(ਸਮਾਜ ਵੀਕਲੀ)
ਨਾ ਮੈਂ ਉਹਦੀ ਗੱਲ ਕਰਦਾ,
ਨਾ ਮੈਂ ਇਹਦੀ ਗੱਲ ਕਰਦਾ।
ਜੋ ਮੈਂ ਆਪਣੇ ਤਨ ਹੰਢਾਈ,
ਮੈਂ ਉਹਦੀ ਗੱਲ ਕਰਦਾ।
ਨਾ ਮੈਂ……
ਆਪਣੀ ਤਨਖਾਹ ਦੀ ਹਰ ਕੋਈ ਗੱਲ ਕਰਦਾ,
ਗਰੀਬ ਦੀ ਦਿਹਾੜੀ ਦੀ ਕੌਣ ਗੱਲ ਕਰਦਾ।
ਨਾ ਮੈਂ…..
ਆਪਣੀ ਕੋਠੀ ਨੂੰ ਹਰ ਕੋਈ ਸ਼ਿੰਗਾਰਦਾ,
ਕੋਠੀ ਅੱਗੇ ਗਲੀ ਦਾ ਕੌਣ ਸੁਧਾਰ ਕਰਦਾ।
ਮੇਰੀ ਕੋਠੀ ਨੂੰ ਆਂਚ ਨਾ ਆਵੇ,
ਪੜ੍ਹੋਸੀ ਦਾ ਭਾਵੇਂ ਘਰ ਢਹਿ ਜਾਵੇ,
ਮੈਂ ਉਹਨਾਂ ਦੀ ਗੱਲ ਕਰਦਾ।
ਨਾ ਮੈਂ….
ਵੱਡੇ ਬੰਦੇ ਨੂੰ ਹਰ ਕੋਈ ਘਰ ਬੁਲਾਂਦਾ,
ਨਾਲ ਓਹਦੇ ਫੋਟੋ ਵੀ ਖਿੱਚਵਾਂਦਾ,
ਡਰਾਇੰਗ ਰੂਮ ਵਿੱਚ ਲਗਾਂਦਾ।
ਸਮਾਜਿਕ ਟੌਰ ਵੀ ਬਣਾਂਦਾ,
ਮੈਂ ਓਹਨੂੰ ਸੁਚੇਤ ਕਰਦਾ।
ਪਰ ਗਰੀਬ ਦੀ ਹਾਅ ਦੀ ਗੱਲ ਕਰਦਾ।
ਨਾ ਮੈਂ….
ਏ ਸੀ ਥੱਲੇ ਬੈਠ ਕੇ ਜੋ ਕਨੂੰਨ ਘੜਦਾ,
ਗਰੀਬ ਬੱਚਿਆਂ ਦੇ ਭਵਿੱਖ ਬਾਰੇ ਕੀ ਕਰਦਾ ,
ਉਸ ਦੀ ਚੋਂਦੀ ਛੱਤ ਦਾ ਕੌਣ ਜ਼ਿਕਰ ਕਰਦਾ।
ਨਾ ਮੈਂ….
ਹਰੀ * ਜਿਸ ਨੂੰ ਸੱਭ ਕੁੱਝ ਮਿਲ ਜਾਂਦਾ,
ਉਹ ਰੱਬ ਨੂੰ ਭੁੱਲ ਜਾਂਦਾ ,
ਆਪਣੀ ਮੇਹਨਤ ਦੀ ਗੱਲ ਉਹ ਹਰ ਅੱਗੇ ਕਰਦਾ,
ਕਿਨ ਕਿਨ ਓਹਦੇ ਲਈ ਕੀ ਕੀਤਾ,
ਇਸ ਬਾਰੇ ਕੋਈ ਕੋਈ ਗੱਲ ਕਰਦਾ.
ਨਾ ਮੈਂ….
ਹਰੀ ਕ੍ਰਿਸ਼ਨ ਬੰਗਾ
ਜਨਰਲ ਸੈਕਟਰੀ
ਆਦਰਸ਼ ਸੋਸ਼ਲ ਵੈਲਫ਼ੇਅਰ ਸੋਸਾਇਟੀ ਪੰਜਾਬ ਰਜਿ। ਪੱਤਰਕਾਰ ਚਰਨਜੀਤ ਸੱਲ੍ਹਾ