(ਸਮਾਜ ਵੀਕਲੀ)
ਪੈਸੇ ਪਿੱਛੇ ਭੱਜਦੇ ਦੇਖੇ ਮੈਂ
ਆਪਣੀਆਂ ਨਾਲ ਲੜਦੇ ਵੇਖੇ ਮੈਂ
ਗੱਲ ਰਿਸ਼ਤਿਆਂ ਦੀ ਨਹੀਂ ਕਰਦੀ ਮੈਂ
ਗੱਲ ਦਿਲ ਮਿਲਿਆ ਦੀ ਕਰਦੀ ਮੈਂ
ਮਾਲਕ ਦੇ ਬਣਾਏ ਸਬੱਬ ਦੀ ਕਰਦੀ ਮੈਂ
ਜਦੋਂ ਕੋਈ ਪਿਆਰਾ ਮਿਲਦਾ ਗਲਵਕੜੀ ਪਾ
ਉਸ ਘੜੀ ਨੂੰ ਸਲਾਮਾਂ ਕਰਦੀ ਮੈਂ ।
ਕੀ ਲੈਣਾ ਤੂੰ ਜੱਗ ਨਾਲ ਲੜਕੇ
ਕੀ ਲੈਣਾ ਕਿਸੇ ਦੀ ਕੁਝ ਬਣਕੇ
ਬਣ ਜਾ ਉਹਦੀ ਜੋ ਤੇਰਾ ਬਣਿਆ
ਸ਼ੈਤਾਨ ਨਹੀਂ ਬਸ ਇਨਸਾਨ ਬਣ
ਕਿਸੇ ਦੇ ਦਿਲ ਦੀ ਮਹਿਮਾਨ ਬਣ
ਨਫ਼ਰਤ ਨਾ ਬਣ ਬਸ ਪਿਆਰ ਬਣ
ਕਿਸੇ ਲਈ ਕਾਰਣ ਸਤਿਕਾਰ ਦਾ ਬਣ ।
ਅੱਜ ਮਰ ਗਈ ਕੱਲ ਦੂਜਾ ਦਿਨ
ਕੋਈ ਬਹਿੰਦਾ ਨਾ ਕਿਸੇ ਲਈ ਅੰਦਰ ਵੜਕੇ
ਅੱਜ ਤੇਰਾ ਕੱਲ ਕਿਸੇ ਦਾ ਹੋਣਾ
ਉਹ ਤੂੰ ਨਾ ਕਰ ਚਤੁਰਾਈਆਂ ਘੜ ਘੜ ਕੇ
ਰਹਿ ਜਾਂਦੀਆਂ ਸਭ ਧਰੀਆਂ ਧਰਾਈਆਂ
ਕੀ ਲੈਣਾ ਤੂੰ ਫੋਕੀਆਂ ਆਕੜਾਂ ਕਰਕੇ
ਰੱਬ ਤੋਂ ਡਰ, ਤੇ ਕਰ ਸ਼ੁਕਰ ਸਿਰ ਕਦਮਾਂ ਵਿੱਚ ਧਰ ਕੇ ।
ਸਰਬਜੀਤ ਲੌਂਗੀਆਂ ਜਰਮਨੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly