਜੇਕਰ ਤੁਸੀਂ ਲੋਕਾਂ ਦੇ ਮਸਲੇ ਹੱਲ ਕੀਤੇ ਹੁੰਦੇ ਤਾਂ ਲੋਕਾਂ ਨੂੰ ਕੀ ਜਰੂਰਤ ਸੀ ਤੁਹਾਡੇ ਖ਼ਿਲਾਫ਼ ਧਰਨੇ ਦੇਣ ਦੀ ਇਕ ਪਾਸੇ ਤੁਸੀਂ ਕਿਸਾਨ ਹਿਤੈਸ਼ੀ ਹੋ ਤੇ ਦੂਜੇ ਪਾਸੇ ਕਿਸਾਨਾਂ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤ ਕੇ ਕਿਸਾਨਾਂ ਦੇ ਜ਼ਖ਼ਮਾਂ ਤੇ ਨਮਕ ਦਾ ਕੰਮ ਕਰਦੇ ਹੋ ਕੈਪਟਨ ਸਾਹਿਬ ਲੋਕਾਂ ਨੇ ਹੀ ਤੁਹਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆਂ ਏ, ਇਹ ਜੋ ਮੋਦੀ ਦੀ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਕਾਲੇ ਤਿੰਨ ਕਾਨੂੰਨ ਬਣਾਏ ਹਨ
ਤੁਹਾਡੀ ਸਰਕਾਰ ਦਾ ਫਰਜ ਬਣਦਾ ਹੈ ਕਿ ਕਿਸਾਨਾਂ ਨਾਲ ਮਿਲ ਕੇ ਮੋਦੀ ਸਰਕਾਰ ਦੀ ਘੇਰਾ ਵੰਦੀ ਕਰੋ ਪਰ ਤੁਸੀਂ ਤਾਂ ਉਹਨਾਂ ਦੇ ਹੱਕ ਦੀ ਗੱਲ ਕਰ ਰਹੇ ਹੋ ਲੋਕ ਹੁਣ ਇਹ ਸੋਚ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਬੀ ਜੇ ਪੀ ਨਾਲ ਘਿਓ ਖਿਚੜੀ ਹੋਇਆਂ ਫਿਰਦਾ ਹੈ ਅਤੇ ਹੁਣ ਮੋਦੀ ਸਰਕਾਰ ਦੀ ਬੋਲੀ ਵੀ ਬੋਲਣ ਲੱਗ ਪਿਆ ਹੈ, ਹੁਣ ਬੀ ਜੇ ਪੀ ਆਗੂ ਕਾਹਲੋ ਦੀ ਵੀ ਭੱਦੀ ਸ਼ਬਦਾਵਲੀ ਸਾਹਮਣੇ ਆਈ ਹੈ ਪਰ ਉਸ ਦਾ ਸਭ ਲੋਕਾਂ ਅਤੇ ਕਿਸਾਨਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਹੈ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly