(ਸਮਾਜ ਵੀਕਲੀ)
ਜਾਣ ਵਾਲੇ ਨੇ ਤਾਂ ਆਖਿਰ ਚਲੇ ਹੀ ਜਾਣਾ ਹੈ
ਫਿਰ ਵੀ ਉਸ ਦਾ ਇੰਤਜ਼ਾਰ ਰਹਿੰਦਾ ਹੈ ਪਤਾ ਨਹੀਂ ਕਿਉਂ|
ਧੋਖਾ ਦੇਣ ਵਾਲੇ ਤਾਂ ਦੁਖ ਦੇ ਕੇ ਚਲੇ ਜਾਂਦੇ ਨੇ
ਫਿਰ ਵੀ ਸਭ ਤੇ ਵਿਸ਼ਵਾਸ ਕਰਨਾ ਪੈਂਦਾ ਹੈ ਪਤਾ ਨਹੀਂ ਕਿਉਂ|
ਬੁਢਾਪੇ ਵਿੱਚ ਤਾਂ ਸਾਰੇ ਕਮਜ਼ੋਰ ਹੋ ਜਾਂਦੇ ਹਨ
ਫਿਰ ਵੀ ਸਭ ਜਵਾਨ ਬਣਨਾ ਚਾਹੁੰਦੇ ਹਨ ਪਤਾ ਨਹੀਂ ਕਿਉਂ|
ਅੱਜ ਕੱਲ ਕੋਈ ਬੇਟਾ ਮਾਂ ਪਿਓ ਦੀ ਸੇਵਾ ਨਹੀਂ ਕਰਦਾ
ਫਿਰ ਵੀ ਮਾਂ ਪਿਓ ਬੇਟੇ ਦੀ ਇੱਛਾ ਕਰਦੇ ਹਨ ਪਤਾ ਨਹੀਂ ਕਿਉਂ|
ਅਸੀਂ ਸਭ ਜਾਣਦੇ ਹਾਂ ਕਿ ਪੈਦਾ ਹੋਣ ਦੇ ਬਾਅਦ ਸਭ ਨੇ ਮਰ ਜਾਣਾ ਹੈ
ਫਿਰ ਵੀ ਸਾਰੇ ਇੱਥੇ ਸਦਾ ਜਿਉਂਦੇ ਰਹਿਣਾ ਚਾਹੁੰਦੇ ਹਨ|
ਸਭ ਨੂੰ ਪਤਾ ਹੈ ਕਿ ਸਭ ਨੂੰ ਕਰਮਾਂ ਦਾ ਫਲ ਮਿਲਦਾ ਹੈ
ਫਿਰ ਵੀ ਲੋਕੀ ਗਲਤ ਕੰਮ ਕਰਦੇ ਹਨ ਪਤਾ ਨਹੀਂ ਕਿਉਂ|
ਗਰੀਬ ਲੋਕ ਅਮੀਰ ਦੇ ਮੁਕਾਬਲੇ ਜਿਆਦਾ ਇਮਾਨਦਾਰ ਹੁੰਦੇ ਹਨ
ਫਿਰ ਵੀ ਲੋਕ ਗਰੀਬ ਆਦਮੀ ਤੇ ਸ਼ੱਕ ਕਰਦੇ ਹਨ ਪਤਾ ਨਹੀਂ ਕਿਉਂ|
ਅਮੀਰ ਲੋਕ ਪੋਸ਼ਟਿਕ ਭੋਜਨ ਖਾ ਕੇ ਵੀ ਕਮਜ਼ੋਰ ਹੁੰਦੇ ਹਨ
ਜਦੋਂ ਕਿ ਗਰੀਬ ਰੁਖੀ ਸੁਖੀ ਖਾ ਕੇ ਵੀ ਜਿਆਦਾ ਤਾਕਤਵਰ ਹੁੰਦੇ ਹਨ ਪਤਾ ਨਹੀਂ ਕਿਉਂ|
ਸਾਰੇ ਬੰਦੇ ਇੱਕੋ ਤਰੀਕੇ ਨਾਲ ਦੁਨੀਆ ਵਿੱਚ ਆਉਂਦੇ ਹਨ ਅਤੇ ਇੱਕੋ ਤਰੀਕੇ ਨਾਲ ਜਾਂਦੇ ਹਨ
ਫਿਰ ਵੀ ਲੋਕ ਇੱਕ ਦੂਜੇ ਨਾਲ ਭੇਦ ਭਾਵ ਰੱਖਦੇ ਹਨ ਪਤਾ ਨਹੀਂ ਕਿਉਂ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ



