ਤੇਰੇ ਵਿਹੜੇ ਦੀ ਯਾਦ ਬੜੀ ਆਈ ਅੰਮੀਏ

ਨਿਰਲੇਪ ਕੌਰ ਸੇਖੋਂ

(ਸਮਾਜ ਵੀਕਲੀ)

ਟਿੱਕਾ ਮੱਥੇ ਚ ਸਜਾਕੇ
ਗਲ਼ ਰਾਣੀ ਹਾਰ ਪਾਕੇ
ਪੈਰੀਂ ਝਾਂਜਰਾਂ ਛਣਕਾਕੇ
ਸਖੀਆਂ ਨਾਲ ਕਿੱਕਲੀ ਮੈਂ ਪਾਈ ਅੰਮੀਏ
ਤੇਰੇ ਵਿਹੜੇ ਦੀ ਯਾਦ ਬੜੀ ਆਈ ਅੰਮੀਏ

ਖੋਲਾਂ ਯਾਦਾਂ ਦੀ ਪਟਾਰੀ
ਯਾਦ ਆਵੇ ਅਲਮਾਰੀ
ਗੁੱਡੀ ਤੇ ਪਟੋਲਿਆਂ ਦੇ ਨਾਲ ਸੀ ਸ਼ਿੰਗਾਰੀ
ਮਿੱਠੇ-ਮਿੱਠੇ ਅਹਿਸਾਸ, ਬਾਲ -ਵਰੇਸ ਦੀ ਯਾਦ
ਤੇਰੀਆਂ ਪੋਤੀਆਂ ਦੇ ਖੇਡਣ ਚੋਂ ਆਈ ਅੰਮੀਏ
ਤੇਰੇ ਵਿਹੜੇ ਦੀ ਯਾਦ ਬੜੀ ਆਈ ਅੰਮੀਏ..

ਸਾਗ ਤੌੜੀ ਚ ਬਣਾਵਾਂ
ਆਲਨ ਮੱਕੀ ਦਾ ਪਾਵਾਂ
ਰੋਟੀਆਂ ਵੀ ਮੱਕੀ ਦੀਆਂ, ਚੁੱਲ੍ਹੇ ਤੇ ਪਕਾਵਾਂ
ਖੁਸ਼ਬੋ ਪੇਕਿਆਂ ਦੇ ਸਾਗ ਵਾਲੀ ਆਈ ਅੰਮੀਏ
ਤੇਰੇ ਵਿਹੜੇ ਦੀ ਯਾਦ ਬੜੀ ਆਈ ਅੰਮੀਏ..

ਕਾਲਾ ਤੇ ਫਿਰੋਜ਼ੀ ਘੱਗਰਾ ਸੀ ਸੂਫ ਦਾ
ਸਾਂਭਿਆ ਸੀ ਪੇਟੀ ਵਿੱਚ ਜਿਉਂ ਸੱਪ ਸ਼ੂਕਦਾ
ਤੇਰੀ ਰੇਸ਼ਮੀ ਰੁਮਾਲ,
ਰੇਸ਼ਮੀ ਪਰਾਂਦੀਆਂ ਚੋਂ ਥਿਆਈ ਅੰਮੀਏ
ਤੇਰੇ ਵਿਹੜੇ ਦੀ ਯਾਦ ਬੜੀ ਆਈ ਅੰਮੀਏ..

 ਨਿਰਲੇਪ ਕੌਰ ਸੇਖੋਂ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹੈਪੀ ਡੇ
Next articleਵਾਤਾਵਰਣ ਅਤੇ ਪਟਾਕੇ