HOME ਦਿੱਲ ਦੀਆਂ ਗੱਲਾਂ ਕਰ ਲਿਆ ਕਰ ਸੱਜਨਾ

ਦਿੱਲ ਦੀਆਂ ਗੱਲਾਂ ਕਰ ਲਿਆ ਕਰ ਸੱਜਨਾ

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ) 

ਦਿੱਲ ਦੀਆਂ ਗੱਲਾਂ ਕਰ ਲਿਆ ਕਰ ਸੱਜਨਾ,
ਦਿੱਲ ਦਾ ਬੋਝ ਘਟਾ ਲਿਆ ਕਰ ਸੱਜਨਾ,
ਦਿੱਲ ਬਦਲਣਾ ਸੌਖਾ ਨਹੀਂ ਸੱਜਨਾ।
ਦਿੱਲ ਦੀਆਂ…
ਦਿੱਲ ਹੈ ਆਦ ਤੋਂ ਅੰਤ ਦਾ ਸਾਥੀ,
ਅਰਾਮ ਹਰਾਮ ਹੈ ਇਹਦਾ ਨਾਰਾ,
ਜਿੱਥੇ ਤੈਨੂੰ ਸਮਝ ਨਾ ਆਵੇ,
ਉੱਥੇ ਇਹਦੀ ਗੱਲ ਮਨ ਲਿਆ ਕਰ ਸੱਜਨਾ।
ਦਿੱਲ ਦੀਆਂ ਗੱਲਾਂ……
ਦਿੱਲ ਦਾ ਬੋਝ ਜਾਂ ਹੋਵੇ ਤਨ ਦਾ ਬੋਝ ,
ਲੰਬਾ ਸਮਾਂ ਉਠਾਇਆ ਨਾ ਕਰ ਸੱਜਨਾ,
ਦਿੱਲ ਦੀਆਂ ਗੱਲਾਂ…..
ਕੌਣ ਕਿਸੇ ਲਈ ਕੀ ਹੈ ਕਰਦਾ,
ਕਿਥੋਂ ਕਿਦਾਂ ਕੀ ਹੈ ਕਰਦਾ,
ਦਿੱਲ ਤੋਂ ਦੂਰ ਕਰ ਲਿਆ ਕਰ ਸੱਜਨਾ।
ਦਿੱਲ ਦੀਆਂ ਗੱਲਾਂ….
ਦਿੱਲ ਬਿਨਾਂ ਜੀਅ ਨਹੀਂ ਸਕਦੇ,
ਦਿੱਲ ਦਾ ਕੀ ਹੈ?
ਇਹ ਝੂਠ ਹੈ ਸੱਜਨਾ,
ਦਿੱਲ ਹੈ ਦਿੱਲ ਵਾਲਿਆਂ ਦਾ ਖਜਾਨਾ,
ਦਿੱਲ ਨੂੰ ਖੋਲ ਲਿਆ ਕਰ ਸੱਜਣਾ।
ਦਿੱਲ ਦੀਆਂ ਗੱਲਾਂ…
ਦਿੱਲ ਦੀ ਲੱਗੀ ਕੋਈ ਨਾ ਸਮਝੇ,
ਨਾ ਡਾਕਟਰ ਨਾ ਵੈਦ ਲੱਭੇ,
ਦਿੱਲ ਵਾਲਾ ਹੀ ਦਿੱਲ ਨੂੰ ਸਮਝੇ,
ਦਿੱਲ ਨਾਲ ਕੱਲਾ ਬੈਠ ਲਿਆ ਕਰ ਸੱਜਨਾ।
ਦਿੱਲ ਦੀਆਂ ਗੱਲਾਂ….
ਹਰੀ* ਦਿੱਲ ਦੀ ਬਿਮਾਰੀ ਵੱਡੀ ਬਿਮਾਰੀ,
ਇਹਨੂੰ ਅਣਗੌਲਿਆ ਨਾ ਕਰ,
ਦਿੱਲ ਜਵਾਨ ਤਾਂ ਦੁਨੀਆਂ ਜਵਾਨ,
ਉਮਰ ਨੂੰ ਵਿੱਚ ਪਾਇਆ ਨਾ ਕਰ,

ਦਿੱਲ ਨੂੰ ਸਮਝਾ ਲਿਆ ਕਰ ਸੱਜਨਾ।
ਦਿੱਲ ਦੀਆਂ ਗੱਲਾਂ ਕਰ ਲਿਆ ਕਰ ਸੱਜਨਾ।

ਹਰੀ ਕ੍ਰਿਸ਼ਨ ਬੰਗਾ ✍🏽 ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਵਿਦੇਸ਼ ਵਸਣ ਦਾ ਮੋਹ ਅਤੇ ਹੋ ਰਹੀ ਠੱਗੀ -ਠੋਰੀ।
Next articleIn Gaza you can choose only humiliation or death